ਸ਼ਰਾਬ ਪੀਓ ਅਤੇ ਛੁੱਟੀ 'ਤੇ ਜਾਓ...Employees ਨੂੰ ਖੁਸ਼ ਕਰਨ ਲਈ ਕੰਪਨੀ ਦਾ ਅਜੀਬ ਆਫਰ
Wednesday, Feb 12, 2025 - 11:32 AM (IST)
![ਸ਼ਰਾਬ ਪੀਓ ਅਤੇ ਛੁੱਟੀ 'ਤੇ ਜਾਓ...Employees ਨੂੰ ਖੁਸ਼ ਕਰਨ ਲਈ ਕੰਪਨੀ ਦਾ ਅਜੀਬ ਆਫਰ](https://static.jagbani.com/multimedia/2025_2image_11_45_360984544alcohal.jpg)
ਇੰਟਰਨੈਸ਼ਨਲ ਡੈਸਕ- ਜ਼ਿਆਦਾਤਰ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਚੰਗੀ ਤਨਖਾਹ ਅਤੇ ਵਾਧੇ ਦੀ ਪੇਸ਼ਕਸ਼ ਕਰਦੀਆਂ ਹਨ, ਪਰ ਇਕ ਜਾਪਾਨੀ ਕੰਪਨੀ ਨੇ ਆਪਣੇ ਕਰਮਚਾਰੀਆਂ ਨੂੰ ਖੁਸ਼ ਕਰਨ ਲਈ ਇੱਕ ਵੱਖਰਾ ਤਰੀਕਾ ਚੁਣਿਆ ਹੈ। ਓਸਾਕਾ ਸਥਿਤ ਟਰੱਸਟ ਰਿੰਗ ਕੰਪਨੀ ਕਰਮਚਾਰੀਆਂ ਨੂੰ ਕੰਮ ਦੌਰਾਨ ਸ਼ਰਾਬ ਅਤੇ ਹੈਂਗਓਵਰ ਛੁੱਟੀ ਦੇ ਰਹੀ ਹੈ। ਅਜਿਹਾ ਕਰਨ ਦਾ ਉਦੇਸ਼ ਨਵੀਆਂ ਭਰਤੀਆਂ ਨੂੰ ਆਕਰਸ਼ਿਤ ਕਰਨਾ ਅਤੇ ਦਫ਼ਤਰ ਵਿੱਚ ਇੱਕ ਆਰਾਮਦਾਇਕ ਮਾਹੌਲ ਬਣਾਉਣਾ ਹੈ। ਕੰਪਨੀ ਕੰਮ ਦੇ ਸਮੇਂ ਦੌਰਾਨ ਵੱਖ-ਵੱਖ ਤਰ੍ਹਾਂ ਦੇ ਪੀਣ ਵਾਲੇ ਪਦਾਰਥ ਪ੍ਰਦਾਨ ਕਰਦੀ ਹੈ। ਟਰੱਸਟ ਰਿੰਗ ਕਰਮਚਾਰੀਆਂ ਨੂੰ 2-3 ਘੰਟੇ ਦੀ ਹੈਂਗਓਵਰ ਛੁੱਟੀ ਵੀ ਦਿੰਦੀ ਹੈ।
ਇਹ ਵੀ ਪੜ੍ਹੋ: ਦੁਨੀਆ ਦੇ ਸਭ ਤੋਂ ਭ੍ਰਿਸ਼ਟ ਦੇਸ਼ਾਂ ਦੀ ਸੂਚੀ ਜਾਰੀ
ਟਰੱਸਟ ਰਿੰਗ ਦੇ ਸੀਈਓ ਨੇ ਕਿਹਾ ਕਿ ਕੰਪਨੀ ਇੱਕ ਵਿਲੱਖਣ ਅਤੇ ਆਨੰਦਦਾਇਕ ਮਾਹੌਲ ਬਣਾਉਣ 'ਤੇ ਕੇਂਦ੍ਰਿਤ ਹੈ। ਸੀਈਓ ਨੇ ਕਿਹਾ ਕਿ ਵੱਡੀਆਂ ਕੰਪਨੀਆਂ ਦੇ ਮੁਕਾਬਲੇ ਆਪਣੇ ਸੀਮਤ ਬਜਟ ਨੂੰ ਦੇਖਦੇ ਹੋਏ ਤਨਖਾਹਾਂ 'ਤੇ ਮੁਕਾਬਲਾ ਨਹੀਂ ਕਰ ਸਕਦੇ, ਪਰ ਅਸੀਂ ਇੱਕ ਮਜ਼ੇਦਾਰ ਅਤੇ ਆਰਾਮਦਾਇਕ ਵਾਤਾਵਰਣ ਪ੍ਰਦਾਨ ਕਰ ਸਕਦੇ ਹਾਂ, ਜਿਸ ਨਾਲ ਲੋਕ ਸਾਡੇ ਨਾਲ ਰਹਿਣਾ ਚਾਹੁੰਦੇ ਹਨ। ਕੰਪਨੀ ਦੇ ਸੀਈਓ ਨਿੱਜੀ ਤੌਰ 'ਤੇ ਕਰਮਚਾਰੀਆਂ ਨੂੰ ਸ਼ਰਾਬ ਉਪਲੱਬਧ ਕਰਾਉਂਦੇ ਹਨ ਅਤੇ ਉਨ੍ਹਾਂ ਨਾਲ ਡ੍ਰਿੰਕ ਸ਼ੇਅਰ ਕਰਦੇ ਹਨ, ਜਿਸ ਨਾਲ ਇੱਕ ਆਰਾਮਦਾਇਕ ਕੰਮ ਦਾ ਮਾਹੌਲ ਬਣਦਾ ਹੈ। ਜੇਕਰ ਕਰਮਚਾਰੀ ਤੈਅ ਸੀਮਾ ਤੋਂ ਵੱਧ ਸ਼ਰਾਬ ਪੀ ਲੈਂਦੇ ਹਨ, ਤਾਂ ਉਹ "ਹੈਂਗਓਵਰ ਲੀਵ" ਨੀਤੀ ਦਾ ਫਾਇਦਾ ਉਠਾ ਸਕਦੇ ਹਨ, ਜਿਸ ਵਿਚ 2-3 ਘੰਟੇ ਦੀ ਛੁੱਟੀ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ : ਭਾਰ ਘਟਾਉਣ ਵਾਲੀਆਂ ਦਵਾਈਆਂ ਕਾਰਨ ਅੰਨੇ ਹੋ ਰਹੇ ਲੋਕ! ਡਾਕਟਰਾਂ ਨੇ ਜਤਾਈ ਚਿੰਤਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8