ਇਸ 29 ਸਾਲਾ ਵਿਦਿਆਰਥਣ ਨੇ ਕੀਤਾ ਅਜਿਹਾ ਕੰਮ ਕੇ ਪੂਰੀ ਦੁਨੀਆ ''ਚ ਹੋ ਰਹੇ ਨੇ ਚਰਚੇ

Friday, Apr 12, 2019 - 08:19 PM (IST)

ਇਸ 29 ਸਾਲਾ ਵਿਦਿਆਰਥਣ ਨੇ ਕੀਤਾ ਅਜਿਹਾ ਕੰਮ ਕੇ ਪੂਰੀ ਦੁਨੀਆ ''ਚ ਹੋ ਰਹੇ ਨੇ ਚਰਚੇ

ਨਿਊਯਾਰਕ - ਦੁਨੀਆ ਨੂੰ ਪਹਿਲੀ ਵਾਰ ਬਲੈਕ ਹੋਲ ਦੀ ਤਸਵੀਰ ਦੇਖਣ ਦਾ ਮੌਕਾ ਮਿਲਿਆ ਹੈ। ਇਸ ਅਭਿਆਨ 'ਚ ਤਮਾਮ ਵਿਗਿਆਨਕ ਲੱਗੇ ਹੋਏ ਸਨ ਪਰ ਇਨ੍ਹਾਂ ਸਭ ਦੇ ਵਿਚਾਲੇ ਸਭ ਤੋਂ ਜ਼ਿਆਦਾ ਚਰਚਾ ਕੈਥਰੀਨ ਬੂਮੈਨ ਦੀ ਹੋ ਰਹੀ ਹੈ। ਰਿਸਰਚਰ ਬੂਮੈਨ ਨੇ ਬਲੈਕ ਹੋਲ ਦੀ ਫੋਟੋ ਤਿਆਰ ਕਰਨ 'ਚ ਅਹਿਮ ਭੂਮਿਕਾ ਅਦਾ ਕੀਤੀ, ਜੋ ਵਿਚਾਲੇ ਗਹਿਰੇ ਰੰਗ ਅਤੇ ਆਲੇ-ਦੁਆਲੇ 'ਚ ਪੀਲੇ ਰੰਗ ਦਿਖਾ ਰਿਹਾ ਹੈ। ਇੰਡੀਪੈਂਡੇਂਟ ਦੀ ਰਿਪੋਰਟ ਮੁਤਾਬਕ ਮੈਸਾਚੁਸੇਟਸ ਇੰਸਟੀਚਿਊਟ ਆਫ ਤਕਨਾਲੋਜੀ ਦੀ 29 ਸਾਲਾ ਗ੍ਰੈਜੂਏਟ ਬੂਮੈਨ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਐਲਗੋਰਿਦਮ ਦੇ ਜ਼ਰੀਏ ਈਮੇਜ਼ ਨੂੰ ਤਿਆਰ ਕਰਨ ਦਾ ਕੰਮ ਕੀਤਾ।

PunjabKesari
ਫੇਸਬੁੱਕ 'ਤੇ ਉਨ੍ਹਾਂ ਨੇ ਇਕ ਤਸਵੀਰ ਜਾਰੀ ਕੀਤੀ ਹੈ, ਜਿਸ 'ਚ ਉਹ ਕੰਪਿਊਟਰ ਦੇ ਸਾਹਮਣੇ ਬੈਠੀ ਹੈ ਅਤੇ ਇਸ ਚਰਚਿਤ ਤਸਵੀਰ ਨੂੰ ਅਸੈਂਬਲ ਕਰ ਰਹੀ ਹੈ। ਖਾਸ ਗੱਲ ਇਹ ਹੈ ਕਿ ਇਸ ਵੱਡੀ ਖਗੋਲੀ ਖੋਜ ਨੂੰ ਅੰਜ਼ਾਮ ਦੇਣ ਵਾਲੀ ਕੈਥਰੀਨ ਦਾ ਐਸਟ੍ਰੋਨਾਮਰ ਦੇ ਤੌਰ 'ਤੇ ਕੋਈ ਕਰੀਅਰ ਨਹੀਂ ਰਿਹਾ ਹੈ। ਉਹ ਕੰਪਿਊਟਰ ਐਲਗੋਰਿਦਮ ਦੀ ਜਾਣਕਾਰ ਰਹੀ ਹੈ ਪਰ ਪੁਲਾੜ ਵਿਗਿਆਨੀਆਂ ਵੱਲੋਂ ਜੁਟਾਏ ਗਏ ਡਾਟਾ ਨੂੰ ਉਨ੍ਹਾਂ ਨੇ ਇਕ ਉਪਯੋਗੀ ਤਸਵੀਰ 'ਚ ਢਾਲਣ ਦਾ ਕੰਮ ਕੀਤਾ। ਇਹ ਪਹਿਲਾ ਮੌਕਾ ਹੈ ਜਦੋਂ ਬਲੈਕ ਹੋਲ ਦੀ ਅਸਲੀ ਤਸਵੀਰ ਸਾਹਮਣੇ ਆਈ ਹੈ। ਬ੍ਰਹਿਮੰਡ 'ਚ ਇਸ ਨੂੰ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਕਿਹਾ ਜਾਂਦਾ ਹੈ। ਇਸ ਆਬਜੈੱਕਟ ਦੇ ਬਾਰੇ 'ਚ ਹੁਣ ਤੱਕ ਖਗੋਲ ਵਿਗਿਆਨਕ ਸਿਰਫ ਅੰਦਾਜ਼ਾ ਹੀ ਲਾ ਪਾ ਰਹੇ ਸਨ ਪਰ ਹੁਣ ਸਾਡੇ ਕੋਲ ਇਸ ਦੀ ਤਸਵੀਰ ਵੀ ਉਪਲੱਬਧ ਹੈ। ਇਸ ਦੀ ਅਸਲੀ ਫੋਟੋ 'ਚ ਇਹ ਇਕ ਡੱਸਟ ਅਤੇ ਗੈਸ ਦਾ ਮੰਡਲ ਦਿੱਖ ਰਿਹਾ ਹੈ, ਇਸ ਦੇ ਆਲੇ-ਦੁਆਲੇ ਕਾਲੇ ਰੰਗ ਦੀ ਆਓਟਲਾਈਨ ਦਿਖਾਈ ਦੇ ਰਹੀ ਹੈ।


author

Khushdeep Jassi

Content Editor

Related News