ਬਗੈਰ ਨੌਕਰੀ ਦੇ ਇਹ ਲੜਕੀ ਕਮਾਉਂਦੀ ਹੈ 1 ਘੰਟੇ ''ਚ 8 ਲੱਖ ਰੁਪਏ

02/24/2018 8:34:11 PM

ਸਿਡਨੀ— ਪਹਿਲਾਂ ਸਫਲਤਾ ਦੀ ਚਾਬੀ ਹਾਰਡਵਰਕ ਨੂੰ ਮੰਨਿਆ ਜਾਂਦਾ ਸੀ ਪਰ ਹੁਣ ਸਾਫਟਵਰਕ ਤੁਹਾਨੂੰ ਤੁਹਾਡੀ ਕਾਮਯਾਬੀ ਤਕ ਪਹੁੰਚਾਉਂਦਾ ਹੈ। 10 ਸਾਲਾਂ 'ਚ ਪੈਸੇ ਕਮਾਉਣ ਦੇ ਤਰੀਕੇ ਪੁਰੀ ਤਰ੍ਹਾਂ ਬਦਲ ਗਏ ਹਨ। ਸਾਲ 2000 ਦੀ ਸ਼ੁਰੂਆਤ ਤੋਂ ਪਹਿਲਾਂ ਕਿਸੇ ਨੇ ਸੋਚਿਆ ਸੀ ਕਿ ਫੇਸਬੁੱਕ 'ਤੇ ਯੂਟਿਊਬ ਦੇ ਜ਼ਰੀਏ ਪੈਸਾ ਕਮਾਇਆ ਜਾ ਸਕਦਾ ਹੈ। ਹੋ ਸਕਦਾ ਹੈ ਕਿ ਤੁਹਾਡਾ ਕੋਈ ਅਜਿਹਾ ਦੋਸਤ ਹੋਵੇ ਜੋ ਆਨਲਾਈਨ ਰਾਹੀਂ ਪੈਸਾ ਕਮਾਉਂਦਾ ਹੋਵੇ ਪਰ ਆਨਲਾਈਨ ਦੀ ਦੁਨੀਆ 'ਚ ਪੈਸਾ ਕਮਾਉਣ ਦੇ ਮਾਮਲੇ 'ਚ ਇਸ ਲੜਕੀ ਨੇ ਸਾਰਿਆਂ ਨੂੰ ਪਿੱਛੇ ਛੱਡ ਦਿੱਤਾ ਹੈ। ਤੁਹਾਨੂੰ ਯਕੀਨ ਨਹੀਂ ਹੋਵੇਗਾ ਕਿ ਆਸਟਰੇਲੀਆ ਦੀ ਚੇਲਸੀਆ ਸਿਰਫ ਆਨਲਾਈਨ ਗੇਮ ਖੇਡ ਕੇ ਹੀ ਇਕ ਘੰਟੇ 'ਚ 8 ਲੱਖ ਰੁਪਏ ਦੇ ਕਰੀਬ ਪੈਸੇ ਕਮਾਉਂਦੀ ਹੈ।
PunjabKesari
ਫਾਰਮੈਸੀ 'ਚ ਗ੍ਰੈਜੁਏਟ ਚੇਲਸੀਆ ਦੀ ਕੰਪਿਊਟਰ 'ਚ ਕਾਫੀ ਰੂਚੀ ਸੀ ਤੇ ਉਹ ਜਾਣਦੀ ਸੀ ਕਿ ਉਹ ਕੰਮਿਊਟਰ ਦੇ ਜ਼ਰੀਏ ਕੰਮ ਕਰੇਗੀ ਤੇ ਪੈਸਾ ਕਮਾਵੇਗੀ। ਇੰਝ ਆਨਲਾਈਨ ਗੇਮਿੰਗ ਦੀ ਦੁਨੀਆ 'ਚ ਉਸ ਨੇ ਐਂਟਰੀ ਕੀਤੀ ਤੇ ਕਾਫੀ ਪੈਸਾ ਕਮਾਇਆ। ਚੇਲਸੀਆ ਜਿਸ ਸਮੇਂ ਗੇਮ ਖੇਡਦੀ ਹੈ ਉਸ ਸਮੇਂ ਲੋਕ ਉਸ ਦੀ ਗੇਮ ਨੂੰ ਆਨਲਾਈਨ ਦੇਖਦੇ ਹਨ। ਲਾਈਵ ਸਟ੍ਰੀਮਿੰਗ ਦੌਰਾਨ ਸਬਸਕ੍ਰਿਪਸ਼ਨ, ਐਡ ਤੇ ਸਪਾਂਨਸਰ ਮਿਲਣ ਕਾਰਨ ਉਹ ਇੰਨਾ ਪੈਸਾ ਕਮਾਉਣ 'ਚ ਕਾਮਯਾਬ ਹੋ ਰਹੀ ਹੈ। ਚੇਲਸੀਆ ਇੰਸਟਾਗ੍ਰਾਮ 'ਤੇ ਵੀ ਕਾਫੀ ਫੇਮਸ ਹੈ ਤੇ ਕਿਸੇ ਸੈਲੇਬ੍ਰਿਟੀ ਤੋਂ ਘੱਟ ਨਹੀਂ ਹੈ।


Related News