ਕੋਰੋਨਾ : US ਤੋਂ ਵਾਪਸ ਆਪਣੇ ਘਰਾਂ ਨੂੰ ਜਾਣ ਲਈ ਵਿਦਿਆਰਥੀ ਖਰਚ ਕਰ ਰਹੇ 20 ਹਜ਼ਾਰ ਡਾਲਰ

3/26/2020 2:02:31 AM

ਬੀਜਿੰਗ - ਅਮਰੀਕਾ ਵਿਚ ਕੋਰੋਨਾਵਾਇਰਸ ਦਾ ਪ੍ਰਕੋਪ ਫੈਲਣ ਤੋਂ ਬਾਅਦ ਉਥੇ ਪਡ਼ਾਈ ਕਰ ਰਹੇ ਚੀਨ ਦੇ ਵਿਦਿਆਰਥੀਆਂ ਵਿਚ ਕਾਫੀ ਦਹਿਸ਼ਤ ਹੈ। ਸਾਰਿਆਂ ਨੂੰ ਘਰ ਜਾਣ ਦੀ ਹਫਡ਼ਾ-ਦਫਡ਼ੀ ਮਚ ਗਈ ਹੈ। ਜਲਦ ਤੋਂ ਜਲਦ ਘਰ ਪਹੁੰਚਣ ਲਈ ਪ੍ਰਾਈਵੇਟ ਜੈੱਟ ਵਿਚ ਸੀਟ ਹਾਸਲ ਕਰਨ ਲਈ ਰਇਸ ਘਰਾਂ ਦੇ ਵਿਦਿਆਰਥੀ 20 ਹਜ਼ਾਰ ਡਾਲਰ ਤੱਕ ਦਾ ਭੁਗਤਾਨ ਕਰ ਰਹੇ ਹਨ। ਅਮਰੀਕਾ ਸਮੇਤ ਦੁਨੀਆ ਦੇ ਅਨੇਕ ਦੇਸ਼ਾਂ ਵਿਚ ਲਾਕਡਾਊਨ ਕਾਰਨ ਜਦ ਕਮਰਸ਼ੀਅਲ ਉਡਾਣਾਂ ਬੰਦ ਹੋ ਚੁੱਕੀਆਂ ਹਨ ਉਦੋਂ ਪ੍ਰਾਈਵੇਟ ਜੈੱਟ ਵੀ ਉਮੀਦ ਦੀ ਆਖਰੀ ਕਿਰਣ ਹਨ। ਇਹ ਪ੍ਰਾਈਵੇਟ ਜੈੱਟ ਕੁਝ ਸਟਾਪ ਲੈ ਕੇ 60 ਘੰਟਿਆਂ ਵਿਚ ਅਮਰੀਕਾ ਤੋਂ ਚੀਨ ਦਾ ਸਫਰ ਪੂਰਾ ਕਰ ਪਾ ਰਹੇ ਹਨ।

PunjabKesari

ਸ਼ੰਘਾਈ ਦੇ ਇਕ ਵਕੀਲ ਜੈੱਫ ਗਾਂਗ ਨੇ ਦੱਸਿਆ ਕਿ ਵਿਸਕਾਂਸਿਨ ਵਿਚ ਪਡ਼ਾਈ ਕਰ ਰਹੀ ਆਪਣੀ ਧੀ ਤੋਂ ਜਦ ਮੈਂ ਪੁੱਛਿਆ ਕਿ ਉਸ ਨੂੰ ਜੇਬ ਖਰਚ ਲਈ 20,000 ਡਾਲਰ ਚਾਹੀਦੇ ਹਨ ਜਾਂ ਘਰ ਆਉਣ ਲਈ ਪ੍ਰਾਈਵੇਟ ਜੈੱਟ ਦੀ ਟਿਕਟ ਤਾਂ ਉਸ ਨੇ ਟਿਕਟ ਨੂੰ ਤਰਜੀਹ ਦਿੱਤੀ। ਅਮਰੀਕਾ ਵਿਚ ਇਸ ਵੇਲੇ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 50,000 ਤੋਂ ਪਾਰ ਹੋ ਗਈ ਹੈ। ਜਦਕਿ ਚੀਨ, ਜਿਥੇ ਉਹ ਬੀਮਾਰੀ ਦੁਨੀਆ ਭਰ ਵਿਚ ਫੈਲੀ ਹੈ, ਨਵੇਂ ਮਾਮਲੇ ਆਉਣ ਬੰਦ ਹੋ ਗਏ ਹਨ। ਅਜਿਹੇ ਵਿਚ ਚੀਨੀ ਵਿਦਿਆਰਥੀ ਕਿਸੇ ਤਰ੍ਹਾਂ ਘਰ ਪਹੁੰਚਣਾ ਚਾਹੁੰਦੇ ਹਨ ਪਰ ਕਮਰਸ਼ੀਅਲ ਉਡਾਣਾਂ 'ਤੇ ਰੋਕ ਅਤੇ ਕਟੌਤੀ ਨੇ ਉਨ੍ਹਾਂ ਨੂੰ ਮੁਸੀਬਤ ਵਿਚ ਪਾ ਦਿੱਤਾ ਹੈ। ਹਵਾਈ ਅੰਕਡ਼ੇ ਉਪਲੱਬਧ ਕਰਾਉਣ ਵਾਲੀ ਏਜੰਸੀ ਵਾਰੀ ਫਲਾਈਟ ਮੁਤਾਬਕ ਮੰਗਲਵਾਰ ਨੂੰ ਚੀਨ ਤੋਂ ਆਉਣ-ਜਾਣ ਵਾਲੀਆਂ 3800 ਕਮਰਸ਼ੀਅਲ ਉਡਾਣਾਂ ਵਿਚ 3102 ਰੱਦ ਰਹੀਆਂ। ਇਸ ਕਾਰਨ ਹਵਾਈ ਟਿਕਟਾਂ ਦੀ ਮੰਗ ਬਹੁਤ ਵਧ ਗਈ ਹੈ।

PunjabKesari

ਦੁਨੀਆ ਭਰ ਵਿਚ ਚਾਰਟਰਡ ਫਲਾਈਟ ਸੰਚਾਲਿਤ ਕਰਨ ਵਾਲੀ ਕੰਪਨੀ ਪ੍ਰਾਈਵੇਟ ਫਲਾਈ ਦੀ ਕਮਰਸ਼ੀਅਲ ਐਨੇਲਿਸ ਗਾਰਸ਼ੀਆ ਨੇ ਦੱਸਿਆ ਕਿ ਕਈ ਰਇਸ ਚੀਨੀ ਪਰਿਵਾਰਾਂ ਵੱਲੋਂ ਏਜੰਟ ਪ੍ਰਾਈਵੇਟ ਜੈੱਟ ਜਹਾਜ਼ ਕੰਪਨੀਆਂ ਨਾਲ ਸੰਪਰਕ ਕਰ ਰਹੇ ਹਨ ਜੋ ਸਮੂਹਾਂ ਵਿਚ ਵਿਦਿਆਰਥੀਆਂ ਨੂੰ ਸਵਦੇਸ਼ ਲਿਜਾ ਸਕਣ। ਬੀਜਿੰਗ ਤੋਂ ਸਾਰੀਆਂ ਕਮਰਸ਼ੀਅਲ ਉਡਾਣਾਂ 'ਤੇ ਰੋਕ ਲਗਾਏ ਜਾਣ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਸ਼ੰਘਾਈ ਤੋਂ ਵੀ ਅੰਤਰਰਾਸ਼ਟਰੀ ਉਡਾਣਾਂ 'ਤੇ ਜਲਦ ਰੋਕ ਲੱਗ ਜਾਵੇਗੀ। ਹਾਂਗਕਾਂਗ ਅਤੇ ਮਕਾਓ ਨੇ ਟ੍ਰਾਂਜ਼ਿਟ ਉਡਾਣਾਂ 'ਤੇ ਪਹਿਲਾਂ ਤੋਂ ਹੀ ਰੋਕ ਲਾ ਰੱਖੀ ਹੈ। ਅਜਿਹੀ ਹਾਲਤ ਵਿਚ ਲਾਸ ਏਜੰਲਸ ਤੋਂ ਸ਼ੰਘਾਈ ਤੱਕ 14 ਸੀਟ ਵਾਲਾ ਬੰਬਾਡੀਅਰ-6000 ਜਹਾਜ਼  325300 ਡਾਲਰ ਵਿਚ ਕਰਾਇਆ ਲੈ ਰਿਹਾ ਹੈ। ਇਸ ਹਿਸਾਬ ਨਾਲ ਪ੍ਰਤੀ ਵਿਅਕਤੀ ਦਾ ਕਿਰਾਇਆ ਕਰੀਬ 23000 ਡਾਲਰ ਪੈ ਰਿਹਾ ਹੈ। ਇਕ ਹੋਰ ਕੰਪਨੀ ਏਅਰ ਚਾਰਟਰ ਦੇ ਪੀ. ਆਰ. ਅਤੇ ਐਡਵਰਟਾਈਜਿੰਗ ਮੈਨੇਜਰ ਗਲੇਨ ਫਲਿਪਸ ਨੇ ਦੱਸਿਆ ਕਿ ਹਾਲ ਹੀ ਦੇ ਦਿਨਾਂ ਵਿਚ ਉਨ੍ਹਾਂ ਨੇ ਚੀਨ ਦੇ ਨਾਗਰਿਕਾਂ ਲਈ ਅਮਰੀਕਾ ਦੇ ਨਿਊਯਾਰਕ ਅਤੇ ਬੋਸਟਨ ਸ਼ਹਿਰ ਤੋਂ ਸ਼ੰਘਾਈ, ਸੈਨ ਜੋਸ ਤੋਂ ਹਾਂਗਕਾਂਗ ਲਾਸ ਏਜੰਲਸ ਤੋਂ ਗਵਾਂਗਝੂ ਵਿਚਾਲੇ ਚਾਰਟਰਡ ਫਲਾਈਟ ਦਾ ਪ੍ਰਬੰਧ ਕੀਤਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Khushdeep Jassi

This news is Author Khushdeep Jassi