ਬਲਾਤਕਾਰ ਤੋਂ ਬਚਣ ਲਈ ਪਾਕਿ PM ਨੇ ਦਿੱਤੀ ਇਹ ਸਲਾਹ, ਲੋਕਾਂ ਨੇ ਦਿਖਾਇਆ ਇਹ ਵੀਡੀਓ

Monday, Apr 05, 2021 - 10:14 PM (IST)

ਬਲਾਤਕਾਰ ਤੋਂ ਬਚਣ ਲਈ ਪਾਕਿ PM ਨੇ ਦਿੱਤੀ ਇਹ ਸਲਾਹ, ਲੋਕਾਂ ਨੇ ਦਿਖਾਇਆ ਇਹ ਵੀਡੀਓ

ਇਸਲਾਮਾਬਾਦ- ਪਾਕਿਸਤਾਨ 'ਚ ਬਲਾਤਕਾਰ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ। ਇਸ ਨੂੰ ਲੈ ਕੇ ਹੁਣ ਪੀ.ਐੱਮ. ਨੇ ਅਜਿਹੀ ਸਲਾਹ ਦਿੱਤੀ ਹੈ ਕਿ ਜਿਸ ਤੋਂ ਬਾਅਦ ਉਹ ਖੁਦ ਇਸ ਬਿਆਨ ਨੂੰ ਲੈ ਕੇ ਘਿਰ ਗਏ ਹਨ। ਦਰਅਸਲ, ਇਮਰਾਨ ਨੇ ਬਲਾਤਕਾਰ ਤੋਂ ਬਚਣ ਲਈ ਬੀਬੀਆਂ ਨੂੰ ਪਰਦਾ ਕਰਨ ਦੀ ਸਲਾਹ ਦੇ ਦਿੱਤੀ ਹੈ। ਇਮਰਾਨ ਦੇ ਇਸ ਬਿਆਨ ਤੋਂ ਬਾਅਦ ਇਕ ਵੀਡੀਓ ਵੀ ਕਾਫੀ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਇਕ ਬੀਬੀ ਨਾਲ ਸਮੁੰਦਰ ਬੀਚ 'ਤੇ ਘੁੰਮ ਰਹੇ ਹਨ।

ਇਹ ਵੀ ਪੜ੍ਹੋ-ਅਮਰੀਕੀ ਵਿਗਿਆਨੀ ਦਾ ਦਾਅਵਾ, 2 ਹਫਤਿਆਂ 'ਚ ਕਹਿਰ ਵਰ੍ਹਾਏਗਾ ਕੋਰੋਨਾ

PunjabKesari

ਇਹ ਨਹੀਂ ਇਮਰਾਨ ਖਾਨ ਨੇ ਅਸ਼ਲੀਲਤਾ ਲਈ ਭਾਰਤ ਅਤੇ ਯੂਰਪ ਨੂੰ ਜ਼ਿੰਮੇਵਾਰ ਠਹਿਰਾਇਆ। ਇਮਰਾਨ ਖਾਨ ਨੇ ਜਨਤਾ ਨਾਲ ਸਿੱਧੇ ਗੱਲਬਾਤ ਦੌਰਾਨ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਦੇਸ਼ 'ਚ ਵਧਦੇ ਬਲਾਤਕਾਰ ਦੇ ਕੇਸਾਂ ਨੂੰ ਰੋਕਣ ਲਈ ਉਨ੍ਹਾਂ ਨੂੰ ਜਨਤਾ ਦੇ ਸਹਿਯੋਗ ਦੀ ਲੋੜ ਹੈ। ਇਮਰਾਨ ਖਾਨ ਨੇ ਕਿਹਾ ਕਿ 'ਸਾਨੂੰ ਪਰਦਾ ਪ੍ਰਥਾ ਦੇ ਸਭਿਆਚਾਰ ਨੂੰ ਉਤਸ਼ਾਹ ਦੇਣਾ ਹੋਵੇਗਾ ਤਾਂ ਕਿ ਲਾਲਚ ਤੋਂ ਬਚਿਆ ਜਾ ਸਕੇ।

ਖਾਨ ਨੇ ਕਿਹਾ ਕਿ ਦਿੱਲੀ ਨੂੰ ਰੇਪ ਕੈਪਿਟਲ ਕਿਹਾ ਜਾਂਦਾ ਹੈ ਅਤੇ ਯੂਰਪ 'ਚ ਅਸ਼ਲੀਲਤਾ ਨੇ ਉਨ੍ਹਾਂ ਦੀ ਪਰਿਵਾਰਿਕ ਵਿਵਸਥਾ ਨੂੰ ਤਬਾਹ ਕਰ ਦਿੱਤਾ ਹੈ। ਇਸ ਲਈ ਪਾਕਿਸਤਾਨ ਦੇ ਲੋਕਾਂ ਨੂੰ ਅਸ਼ਲੀਲਤਾ 'ਤੇ ਕਾਬੂ ਪਾਉਣ ਲਈ ਮਦਦ ਕਰਨੀ ਚਾਹੀਦੀ ਹੈ। ਖਾਨ ਦੇ ਇਸ ਬਿਆਨ ਤੋਂ ਬਾਅਦ ਹੁਣ ਉਹ ਸੋਸ਼ਲ ਮੀਡੀਆ 'ਤੇ ਕਾਫੀ ਟਰੋਲ ਹੋ ਰਹੇ ਹਨ। ਇਮਰਾਨ ਖਾਨ ਦਾ ਇਕ ਵੀਡੀਓ ਸ਼ੇਅਰ ਕਰ ਕੇ ਲੋਕ ਇਮਰਾਨ ਖਾਨ ਦੀ ਪਰਦੇ ਦੀ ਸਲਾਹ 'ਤੇ ਸਾਵਲ ਖੜੇ ਕਰ ਰਹੇ ਹਨ। ਇਮਰਾਨ ਖਾਨ ਇਸ ਬੇਹਦ ਪੁਰਾਣੇ ਵੀਡੀਓ 'ਚ ਅੰਡਰਵੀਅਰ 'ਚ ਦਿਖ ਰਹੇ ਹਨ ਅਤੇ ਉਨ੍ਹਾਂ ਨਾਲ ਬਿਕਨੀ ਪਾਈ ਬੀਬੀ ਵੀ ਮੌਜੂਦ ਹੈ।  

ਇਹ ਵੀ ਪੜ੍ਹੋ-ਫਰਾਂਸ : ਮੰਤਰੀਆਂ 'ਤੇ ਪਾਬੰਦੀਆਂ ਦੀ ਉਲੰਘਣਾ ਕਰਦੇ ਹੋਏ ਰੈਸਟੋਰੈਂਟਾਂ 'ਚ ਖਾਣਾ ਖਾਣ ਦਾ ਦੋਸ਼

PunjabKesari

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News