ਰੈੱਡ ਲਾਈਟ ਜੰਪ ਕਰਨ ''ਚ ਸਕਾਟਲੈਂਡ ਦੇ ਇਸ ਸ਼ਹਿਰ ਦੇ ਕਾਰ ਚਾਲਕ ਮੋਹਰੀ

12/26/2019 2:20:04 AM

ਲੰਡਨ (ਰਾਜਵੀਰ ਸਮਰਾ)- ਗਲਾਸਗੋ ਸ਼ਹਿਰ ਦੇ ਕਾਰ ਚਾਲਕ ਲਾਲ ਬੱਤੀਆਂ ਦੀ ਉਲੰਘਣਾ ਕਰਨ ਬਾਰੇ ਮੁਲਕ ਭਰ 'ਚ ਮੋਹਰੀ ਹਨ। ਫ੍ਰੀਡਮ ਆਫ ਇਨਫਰਮੇਸ਼ਨ ਐਕਟ ਤਹਿਤ ਪ੍ਰਾਪਤ ਜਾਣਕਾਰੀ ਮੁਤਾਬਕ ਗਲਾਸਗੋ ਦੇ ਕਾਰ ਚਾਲਕ ਲਾਲਬੱਤੀਆਂ ਦੀ ਉਲੰਘਣਾ ਬਹੁਤ ਹੀ ਲਾਪਰਵਾਹੀ ਨਾਲ ਆਪਣੀ ਜਾਨ ਜੌਖਮ ਵਿੱਚ ਪਾ ਕੇ ਕਰਦੇ ਹਨ। ਅੰਕੜਿਆਂ ਮੁਤਾਬਕ 2016 ਤੋਂ ਹੁਣ ਤੱਕ ਉਕਤ ਸ਼ਹਿਰ ਦੇ 13373 ਕਾਰ ਚਾਲਕ ਲਾਲ ਬੱਤੀਆਂ ਦੀ ਉਲੰਘਣਾ ਕਰਨ ਦੇ ਦੋਸ਼ੀ ਪਾਏ ਗਏ ਹਨ, ਜੋ ਕਿ ਪੂਰੇ ਦੇਸ਼ 'ਚ ਕਿਸੇ ਸ਼ਹਿਰ ਦਾ ਸਭ ਵੱਡਾ ਰਿਕਾਰਡ ਪੱਧਰ ਦਾ ਅੰਕੜਾ ਹੈ। ਰਿਪੋਰਟ 'ਚ ਦੂਜੇ ਨੰਬਰ 'ਤੇ ਸਕਾਟਲੈਂਡ ਦੇ ਹੀ ਐਡਨਬੋਰੋ ਸ਼ਹਿਰ ਦੇ 8022 ਕਾਰ ਚਾਲਕਾਂ ਨੂੰ ਉਕਤ ਗਲਤੀ ਦੇ ਦੋਸ਼ੀ ਪਾਇਆ ਗਿਆ ਹੈ। 

ਦੇਸ਼ ਦੇ ਹੋਰਨਾਂ ਸ਼ਹਿਰਾਂ 'ਚ ਲਾਲ ਬੱਤੀਆਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਫੜੇ ਗਏ ਕਾਰ ਚਾਲਕਾਂ ਦੀ ਇਹ ਹੈ ਗਿਣਤੀ

ਨੌਟਿਨਗਮ 5775
ਬਰਿਸਟਲ 5048
ਕਾਰਡਿਫ 4942

ਸ਼ੈਫੀਲਡ

2925
ਮਦਰਵੈੱਲ 2596
ਲਿਵਰਪੂਲ 2520

ਦੱਖਣੀ ਲੰਡਨ

2157
ਬਰਮਿੰਘਮ 1851
ਮਾਨਚੈਸਟਰ 2137
ਲੈਸਟਰ 2781

ਉਕਤ ਰਿਪੋਰਟ 'ਚ ਲਾਲ ਬੱਤੀ ਦੀ ਉਲੰਘਣਾ ਕਰਨ ਕਰਕੇ ਹੋਏ ਹਾਦਸਿਆਂ ਦੀ ਗਿਣਤੀ 160597 ਦਰਜ ਕੀਤੀ ਗਈ ਹੈ ਤੇ ਦੱਸਿਆ ਗਿਆ ਹੈ ਕਿ ਉਕਤ ਗਿਣਤੀ 'ਚ ਬਹੁਤੇ ਹਾਦਸੇ (75095) ਉਹਨਾਂ ਜੰਕਸ਼ਨਾਂ 'ਤੇ ਵਾਪਰੇ ਜਿਹੜੇ ਲਾਲ ਬੱਤੀਆਂ ਨਾਲ ਕੰਟਰੋਲ ਕੀਤੇ ਗਏ ਸਨ। ਇੱਥੇ ਦੱਸਣਯੋਗ ਹੈ ਕਿ ਜੋ ਕਾਰ ਚਾਲਕ ਇਸ ਮੁਲਖ 'ਚ ਲਾਲ ਬੱਤੀਆਂ ਦੀ ਉਲੰਘਣਾ ਕਰਨ ਦੇ ਦੋਸ਼ੀ ਪਾਏ ਜਾਂਦੇ ਹਨ। ਉਨ੍ਹਾਂ ਨੂੰ ਇੱਥੋਂ ਦੀ ਡਰਾਈਵਰ ਤੇ ਵਹੀਕਲ ਏਜੰਸੀ (DVLA) TS10 ਨੋਟਿਸ ਜਾਰੀ ਕਰਦੀ ਹੈ, ਜਿਸ ਦਾ ਅਰਥ ਹੁੰਦਾ ਹੈ ਕਿ ਸੰਬੰਧਿਤ ਚਾਲਕ ਲਾਲ ਬੱਤੀਆਂ ਦੀ ਉਲੰਘਣਾ ਕਰਨ ਦਾ ਦੋਸ਼ੀ ਪਾਇਆ ਗਿਆ ਹੈ ਤੇ ਇਹ ਸੂਚਨਾ ਅਗਲੇ ਚਾਰ ਸਾਲ ਵਾਸਤੇ ਦੋਸ਼ੀ ਚਾਲਕ ਦੇ ਲਾਇਸੰਸ ਰਿਕਾਰਡ ਵਿੱਚ ਦਰਜ ਕਰ ਦਿੱਤੀ ਜਾਂਦੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ 2016 ਤੋਂ ਲੈ ਕੇ ਹੁਣ ਤੱਕ 127721 ਕਾਰ ਚਾਲਕਾਂ ਨੂੰ ਉਕਤ ਨੋਟਿਸ ਜਾਰੀ ਕੀਤੇ ਜਾ ਚੁੱਕੇ ਹਨ। 
ਰਿਪੋਰਟ 'ਚ ਇਹ ਵੀ ਦੱਸਿਆ ਗਿਆ ਹੈ ਕਿ ਲਾਲ ਬੱਤੀਆਂ ਦੀ ਉਲੰਘਣਾ ਕਰਨਾ ਬੇਸ਼ੱਕ ਸੜਕੀ ਨਿਯਮਾਂ ਦੀ ਉਲੰਘਣਾ ਦਾ ਇਕ ਸੰਗੀਨ ਜੁਰਮ ਹੈ ਪਰ ਅਜਿਹਾ ਕਰਨ ਵਾਲਾ ਆਪਣੀ ਜਾਨ ਜੌਖਮ ਵਿੱਚ ਵੀ ਪਾਉਂਦਾ ਹੈ ਤੇ ਦੂਸਰਿਆਂ ਵਾਸਤੇ ਵੀ ਉਹਨਾਂ ਦੀ ਜਾਨ ਦਾ ਖਤਰਾ ਬਣਦਾ ਹੈ, ਜੋ ਕਿ ਕਦੇ ਵੀ ਨਹੀਂ ਕਰਨਾ ਚਾਹੀਦਾ।ਲੈਸਟਰ 2781ਮਾਨਚੈਸਟਰ 2137

 


Sunny Mehra

Content Editor

Related News