ਪ੍ਰਿੰਸ ਫਿਲਿਪ ਦੀਆਂ ਯਾਦਾਂ ਨੂੰ ਇਸ ਤਰ੍ਹਾਂ ਸੰਜੋਏਗੀ ਮਹਾਰਾਣੀ ਐਲਿਜ਼ਾਬੇਥ
Thursday, Jun 10, 2021 - 08:01 PM (IST)
ਸਪੋਰਟਸ ਡੈਸਕ : ਬ੍ਰਿਟੇਨ ਦੀ ਮਹਾਰਾਣੀ ਐਲਿਜ਼ਾਬੈਥ II ਦੇ ਮਰਹੂਮ ਪਤੀ ਦਾ ਵੀਰਵਾਰ ਨੂੰ 100ਵਾਂ ਜਨਮਦਿਨ ਸੀ ਤੇ ਇਸ ਮੌਕੇ ’ਤੇ ਉਨ੍ਹਾਂ ਨੇ ਆਪਣੇ ਪਤੀ ਡਿਊਕ ਆਫ ਐਡਿਨਬਰਗ ਦੇ ਨਾਂ ’ਤੇ ਰੱਖੀਆਂ ਗਈਆਂ ਗੁਲਾਬ ਦੀਆਂ ਨਵੀਆਂ ਪ੍ਰਜਾਤੀਆਂ ਦਾ ਪੌਦਾ ਲਾਇਆ। ਰਾਇਲ ਹਾਰਟੀਕਲਚਰ ਸੋਸਾਇਟੀ (ਆਰ. ਐੱਚ. ਐੱਸ.) ਵੱਲੋਂ 95 ਸਾਲਾ ਮਹਾਰਾਣੀ ਨੇ ਇਸ ਤੋਹਫੇ ਨੂੰ ਕਬੂਲ ਕੀਤਾ ਤੇ ਡਿਊਕ ਆਫ ਐਡਿਨਬਰਗ ਪ੍ਰਿੰਸ ਫਿਲਿਪ ਦੀ ਯਾਦ ’ਚ ਇਸ ਨਵੀਂ ਪ੍ਰਜਾਤੀ ਦੇ ਗੁਲਾਬ ਨੂੰ ਵਿੰਡਸਰ ਕੈਸਲ ਦੇ ਬਗੀਚੇ ’ਚ ਲਗਵਾਇਆ।
ਫਿਲਿਪ ਦੀ ਇਸੇ ਸਾਲ ਅਪ੍ਰੈਲ ’ਚ ਮੌਤ ਹੋ ਗਈ ਸੀ। ਤਸਵੀਰਾਂ ’ਚ ਨੀਲੇ ਰੰਗ ਦੀ ਪੋਸ਼ਾਕ ਅਤੇ ਚਿੱਟਾ ਕਾਰਡੀਗਨ ਪਹਿਨੀ ਮਹਾਰਾਣੀ ਸਨਗਲਾਸ ਪਹਿਨੀ ਦਿਖਾਈ ਦਿੱਤੀ। ਉਨ੍ਹਾਂ ਨੇ 'ਡਿਊਕ ਆਫ ਐਡਿਨਬਰਗ ਗੁਲਾਬ’ ਨੂੰ ‘ਸ਼ਾਨਦਾਰ’ ਅਤੇ ਇਸ ਸ਼ਰਧਾਂਜਲੀ ਨੂੰ "ਦਿਲ ਨੂੰ ਛੂਹਣ ਵਾਲੀ" ਕਿਹਾ। ਗੁਲਾਬ ਦੀ ਇਹ ਪ੍ਰਜਾਤੀ ਗੂੜ੍ਹੇ ਗੁਲਾਬੀ ਰੰਗ ਦੀ ਹੈ ਅਤੇ ਇਸ ਦੀਆਂ ਵਾਧੂ ਪੱਤੀਆਂ ਹਨ। ਆਰ. ਐੱਚ. ਐੱਸ. ਦੇ ਪ੍ਰਧਾਨ ਕੀਥ ਵੀਡ ਨੇ ਮਹਾਰਾਣੀ ਨੂੰ ਗੁਲਾਬ ਦੀ ਇਹ ਪ੍ਰਜਾਤੀ ਭੇਟ ਕਰਦਿਆਂ ਕਿਹਾ, “ਡਿਊਕ ਆਫ ਐਡਿਨਬਰਗ ਦੀ ਜਨਮ ਸ਼ਤਾਬਦੀ ਦੇ ਮੌਕੇ ’ਤੇ ਗੁਲਾਬ ਨੂੰ ਉਨ੍ਹਾਂ ਦਾ ਨਾਂ ਦਿੱਤਾ ਗਿਆ ਹੈ।
ਉਨ੍ਹਾਂ ਵੱਲੋਂ ਆਪਣੇ ਜੀਵਨਕਾਲ ’ਚ ਕੀਤੇ ਗਏ ਸਾਰੇ ਸ਼ਾਨਦਾਰ ਕੰਮਾਂ ਲਈ ਤੇ ਉਨ੍ਹਾਂ ਦੇ ਯੋਗਦਾਨ ਨੂੰ ਚੇਤਿਆਂ ’ਚ ਰੱਖਣ ਲਈ ਇਹ ਯਾਦਗਾਰ ਗੁਲਾਬ ਹੈ। ਗੁਲਾਬ ਦੀ ਇਸ ਨਸਲ ਨੂੰ ‘ਹਾਰਕਨੈਸ ਰੋਜ਼ਿਜ਼’ ਨੇ ਤਿਆਰ ਕੀਤਾ ਹੈ, ਜੋ 1879 ਤੋਂ ਬ੍ਰਿਟਿਸ਼ ਗੁਲਾਬਾਂ ਦੀਆਂ ਨਸਲਾਂ ਨੂੰ ਤਿਆਰ ਕਰ ਰਹੀ ਹੈ ਤੇ ਉਗਾ ਰਹੀ ਹੈ। ਇਹ ਗੁਲਾਬ ਦਾ ਪੌਦਾ 70 ਸੈਂਟੀਮੀਟਰ ਲੰਬਾ ਹੋ ਸਕਦਾ ਹੈ।