ਪਾਕਿ ''ਤੇ ਚੀਨ ਨੇ ਅਮਰੀਕਾ ਨੂੰ ਦਿੱਤੀ ਇਹ ਸਲਾਹ

Friday, Aug 25, 2017 - 01:33 AM (IST)

ਬੀਜ਼ਿੰਗ — ਚੀਨ ਦੇ ਇਕ ਸੀਨੀਅਰ ਡਿਪਲੋਮੈਟ ਨੇ ਵਿਦੇਸ਼ ਮੰਤਰੀ ਰੈਕਸ ਟਿਲਰਸਨ ਨੂੰ ਕਿਹਾ ਕਿ ਅਮਰੀਕਾ ਨੂੰ ਅਫਗਾਨਿਸਤਾਨ 'ਚ ਪਾਕਿਸਤਾਨ ਦੀ ਮਹੱਤਵਪੂਰਨ ਭੂਮਿਕਾ ਨੂੰ ਮਹੱਤਵ ਦੇਣਾ ਚਾਹੀਦਾ ਹੈ ਅਤੇ ਉਸ ਦੀ ਹਕੂਮਤ ਅਤੇ ਕਾਨੂੰਨੀ ਸੁਰੱਖਿਆ ਚਿੰਤਾਵਾਂ 'ਤੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਪਿਛਲੇ ਕੁਝ ਦਿਨਾਂ 'ਚ ਦੂਜੀ ਵਾਰ ਆਪਣੇ ਸਹਿਯੋਗੀ ਦੇਸ਼ ਪਾਕਿਸਤਾਨ ਦਾ ਬਚਾਅ ਕੀਤਾ। ਚੀਨ ਦੇ ਸਟੇਟ ਕਾਊਂਸਲਰ ਯਾਂਗ ਜਿਯੇਚੀ ਦਾ ਇਹ ਬਿਆਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪਾਕਿਸਤਾਨ ਨੂੰ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹ ਦੇਣ ਖਿਲਾਫ ਸਖਤ ਚੇਤਾਵਨੀ ਦਿੱਤੇ ਜਾਣ ਤੋਂ 2 ਦਿਨ ਬਾਅਦ ਆਇਆ ਹੈ। 
ਟਰੰਪ ਨੇ ਮੰਗਲਵਾਰ ਨੂੰ ਆਪਣੀ ਅਫਗਾਨ ਨੀਤੀ ਨੂੰ ਪੇਸ਼ ਕੀਤਾ ਸੀ ਅਤੇ ਸੰਘਰਸ਼ ਪ੍ਰਭਾਵਿਤ ਦੇਸ਼ 'ਚ ਸ਼ਾਂਤੀ ਲਈ ਭਾਰਤ ਦੀ ਵੀ ਵਿਆਪਕ ਭੂਮਿਕਾ ਦੀ ਵਕਾਲਤ ਕੀਤੀ ਸੀ। ਟਿਲਰਸਨ ਤੋਂ ਫੋਨ 'ਤੇ ਗੱਲਬਾਤ 'ਚ ਯਾਂਗ ਨੇ ਅਫਗਾਨਿਸਤਾਨ 'ਚ ਪਾਕਿਸਤਾਨ ਦੀ ਭੂਮਿਕਾ ਦਾ ਬਚਾਅ ਕੀਤਾ। ਯਾਂਗ ਨੇ ਕਿਹਾ, ''ਅਸੀਂ ਅਫਗਾਨਿਸਤਾਨ 'ਚ ਪਾਕਿਸਤਾਨ ਦੀ ਮਹੱਤਵਪੂਰਣ ਭੂਮਿਕਾ ਨੂੰ ਤਵੱਜ਼ੋ ਦੇਣੀ ਚਾਹੀਦੀ ਹੈ ਅਤੇ ਪਾਕਿਸਤਾਨ ਦੀ ਹਕੂਮਤ ਅਤੇ ਕਾਨੂੰਨੀ ਸੁਰੱਖਿਆ ਚਿੰਤਾਵਾਂ ਦਾ ਸਨਮਾਨ ਕਰਨਾ ਚਾਹੀਦਾਹੈ। 
ਪਾਕਿਸਤਾਨ ਦਾ ਪੂਰੀ ਤਰ੍ਹਾਂ ਸਮਰਥਨ ਕਰਦੇ ਹੋਏ ਯਾਂਗ ਵੱਲੋਂ ਕੀਤੀ ਗਈ ਗੱਲਬਾਤ ਦੀ ਸੰਖੇਪ ਤੋਂ ਜਾਣਕਾਰੀ ਦਿੰਦੇ ਹੋਏ ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰੀ ਚੁਨਯਿੰਗ ਨੇ ਇਥੇ ਮੀਡੀਆ ਨੂੰ ਕਿਹਾ ਕਿ ਚੀਨ ਅਫਗਾਨਿਸਤਾਨ ਦੇ ਮੁੱਦੇ 'ਤੇ ਪਾਕਿਸਤਾਨ ਦੀ ਭੂਮਿਕਾ ਨੂੰ ਮਹੱਤਵ ਦਿੰਦਾ ਹੈ। ਟਰੰਪ ਦੇ ਬਿਆਨ ਤੋਂ ਬਾਅਦ ਚੀਨ ਦੇ ਵਿਦੇਸ਼ ਮੰਤਰਾਲੇ ਨੇ ਵੀ ਪਾਕਿਸਤਾਨ ਦਾ ਸਮਰਥਨ ਕੀਤਾ ਸੀ। ਹੁਆ ਨੇ ਮੰਗਲਵਾਰ ਨੂੰ ਕਿਹਾ ਸੀ, ''ਪਾਕਿਸਤਾਨ 'ਤੇ ਰਾਸ਼ਟਰਪਤੀ ਟਰੰਪ ਦੇ ਬਿਆਨ 'ਤੇ ਮੈਂ ਕਹਿ ਸਕਦਾ ਹਾਂ ਕਿ ਪਾਕਿਸਤਾਨ ਅੱਤਵਾਦ ਨਾਲ ਲੜਾਈ 'ਚ ਅੱਗੇ ਹੈ। ਉਸ ਨੇ ਸ਼ਾਂਤੀ ਅਤੇ ਸਥਿਰਤਾ ਨੂੰ ਬਣਾਏ ਰੱਖਣ ਲਈ ਮਹੱਤਵਪੂਰਣ ਯੋਗਦਾਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਅੰਤਰ-ਰਾਸ਼ਟਰੀ ਭਾਈਚਾਰੇ ਨੂੰ ਇਸ ਮਾਮਲੇ 'ਚ ਪਾਕਿਸਤਾਨ ਦੇ ਯਤਨਾਂ ਦਾ ਸਹੀ ਤਰੀਕੇ ਨਾਲ ਸਮਰਥਨ ਕਰਨਾ ਚਾਹੀਦਾ ਹੈ।


Related News