...ਜਦੋਂ ਬੇਟੇ ਨੇ ਕਰਵਾਇਆ ਆਪਣੀ ਮਾਂ ਦਾ ਦੂਜਾ ਵਿਆਹ, ਵੀਡੀਓ ਵਾਇਰਲ
Tuesday, Dec 31, 2024 - 05:20 PM (IST)
ਨਵੀਂ ਦਿੱਲੀ- ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਨੌਜਵਾਨ ਲੜਕੇ ਨੇ ਆਪਣੀ ਮਾਂ ਦਾ ਦੁਬਾਰਾ ਵਿਆਹ ਕਰਵਾਇਆ। ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਮਾਮਲਾ ਪਾਕਿਸਤਾਨ ਦਾ ਦੱਸਿਆ ਜਾ ਰਿਹਾ ਹੈ। 18 ਸਾਲਾਂ ਬਾਅਦ ਮਾਂ ਦਾ ਇਕ ਵਾਰ ਫਿਰ ਘਰ ਵਸ ਜਾਵੇ ਇਸ ਲਈ ਲੜਕੇ ਨੇ ਆਪਣੀਆਂ ਅੱਖਾਂ ਦੇ ਸਾਹਮਣੇ ਆਪਣੀ ਮਾਂ ਨੂੰ ਕਿਸੇ ਹੋਰ ਨਾਲ ਵਿਦਾ ਕੀਤਾ। ਲੜਕੇ ਦਾ ਨਾਮ ਅਬਦੁਲ ਅਹਿਦ ਹੈ। ਉਸ ਨੇ ਆਪਣੀ ਮਾਂ ਦੇ ਵਿਆਹ ਦਾ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਅਤੇ ਦੱਸਿਆ ਕਿ ਉਸ ਦੀ ਮਾਂ ਨੇ ਆਪਣੀ ਪੂਰੀ ਜ਼ਿੰਦਗੀ ਉਸ ਦੇ ਪਾਲਣ-ਪੋਸ਼ਣ ਲਈ ਸਮਰਪਿਤ ਕਰ ਦਿੱਤੀ। ਅੱਜ 18 ਸਾਲਾਂ ਬਾਅਦ, ਉਹ ਆਪਣੇ ਪਰਿਵਾਰ ਨੂੰ ਇੱਕ ਵਾਰ ਫਿਰ ਤੋਂ ਵਸਦਾ ਦੇਖ ਕੇ ਬਹੁਤ ਖੁਸ਼ ਹੈ ਅਤੇ ਉਸਦੀ ਮਾਂ ਇਸ ਦੀ ਹੱਕਦਾਰ ਹੈ।
ਇਹ ਵੀ ਪੜ੍ਹੋ- ਭਿਆਨਕ ਬਿਮਾਰੀ ਦੀ ਸ਼ਿਕਾਰ ਹੋਈ ਮਸ਼ਹੂਰ ਅਦਾਕਾਰਾ, ਗਰਭ ਅਵਸਥਾ ਦੌਰਾਨ ਝੱਲਿਆ ਦਰਦ
ਬੇਟੇ ਨੇ ਵੀਡੀਓ ਸ਼ੇਅਰ ਕਰਕੇ ਆਪਣੀ ਖੁਸ਼ੀ ਜ਼ਾਹਰ ਕੀਤੀ
ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਇਸ ਭਾਵੁਕ ਵੀਡੀਓ 'ਚ ਅਬਦੁਲ ਅਹਿਦ ਨੇ ਆਪਣੀ ਮਾਂ ਨਾਲ ਬਿਤਾਏ ਅਨਮੋਲ ਪਲਾਂ ਨੂੰ ਵੀ ਵੀਡੀਓ ਰਾਹੀਂ ਸ਼ੇਅਰ ਕੀਤਾ ਹੈ। ਵੀਡੀਓ ਵਿੱਚ ਮਾਂ ਦੇ ਵਿਆਹ ਦੀਆਂ ਕਲਿੱਪ ਵੀ ਸ਼ਾਮਲ ਹਨ। ਅਬਦੁਲ ਨੇ ਵੀਡੀਓ ਵਿੱਚ ਕਿਹਾ, "ਪਿਛਲੇ 18 ਸਾਲਾਂ ਤੋਂ, ਮੈਂ ਆਪਣੇ ਹਾਲਾਤਾਂ ਅਨੁਸਾਰ ਆਪਣੀ ਮਾਂ ਨੂੰ ਇੱਕ ਵਿਸ਼ੇਸ਼ ਜੀਵਨ ਦੇਣ ਦੀ ਪੂਰੀ ਕੋਸ਼ਿਸ਼ ਕੀਤੀ, ਕਿਉਂਕਿ ਉਸਨੇ ਸਾਡੇ ਲਈ ਆਪਣੀ ਪੂਰੀ ਜ਼ਿੰਦਗੀ ਕੁਰਬਾਨ ਕਰ ਦਿੱਤੀ। ਆਖ਼ਰਕਾਰ, ਉਹ ਆਪਣੀ ਸ਼ਾਂਤੀਪੂਰਨ ਜ਼ਿੰਦਗੀ ਦੀ ਹੱਕਦਾਰ ਸੀ, ਇਸ ਲਈ ਇੱਕ ਬੇਟਾ ਹੋਣ ਦੇ ਨਾਤੇ ਮੈਨੂੰ ਲੱਗਦਾ ਹੈ ਕਿ ਮੈਂ ਸਹੀ ਕੰਮ ਕੀਤਾ ਹੈ, ਮੈਂ 18 ਸਾਲਾਂ ਬਾਅਦ ਆਪਣੀ ਮਾਂ ਨੂੰ ਪਿਆਰ ਅਤੇ ਜ਼ਿੰਦਗੀ ਦਾ ਦੂਜਾ ਮੌਕਾ ਦੇਣ ਵਿੱਚ ਮਦਦ ਕੀਤੀ।"
ਇਹ ਵੀ ਪੜ੍ਹੋ- ਫਿਲਮਾਂ ਨਹੀਂ ਜੂਸ ਵੇਚ ਇਸ ਅਦਾਕਾਰ ਨੇ ਕਮਾਇਆ ਪੈਸਾ, ਨੈੱਟਵਰਥ ਉਡਾ ਦੇਵੇਗੀ ਹੋਸ਼
ਲੋਕਾਂ ਨੇ ਬੇਟੇ ਦੇ ਇਸ ਫੈਸਲੇ ਦਾ ਸਨਮਾਨ ਕੀਤਾ
ਇਸ ਵੀਡੀਓ ਤੋਂ ਬਾਅਦ ਅਬਦੁਲ ਨੇ ਇੱਕ ਹੋਰ ਪੋਸਟ ਸ਼ੇਅਰ ਕੀਤੀ ਹੈ। ਜਿਸ 'ਚ ਉਨ੍ਹਾਂ ਨੇ ਦੁਲਹਨ ਬਣੀ ਆਪਣੀ ਮਾਂ ਦੀ ਤਸਵੀਰ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਅਬਦੁਲ ਨੇ ਕੁਝ ਖਾਸ ਲਾਈਨਾਂ ਵੀ ਲਿਖੀਆਂ ਹਨ। ਜਿਸ ਵਿੱਚ ਲਿਖਿਆ ਹੈ, "ਝਿਜਕਣ ਕਾਰਨ ਮੈਨੂੰ ਆਪਣੀ ਮਾਂ ਦੇ ਵਿਆਹ ਦੀ ਖ਼ਬਰ ਸਾਂਝੀ ਕਰਨ ਵਿੱਚ ਕਈ ਦਿਨ ਲੱਗ ਗਏ, ਪਰ ਤੁਸੀਂ ਸਾਰਿਆਂ ਨੇ ਜੋ ਪਿਆਰ ਅਤੇ ਸਮਰਥਨ ਦਿਖਾਇਆ ਹੈ, ਉਹ ਸੱਚਮੁੱਚ ਬਹੁਤ ਵੱਡੀ ਗੱਲ ਹੈ। ਮੈਂ ਅੰਮਾ ਨੂੰ ਕਿਹਾ ਕਿ ਤੁਸੀਂ ਲੋਕਾਂ ਨੇ ਸਾਡੇ ਫੈਸਲੇ ਦੀ ਕਿੰਨੀ ਸ਼ਲਾਘਾ ਕੀਤੀ ਅਤੇ ਉਸ ਦਾ ਸਨਮਾਨ ਕੀਤਾ ਅਤੇ ਅਸੀਂ ਦੋਵੇਂ ਸ਼ੁਕਰਗੁਜ਼ਾਰ ਹਾਂ ਮੈਂ ਹਰ ਸੰਦੇਸ਼, ਟਿੱਪਣੀ ਅਤੇ ਕਹਾਣੀ ਦਾ ਜਵਾਬ ਨਹੀਂ ਦੇ ਸਕਦਾ, ਪਰ ਇਹ ਜਾਣਦਾ ਹਾਂ ਕਿ ਤੁਹਾਡੀ ਹਰ ਪ੍ਰਤੀਕਿਰਿਆ ਸਾਡੇ ਲਈ ਬਹੁਤ ਮਾਇਨੇ ਰੱਖਦੀ ਹੈ। ਅਬਦੁਲ ਦੀ ਇਹ ਕਹਾਣੀ ਇਸ ਸਮੇਂ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੈ। ਇਸ ਪੋਸਟ 'ਤੇ ਕਈ ਲੋਕਾਂ ਨੇ ਕਮੈਂਟ ਕਰਕੇ ਆਪਣੀ-ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਜਿੱਥੇ ਬਹੁਤ ਸਾਰੇ ਉਪਭੋਗਤਾਵਾਂ ਨੇ ਅਬਦੁਲ ਦੀ ਪ੍ਰਗਤੀਸ਼ੀਲ ਮਾਨਸਿਕਤਾ ਅਤੇ ਸਮਾਜਿਕ ਨਿਯਮਾਂ ਨੂੰ ਚੁਣੌਤੀ ਦੇਣ ਦੀ ਹਿੰਮਤ ਦੀ ਸ਼ਲਾਘਾ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।