ਇਹ ਕੰਪਨੀ ਕਰਮਚਾਰੀਆਂ ਨੂੰ ਖੁਆ ਰਹੀ ਅੱਗ ਦਾ ਗੋਲਾ, ਜਾਣੋ ਵਾਜ੍ਹਾ

Thursday, Jan 09, 2025 - 05:44 PM (IST)

ਇਹ ਕੰਪਨੀ ਕਰਮਚਾਰੀਆਂ ਨੂੰ ਖੁਆ ਰਹੀ ਅੱਗ ਦਾ ਗੋਲਾ, ਜਾਣੋ ਵਾਜ੍ਹਾ

ਇੰਟਰਨੈਸ਼ਨਲ ਡੈਸਕ- ਚੀਨ ਤੋਂ ਇਕ ਬੇਹੱਦ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇੱਥੇ ਇਕ ਕੰਪਨੀ ਆਪਣੇ ਕਰਮਚਾਰੀਆਂ ਦਾ ਆਤਮ-ਵਿਸ਼ਵਾਸ ਵਧਾਉਣ ਲਈ ਉਨ੍ਹਾਂ ਨੂੰ ਅੱਗ ਦਾ ਗੋਲਾ ਖੁਆ ਰਹੀ ਹੈ। ਇਹ ਤੁਹਾਨੂੰ ਅਜੀਬ ਲੱਗ ਸਕਦਾ ਹੈ ਪਰ ਇਹ ਬਿਲਕੁਲ ਸੱਚ ਹੈ। ਹਾਲਾਂਕਿ ਇਸ ਖ਼ਬਰ ਦੇ ਸਾਹਮਣੇ ਆਉਂਦੇ ਹੀ ਕੰਪਨੀ ਨੂੰ ਲੋਕਾਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰਮਚਾਰੀਆਂ ਨੂੰ ਇਸ ਪ੍ਰਕਿਰਿਆ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜੇਕਰ ਉਹ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਜਹਾਜ਼ 'ਚ ਲੜ ਪਿਆ ਪ੍ਰੇਮੀ ਜੋੜਾ, ਗੁੱਸੇ 'ਚ ਆਏ Boyfriend ਨੇ ਚੁੱਕਿਆ ਇਹ ਕਦਮ, ਮਚ ਗਈ ਹਫੜਾ-ਦਫੜੀ

ਸਾਊਥ ਚਾਈਨਾ ਮਾਰਨਿੰਗ ਪੋਸਟ ਅਨੁਸਾਰ, ਸੋਸ਼ਲ ਮੀਡੀਆ ਉਪਭੋਗਤਾ ਰੋਂਗਰੋਂਗ ਨੇ ਚੀਨੀ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇਸ ਗੱਲ ਦੀ ਖੁਲਾਸਾ ਕੀਤਾ ਹੈ। ਉਸ ਨੇ ਲਿਖਿਆ ਕਿ ਕੰਪਨੀ ਨੇ ਉਸ ਨੂੰ ਅਤੇ ਹੋਰ ਕਰਮਚਾਰੀਆਂ ਨੂੰ ਆਪਣੇ ਮੂੰਹ ਵਿੱਚ ਅੱਗ ਨਾਲ ਬਲਦੀ ਹੋਈ ਕਾਟਨ ਦੀ ਕਲੀ ਪਾਉਣ ਲਈ ਮਜਬੂਰ ਕੀਤਾ। ਉਹ ਡਰ ਦੇ ਬਾਵਜੂਦ ਅਜਿਹਾ ਕਰਨ ਲਈ ਰਾਜ਼ੀ ਹੋ ਗਈ, ਕਿਉਂਕਿ ਉਸਨੂੰ ਆਪਣੀ ਨੌਕਰੀ ਜਾਣ ਦਾ ਡਰ ਸੀ। ਉਸਨੇ ਲਿਖਿਆ ਕਿ ਇਹ ਕਿਰਿਆ ਕਰਦੇ ਸਮੇਂ, ਸਾਹ ਲੈਣ 'ਤੇ ਕਾਬੂ ਰੱਖਣਾ, ਮੂੰਹ ਨੂੰ ਗਿੱਲਾ ਰੱਖਣਾ ਅਤੇ ਸਹੀ ਸਮੇਂ 'ਤੇ ਬੰਦ ਕਰਨਾ ਜ਼ਰੂਰੀ ਹੁੰਦਾ ਹੈ। ਇਹ ਸਿਰਫ਼ ਸਿਖਲਾਈ ਪ੍ਰਾਪਤ ਪੇਸ਼ੇਵਰਾਂ ਦੁਆਰਾ ਹੀ ਸੁਰੱਖਿਅਤ ਢੰਗ ਨਾਲ ਕੀਤਾ ਜਾ ਸਕਦਾ ਹੈ। 

ਇਹ ਵੀ ਪੜ੍ਹੋ: ਅਮਰੀਕਾ ਦੇ ਲਾਸ ਏਂਜਲਸ 'ਚ ਬੇਕਾਬੂ ਹੋਈ ਅੱਗ, 1 ਲੱਖ ਲੋਕਾਂ ਨੂੰ ਘਰ ਛੱਡਣ ਦੇ ਹੁਕਮ, 5 ਜਣਿਆਂ ਦੀ ਮੌਤ

ਰੋਂਗਰੋਂਗ ਨੇ ਅੱਗੇ ਲਿਖਿਆ ਕਿ ਇਸਦਾ ਉਦੇਸ਼ ਕੰਪਨੀ ਲੀਡਰਸ਼ਿਪ ਨੂੰ ਕਰਮਚਾਰੀਆਂ ਦੀ 'ਜਿੱਤਣ ਦੀ ਇੱਛਾ ਸ਼ਕਤੀ ਅਤੇ ਪੈਸਾ ਕਮਾਉਣ ਦੀ ਦ੍ਰਿੜਤਾ' ਦਿਖਾਉਣਾ ਸੀ। ਇਸ ਗਤੀਵਿਧੀ ਤੋਂ ਬਾਅਦ, ਕੰਪਨੀ ਦਾ ਹਰ ਕਰਮਚਾਰੀ ਪਰੇਸ਼ਾਨ ਦਿਖਾਈ ਦਿੱਤਾ ਅਤੇ ਲੋਕਾਂ ਨੇ ਇਸਨੂੰ ਅਪਮਾਨਜਨਕ ਕਿਹਾ। ਅੱਗ ਖਾਣ ਦੀ ਇਹ ਸਿਖਲਾਈ ਸਿਰਫ ਇਸ ਕੰਪਨੀ ਤੱਕ ਸੀਮਿਤ ਨਹੀਂ ਹੈ, ਸਗੋਂ ਪੂਰਬੀ ਚੀਨ ਵਿੱਚ ਇੱਕ ਟੀਮ-ਬਿਲਡਿੰਗ ਕੰਪਨੀ 'ਰੇਨਜ਼ੋਂਗ' ਕਰਮਚਾਰੀਆਂ ਨੂੰ ਅੱਗ ਖਾਣ ਦੀ ਤਕਨੀਕ ਸਿਖਾਉਣ ਦੀ ਸਿਖਲਾਈ ਦਿੰਦੀ ਹੈ।

ਇਹ ਵੀ ਪੜ੍ਹੋ: ਦਿਲ ਨੂੰ ਤੰਦਰੁਸਤ ਰੱਖਣਾ ਹੈ ਤਾਂ ਇਸ ਸਮੇਂ ਪੀਓ ਕੌਫੀ, ਮੌਤ ਦਾ ਖਤਰਾ ਵੀ ਹੋਵੇਗਾ ਘੱਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News