ਇਸ ਦੇਸ਼ ਨੇ ਹੈਲੋਵਿਨ ਪਾਰਟੀ ਕਰਨ 'ਤੇ 17 ਫਿਨੀਪੀਨੀਆਂ ਨੂੰ ਕੀਤਾ ਗ੍ਰਿਫਤਾਰ

Wednesday, Oct 31, 2018 - 11:05 PM (IST)

ਇਸ ਦੇਸ਼ ਨੇ ਹੈਲੋਵਿਨ ਪਾਰਟੀ ਕਰਨ 'ਤੇ 17 ਫਿਨੀਪੀਨੀਆਂ ਨੂੰ ਕੀਤਾ ਗ੍ਰਿਫਤਾਰ

ਰਿਆਦ — ਸਾਊਦੀ ਅਰਬ 'ਚ ਇਕ ਹੈਲੋਵਿਨ ਪਾਰਟੀ 'ਚ ਸ਼ਾਮਲ ਹੋਣ 'ਤੇ ਫਿਲੀਪੀਨ ਦੇ 17 ਨਾਗਰਿਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਨ੍ਹਾਂ 'ਚ ਮਰਦ ਅਤੇ ਔਰਤਾਂ ਸ਼ਾਮਲ ਹਨ। ਫਿਲੀਪੀਨ ਦੇ ਵਿਦੇਸ਼ ਵਿਭਾਗ ਦੇ ਮੰਤਰਾਲੇ ਨੇ ਮੰਗਲਵਾਰ ਨੂੰ ਇਕ ਬਿਆਨ ਜਾਰੀ ਕਰ ਇਹ ਜਾਣਕਾਰੀ ਦਿੱਤੀ। ਇਕ ਅੰਗ੍ਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਸਾਊਦੀ ਅਰਬ 'ਚ ਫਿਲੀਪੀਨ ਦੇ ਰਾਜਦੂਤ ਅਦਨਾਨ ਅਲੋਂਟੋ ਨੇ ਵਿਦੇਸ਼ ਵਿਭਾਗ ਨੂੰ ਇਕ ਰਿਪੋਰਟ ਭੇਜੀ ਜਿਸ 'ਚ ਦੱਸਿਆ ਗਿਆ ਕਿ ਸਾਊਦੀ ਖੁਫੀਆ ਅਧਿਕਾਰੀਆਂ ਦੇ ਇਕ ਸਮੂਹ ਨੇ ਰਿਆਦ 'ਚ ਇਕ ਘਰ 'ਚ ਦਾਖਲ ਹੋਏ ਜਿੱਥੇ ਹੈਲੋਵਿਨ ਪਾਰਟੀ ਕੀਤੀ ਜਾ ਰਹੀ ਸੀ। ਅਧਿਕਾਰੀਆਂ ਨੇ ਪਾਰਟੀ 'ਚ ਮੌਜੂਦ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ।
ਅਲੋਂਟੋ ਨੇ ਅਲ ਨਿਸਾ ਜੇਲ 'ਚ ਬੰਦ ਫਿਲੀਪੀਨ ਦੇ ਨਾਗਰਿਕਾਂ ਨੂੰ ਮਿਲਣ ਦੀ ਮੰਗ ਕੀਤੀ ਹੈ ਹਾਲਾਂਕਿ ਉਨ੍ਹਾਂ ਨੂੰ ਅਜੇ ਤੱਕ ਕੋਈ ਜਵਾਬ ਨਹੀਂ ਮਿਲਿਆ। ਉਨ੍ਹਾਂ ਖਿਲਾਫ ਦੋਸ਼ਾਂ ਦੀ ਕੋਈ ਖਾਸ ਜਾਣਕਾਰੀ ਨਹੀਂ ਮਿਲੀ ਹੈ, ਜਿਸ ਨਾਲ ਇਸ ਸਮੇਂ ਸਥਿਤੀ ਸਪੱਸ਼ਟ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਾਰਟੀ ਦੇ ਆਯੋਜਕਾਂ ਨੇ ਉਚਿਤ ਇਜਾਜ਼ਤ ਨਹੀਂ ਲਈ ਸੀ ਪਰ ਫਿਲੀਪੀਨ ਦੇ ਦੂਤਘਰ ਨੂੰ ਡਰ ਹੈ ਕਿ ਇਹ ਦੋਸ਼ ਇਸ ਤੱਥ ਨਾਲ ਜੁੜੇ ਹਨ ਕਿ ਪਾਰਟੀ 'ਚ ਔਰਤਾਂ ਅਤੇ ਮਰਦ ਸਨ ਜੋ ਸਾਊਦੀ ਅਰਬ ਦੇ ਕਾਨੂੰਨਾਂ ਦਾ ਉਲੰਘਣ ਹੈ।
ਬਿਆਨ 'ਚ ਕਿਹਾ ਗਿਆ ਹੈ ਕਿ ਸਾਊਦੀ ਅਰਬ ਜਨਤਕ ਥਾਂਵਾਂ 'ਤੇ ਮਰਦਾਂ ਅਤੇ ਔਰਤਾਂ ਜਿਨ੍ਹਾਂ ਦਾ ਆਪਸ 'ਚ ਕੋਈ ਸਬੰਧ ਨਾ ਹੋਵੇ, ਉਨ੍ਹਾਂ 'ਤੇ ਇਕੱਠੇ ਮੌਜੂਦ ਹੋਣ 'ਤੇ ਸਖਤ ਪਾਬੰਦੀ ਲਾਉਂਦਾ ਹੈ। ਗੁਆਂਢੀਆਂ ਵੱਲੋਂ ਉੱਚੀ ਆਵਾਜ਼ 'ਚ ਮਿਊਜ਼ਿਕ ਦੀ ਸ਼ਿਕਾਇਤ ਤੋਂ ਬਾਅਦ ਇਮਾਰਤ 'ਚ ਅਧਿਕਾਰੀ ਪਹੁੰਚੇ ਸਨ। ਫਿਲੀਪੀਨ ਦੇ ਦੂਤਘਰ ਨੇ ਇਕ ਐਡਵਾਇਜ਼ਰੀ ਜਾਰੀ ਕਰ ਆਪਣੇ ਨਾਗਰਿਕਾਂ ਨਾਲ ਸਥਾਨਕ ਸੰਵੇਦਨਾਵਾਂ ਦਾ ਸਨਮਾਨ ਕਰਨ ਨੂੰ ਕਿਹਾ ਹੈ।


Related News