ਇਸ ਦੇਸ਼ ਨੇ ਲਗਾਈ ਫੇਸਬੁੱਕ ''ਤੇ ਪਾਬੰਦੀ
Wednesday, Nov 18, 2020 - 12:09 AM (IST)
ਹੋਨਿਆਰਾ-ਸੋਲੋਮਾਨ ਦੀ ਸਰਕਾਰ ਨੇ ਫੇਸਬੁੱਕ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਸਥਾਨਕ ਮੀਡੀਆ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਮੀਡੀਆ ਰਿਪੋਰਟਾਂ ਮੁਤਾਬਕ ਸਰਕਾਰ ਨੇ ਆਪਣੀ ਅਤੇ ਅਧਿਕਾਰੀਆਂ ਦੀ ਬਹੁਤ ਜ਼ਿਆਦਾ ਆਲੋਚਨਾ ਹੋਣ ਦੇ ਕਾਰਣ ਇਸ ਸੋਸ਼ਲ ਮੀਡੀਆ ਪਲੇਟਫਾਰਮਸ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਲਿਆ ਹੈ। ਸੰਚਾਰ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਪੀਟਰ ਸ਼ਨੇਲ ਏਗੋਵਾਕਾ ਨੇ ਫੇਸਬੁੱਕ 'ਤੇ ਪ੍ਰਧਾਨ ਮੰਤਰੀ ਮੈਨਸੇਹ ਸੋਗਾਵਰੇ ਸਮੇਤ ਸਰਕਾਰ ਨੇ ਕਈ ਮੈਂਬਰਾਂ ਦਾ ਬਹੁਤ ਜ਼ਿਆਦਾ ਅਪਮਾਨ ਅਤੇ ਨਿੰਦਾ ਹੋਣ ਕਾਰਣ ਇਹ ਕਦਮ ਚੁੱਕਿਆ ਗਿਆ ਹੈ।
ਇਹ ਵੀ ਪੜ੍ਹੋ:- ਫਾਈਜ਼ਰ ਸ਼ੁਰੂ ਕਰੇਗੀ ਕੋਰੋਨਾ ਵੈਕਸੀਨ ਦੀ ਵੰਡ ਦਾ ਪਾਇਲਟ ਪ੍ਰੋਗਰਾਮ
ਉਨ੍ਹਾਂ ਨੇ ਕਿਹਾ ਕਿ ਸੋਲੋਮਾਨ ਟਾਪੂ ਨੇੜੇ ਵਿਸ਼ਵ ਦੇ ਸਭ ਤੋਂ ਵੱਡੇ ਸੋਸ਼ਲ ਨੈੱਟਵਰਕ ਫੇਸਬੁੱਕ ਦੇ ਸੰਚਾਲਨ ਲਈ ਰੈਗੂਲੇਟਰੀ ਢਾਂਚਾ ਨਹੀਂ ਹੈ, ਇਸ ਲਈ ਇਸ 'ਤੇ ਅਸਥਾਈ ਪਾਬੰਦੀ ਲਾਜ਼ਮੀ ਹੈ। ਉਥੇ ਦੂਜੇ ਪਾਸੇ ਸੋਲੋਮਾਨ ਟਾਈਮਜ਼ ਅਖਬਾਰ ਨੇ ਸ਼੍ਰੀ ਏਗੋਵਾਕਾ ਦੇ ਹਵਾਲੇ ਤੋਂ ਕਿਹਾ ਕਿ ਸਰਕਾਰ ਆਪਰੇਟਰਾਂ ਨਾਲ ਇਹ ਚਰਚਾ ਕਰ ਰਹੀ ਹੈ ਕਿ ਇਸ ਪਾਬੰਦੀ ਨੂੰ ਕਿਵੇਂ ਸਫਲ ਬਣਾਇਆ ਜਾਵੇ। ਆਪਰੇਟਰਾਂ ਨੂੰ ਫੇਸਬੁੱਕ ਨੂੰ ਬਲਾਕ ਕਰਨ ਲਈ ਇਕ ਫਾਇਰਵਾਲ ਸਥਾਪਤ ਕਰਨ ਦੀ ਲੋੜ ਹੋਵੇਗੀ। ਇਸ ਫੈਸਲੇ ਤੋਂ ਬਾਅਦ ਸੋਲੋਮਾਨ ਫੇਸਬੁੱਕ 'ਤੇ ਪਾਬੰਦੀ ਲਗਾਉਣ ਵਾਲਾ ਵਿਸ਼ਵ ਦਾ ਚੌਥਾ ਦੇਸ਼ ਬਣ ਜਾਵੇਗਾ। ਇਸ ਤੋਂ ਪਹਿਲਾਂ ਚੀਨ, ਈਰਾਨ ਅਤੇ ਉੱਤਰ ਕੋਰੀਆ ਫੇਸਬੁੱਕ 'ਤੇ ਪਾਬੰਦੀ ਲਗਾ ਚੁੱਕਿਆ ਹੈ।
ਇਹ ਵੀ ਪੜ੍ਹੋ:- ਸਭ ਤੋਂ ਪਹਿਲਾਂ ਕੋਵਿਡ-19 ਟੀਕਾ ਕਿਸ ਨੂੰ ਲਗਾਇਆ ਜਾਵੇਗਾ?