ਰਾਜਧਾਨੀ ਰੋਮ ਦੇ ਕਾਲੀ ਮਾਤਾ ਮੰਦਰ ਵਿਖੇ ਤੀਜਾ ਵਿਸ਼ਾਲ ਭਗਵਤੀ ਜਾਗਰਣ 6 ਜੁਲਾਈ ਨੂੰ

Saturday, Jul 06, 2024 - 10:54 AM (IST)

ਰੋਮ ਇਟਲੀ (ਦਲਵੀਰ ਕੈਂਥ)- ਰਾਜਧਾਨੀ ਰੋਮ ਦੇ ਪ੍ਰਸਿੱਧ ਕਾਲੀ ਮਾਤਾ ਮੰਦਰ ਵਿਖੇ ਹਰ ਸਾਲ ਦੀ ਤਰ੍ਹਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਸ ਸਾਲ ਵੀ ਤੀਜਾ ਵਿਸ਼ਾਲ ਭਗਵਤੀ ਜਾਗਰਣ 6 ਜੁਲਾਈ ਦਿਨ ਸ਼ਨੀਵਾਰ ਸ਼ਾਮ ਨੂੰ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ। ਜਾਗਰਣ 'ਚ ਰਾਜਗਾਯਕ ਕਾਲਾ ਪਨੇਸਰ ,ਮੋਹਿਤ ਸ਼ਰਮਾ,ਅਨਮੋਲ ਪਨੇਸਰ, ਹਰੀਸ਼ ਭਾਰਗਵ ਅਤੇ ਅਮਿਤ ਬਮੋਤਰਾ ਮਿਊਜ਼ਿਕਲ ਗਰੁੱਪ ਮਾਤਾ ਰਾਣੀ ਦਾ ਗੁਣਗਾਨ ਕਰਨਗੇ। ਇਸ ਜਾਗਰਣ 'ਚ ਰਾਜਦੂਤ ਸ਼੍ਰੀਮਤੀ ਬਾਨੀ ਰਾਓ ਵਿਸ਼ੇਸ਼ ਤੌਰ 'ਤੇ ਭਾਰਤੀ ਅੰਬੈਸੀ ਵਲੋਂ ਪਹੁੰਚ ਰਹੇ ਹਨ। ਰੌਕੀ ਸ਼ਾਰਦਾ,ਮੁਨੀਸ਼ ਸ਼ਾਰਦਾ, ਈਸ਼ਾ ਸ਼ਾਰਦਾ, ਕਿਰਨ ਸ਼ਾਰਦਾ , ਰਾਜਨ ਸ਼ਰਮਾ ਅਤੇ ਕਮੇਟੀ ਦੀ ਵਲੋਂ ਜਾਗਰਣ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। 

PunjabKesari

ਇਸ ਮੌਕੇ ਜਾਗਰਣ ਵਿੱਚ ਵੱਖ ਵੱਖ ਤਰਾਂ ਦੇ ਸਟਾਲ ਲੱਗਣਗੇ। ਸਾਰੀ ਇਟਲੀ ਤੋਂ ਦੂਰ ਦੂਰ ਤੋਂ ਸੰਗਤਾਂ ਪਹੁੰਚ ਰਹੀਆਂ ਹਨ ।ਜਾਗਰਣ ਵਿੱਚ ਕਰੇਮਾ ਤੋਂ ਇੰਮੀਗਰੇਸ਼ਨ ਦੇ ਮਾਹਰ ਬੱਗਾ ਬ੍ਰਦਰਜ਼ , ਇੰਡੀਅਨ ਕਮਿਊਨਿਟੀ ਲਾਸੀਓ ਦੇ ਪ੍ਰਧਾਨ ਗੁਰਮੁੱਖ ਸਿੰਘ ਹਜਾਰਾ, ਲਵੀਨੀਓ ਮੰਦਿਰ ਤੋਂ ਦਲਵੀਰ ਭੱਟੀ ਪ੍ਰਧਾਨ ,ਵਿਸ਼ਨੂੰ ਕੁਮਾਰ ਸੋਨੀ ਕਮੇਟੀ ਮੈਂਬਰ ਅਤੇ ਬੋਰਗੋ ਹਰਦਾਮਾ ਤੇਰਾਚੀਨਾ ਮੰਦਿਰ ਤੋਂ ਮੋਨੂੰ ਬਰਾਣਾ ਅਤੇ ਕਮੇਟੀ ਮੈਂਬਰ ਪਹੁੰਚ ਰਹੇ ਹਨ। ਮੰਦਰ ਕਮੇਟੀ ਵਲੋਂ ਜਾਗਰਣ ਵਿੱਚ ਸਾਰੀਆਂ ਸੰਗਤਾਂ ਨੂੰ ਹੁੰਮ ਹੁਮਾ ਕੇ ਜਾਗਰਣ 'ਚ ਪਹੁੰਚਣ ਲਈ ਬੇਨਤੀ ਕੀਤੀ ਜਾਂਦੀ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇                             

https://whatsapp.com/channel/0029Va94hsaHAdNVur4L170e


DIsha

Content Editor

Related News