ਸੋਨੇ ਦੇ ਢੇਰ ਉੱਤੇ ਵਸਿਆ ਹੈ ਇਹ ਸ਼ਹਿਰ, ਫਿਰ ਵੀ ਨੇ ਲੋਕ ਗਰੀਬ!

07/12/2017 2:36:36 PM

ਲਾ ਰਿਨਕੋਨਾਡਾ— ਪੇਰੂ ਦੇ ਉੱਚੇ ਐਂਡੀਜ਼ ਪਹਾੜਾਂ 'ਚ ਤਕਰੀਬਨ 30 ਹਜ਼ਾਰ ਲੋਕ ਰਹਿੰਦੇ ਹਨ। ਇੱਥੇ ਟੀਨ-ਟੱਪਰ ਦੇ ਬਣੇ ਕੱਚੇ ਘਰ ਹਨ ਅਤੇ ਇਨ੍ਹਾਂ 'ਚ ਕਈ ਸਾਲਾਂ ਤੋਂ ਲੋਕ ਰਹਿ ਰਹੇ ਹਨ। ਪੇਰੂ 'ਚ ਸਥਿਤ ਲਾ ਰਿਨਕੋਨਾਡਾ 5,100 ਮੀਟਰ ਦੀ ਉਚਾਈ 'ਤੇ ਸਥਿਤ ਹੈ। ਸੋਨੇ ਦੇ ਢੇਰ 'ਤੇ ਵਸੇ ਇਸ ਸ਼ਹਿਰ 'ਚ ਸੜਕਾਂ ਅਤੇ ਡ੍ਰੈਨੇਜ ਸਿਸਟਮ ਤਕ ਨਹੀਂ ਹਨ। 

PunjabKesari
ਇੱਥੇ ਸੋਨੇ ਦੀਆਂ ਖਾਨਾਂ ਹਨ ਪਰ ਕੋਈ ਕੰਪਨੀ ਕਾਨੂੰਨੀ ਰੂਪ ਨਾਲ ਕੰਮ ਨਹੀਂ ਕਰਦੀ ਅਤੇ ਸਾਰਾ ਹੀ ਕੰਮ ਗੈਰ-ਕਾਨੂੰਨੀ ਤਰੀਕੇ ਨਾਲ ਚੱਲਦਾ ਹੈ। ਇੱਥੋਂ ਦੇ ਮਰਦ ਸੋਨੇ ਦੀਆਂ ਖਾਨਾਂ 'ਚ ਕੰਮ ਕਰਦੇ ਹਨ ਅਤੇ ਔਰਤਾਂ ਆਲੇ-ਦੁਆਲੇ ਸੋਨੇ ਦੇ ਕਣ ਇਕੱਠੇ ਕਰਦੀਆਂ ਹਨ। ਇੱਥੇ ਨਾ ਹੀ ਕੋਈ ਟੈਕਸ ਹੈ ਤੇ ਨਾ ਹੀ ਸਥਾਨਕ ਸਰਕਾਰ ਹੈ। ਇਸ ਲਈ ਇੱਥੇ ਪਾਣੀ, ਨਲਕੇ ਤੇ ਸੀਵਰੇਜ ਦੇ ਪ੍ਰਬੰਧ ਵੀ ਨਹੀਂ ਹਨ। ਇਸ ਤੋਂ ਇਲਾਵਾ ਮਜ਼ਦੂਰਾਂ ਨੂੰ ਪੂਰਾ ਮਹੀਨਾ ਪੈਸੇ ਨਹੀਂ ਮਿਲਦੇ ਸਗੋਂ ਮਹੀਨੇ ਦੇ ਆਖਰੀ ਦਿਨ ਉਨ੍ਹਾਂ ਨੂੰ ਮਲਬਾ ਚੁਕਾ ਦਿੱਤਾ ਜਾਂਦਾ ਹੈ।

PunjabKesari

ਇਸ ਵਿਚੋਂ ਕਿੰਨਾ ਸੋਨਾ ਨਿਕਲਦਾ ਹੈ ਜਾਂ ਕਿੰਨਾ ਪੱਥਰ ਇਹ ਮਜ਼ਦੂਰਾਂ ਦੀ ਕਿਸਮਤ ਹੈ। ਇੱਥੋਂ ਦੀ ਹਾਲਤ ਦੇਖ ਕੇ ਲੋਕਾਂ 'ਤੇ ਤਰਸ ਆਉਂਦਾ ਹੈ ਪਰ ਫਿਰ ਵੀ ਇੱਥੇ ਲੋਕਾਂ ਦਾ ਆਉਣਾ ਵਧ ਰਿਹਾ ਹੈ।


Related News