ਅਮਰੀਕਾ ਦੇ ''ਵੈਰਾਨੀ ਜਿਊਲਰਜ'' ''ਚ ਤੀਜੀ ਵਾਰ ਲੁੱਟ-ਖੋਹ
Sunday, Jun 15, 2025 - 01:39 PM (IST)

ਨਿਊਜਰਸੀ (ਰਾਜ ਗੋਗਨਾ)- ਅਮਰੀਕਾ ਦੇ ਨਿਊ ਜਰਸੀ ਦੇ ਟਾਊਨ ਇਜਲੀਨ ਵਿੱਚ ਸਥਿਤ ਇੱਕ ਭਾਰਤੀ ਗਹਿਣਿਆਂ ਦੀ ਦੁਕਾਨ 'ਵਿਰਾਨੀ ਜਵੈਲਰਜ਼' ਵਿੱਚ ਇੱਕ ਡਕੈਤੀ ਹੋਈ। ਜਿਸ ਵਿੱਚ ਲੁਟੇਰਿਆਂ ਨੇ ਦਿਨ-ਦਿਹਾੜੇ ਲੱਖਾਂ ਡਾਲਰ ਦੇ ਗਹਿਣੇ ਚੋਰੀ ਕਰ ਲਏ ਅਤੇ ਮੌਕੇ ਤੋਂ ਭੱਜ ਗਏ। ਮੁੱਢਲੀ ਜਾਣਕਾਰੀ ਅਨੁਸਾਰ ਲੁਟੇਰੇ ਦੁਪਹਿਰ 12.15 ਵਜੇ ਦੇ ਕਰੀਬ ਇੱਕ ਕਾਲੇ ਰੰਗ ਦੀ ਕਾਰ ਵਿੱਚ ਵਿਰਾਨੀ ਜਵੈਲਰਜ਼ ਸ਼ੋਅਰੂਮ ਵਿੱਚ ਪਹੁੰਚੇ। ਉਨ੍ਹਾਂ ਨੇ ਸਟੋਰ ਵਿੱਚ ਵੜ ਕੇ ਭੰਨਤੋੜ ਕੀਤੀ ਅਤੇ ਲੁੱਟ-ਖੋਹ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ- ਜੇਕਰ ਸਾਡੇ 'ਤੇ ਹਮਲਾ ਹੋਇਆ ਤਾਂ.... Trump ਨੇ ਈਰਾਨ ਨੂੰ ਦਿੱਤੀ ਚੇਤਾਵਨੀ
ਜ਼ਿਕਰਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵਿਰਾਨੀ ਜਵੈਲਰਜ਼ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ। ਵੈਰਾਨੀ ਜਿਊਲਰਜ ਨੂੰ 12 ਸਾਲਾਂ ਵਿੱਚ ਤੀਜੀ ਵਾਰ ਲੁੱਟਿਆ ਗਿਆ। ਇਸੇ ਤਰ੍ਹਾਂ ਦੀ ਡਕੈਤੀ 12 ਜੂਨ, 2022 ਨੂੰ ਹੋਈ ਸੀ, ਜਦੋਂ ਨਕਾਬਪੋਸ਼ ਚੋਰਾਂ ਨੇ ਕੁਝ ਮਿੰਟਾਂ ਵਿੱਚ ਲੱਖਾਂ ਡਾਲਰਾ ਦੇ ਗਹਿਣੇ ਲੁੱਟ ਕੇ ਲੈ ਗਏ ਸਨ। ਮੂੰਹ ਢੱਕੇ ਹੋਣ ਕਾਰਨ, ਸ਼ੱਕੀਆਂ ਦੀ ਪਛਾਣ ਕਰਨਾ ਮੁਸ਼ਕਲ ਸਾਬਤ ਹੋਇਆ ਹੈ। ਖੁਸ਼ਕਿਸਮਤੀ ਨਾਲ ਡਕੈਤੀ ਦੌਰਾਨ ਮੌਜੂਦ ਕਿਸੇ ਵੀ ਸਟਾਫ ਨੂੰ ਨੁਕਸਾਨ ਨਹੀਂ ਪਹੁੰਚਿਆ। ਇਹ ਸਾਰੀ ਘਟਨਾ ਸਟੋਰ ਦੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਇਸ ਤੋਂ ਪਹਿਲਾਂ 31 ਅਕਤੂਬਰ, 2013 ਨੂੰ ਨਿਊਯਾਰਕ ਦੇ ਕਵੀਨਜ਼ ਦੇ ਜੈਕਸਨ ਹਾਈਟਸ ਵਿੱਚ ਸਥਿਤ ਵਿਰਾਨੀ ਜਵੈਲਰਜ਼ ਨੂੰ ਵੀ ਇੱਕ ਡਕੈਤੀ ਦਾ ਨਿਸ਼ਾਨਾ ਬਣਾਇਆ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।