ਨਾਈਟ ਸ਼ਿਫਟ ''ਚ ਕੰਮ ਕਰਨ ਦੇ ਹੁੰਦੇ ਹਨ ਇਹ ਸਾਇਡ ਇਫੈਕਟ

Wednesday, Jun 28, 2017 - 12:24 PM (IST)

ਨਿਊਯਾਰਕ— ਤਾਜ਼ਾ ਸੋਧ 'ਚ ਸਾਹਮਣੇ ਆਇਆ ਹੈ ਕਿ ਲਗਾਤਾਰ ਨਾਈਟ ਸ਼ਿਫਟ ਕਰਨ ਵਾਲਿਆਂ ਦੇ ਸਰੀਰ 'ਚ ਡੀ. ਐੱਨ. ਏ. ਰਿਪੇਅਰ ਕਰਨ ਦੀ ਸਮਰੱਥਾ ਪ੍ਰਭਾਵਿਤ ਹੋ ਸਕਦੀ ਹੈ। 
ਵਿਗਿਆਨੀਆਂ ਮੁਤਾਬਕ ਨਾਈਟ ਸ਼ਿਫਟ ਕਰਨ ਨਾਲ ਸਰੀਰ 'ਚ ਨੀਂਦ ਨਾਲ ਜੁੜੇ ਹਾਰਮੋਨ ਮੇਲਾਟੋਨਿਨ ਦੇ ਵਹਾਅ 'ਚ ਰੁਕਾਵਟ ਆਉਂਦੀ ਹੈ। ਸਰੀਰ ਦੀ ਖਰਾਬ ਸੈੱਲਾਂ ਦੀ ਮੁਰੰਮਤ ਕਰਨ ਦੀ ਸਮੱਰਥਾ ਘੱਟ ਜਾਂਦੀ ਹੈ। ਰਾਤ ਨੂੰ ਕੰਮ ਕਰਨ ਵਾਲਿਆਂ 'ਚ ਡੀ. ਐੱਨ. ਏ. ਟਿਸ਼ੂ ਰਿਪੇਅਰ ਦੇ ਰਸਾਇਣਿਕ ਪ੍ਰਤੀ ਉਤਪਾਦ 8-ਓ. ਐੱਚ.-ਡੀ. ਜੀ. ਦਾ ਪੱਧਰ ਵੀ ਘੱਟ ਪਾਇਆ ਗਿਆ।
ਵਾਸ਼ਿੰਗਟਨ ਸਥਿਤ ਫ੍ਰੇਡ ਹਚਿੰਸਨ ਕੈਂਸਰ ਰਿਸਰਚ ਸੈਂਟਰ ਦੇ ਪ੍ਰਵੀਨ ਭੱਟੀ ਨੇ ਕਿਹਾ,'' 8-ਓ. ਐੱਚ.-ਡੀ. ਜੀ. ਦੇ ਘੱਟ ਪੱਧਰ ਦਾ ਸੰਬੰਧ ਮੇਲਾਟੋਨਿਨ ਦੇ ਘੱਟ ਵਹਾਅ ਨਾਲ ਜੁੜਿਆ ਹੈ। ਇਸ ਦਾ ਘੱਟ ਪੱਧਰ ਇਸ ਗੱਲ ਦਾ ਸਬੂਤ ਹੈ ਕਿ ਸਰੀਰ ਖਰਾਬ ਡੀ. ਐੱਨ. ਏ. ਦੀ ਮੁਰੰਮਤ ਸਹੀ ਤਰੀਕੇ ਨਾਲ ਨਹੀਂ ਕਰ ਪਾ ਰਿਹਾ ਹੈ। ਇਸ ਨਾਲ ਸਰੀਰ 'ਚ ਅਜਿਹੀ ਕੋਸ਼ਿਕਾਵਾਂ ਦੀ ਸੰਖਿਆ ਵੱਧਣ ਦੀ ਆਸ਼ੰਕਾ ਰਹਿੰਦੀ ਹੈ, ਜਿਨ੍ਹਾਂ 'ਚ ਡੀ. ਐੱਨ. ਏ. ਨੂੰ ਨੁਕਸਾਨ ਹੁੰਦਾ ਹੋਵੇ।''
ਵਿਗਿਆਨੀਆਂ ਨੇ ਦੱਸਿਆ ਕਿ ਖਰਾਬ ਡੀ. ਐੱਨ. ਏ. ਦੀ ਨਹੀ ਮੁਰੰਮਤ ਨਾ ਹੋਣ ਅਤੇ ਅਜਿਹੇ ਸੈੱਲਾਂ ਦੇ ਵੱਧਣ ਨਾਲ ਕਈ ਗੰਭੀਰ ਬੀਮਾਰੀਆਂ ਹੋਣ ਦੀ ਸੰਭਾਵਨਾ ਰਹਿੰਦੀ ਹੈ। ਇਨ੍ਹਾਂ ਖਤਰਿਆਂ ਤੋਂ ਬਚਣ ਲਈ ਕੰਮ ਕਰਨ ਵਾਲਿਆਂ ਨੂੰ ਮੇਲਾਟੋਨਿਨ ਦਾ ਸਪਲੀਮੈਂਟ ਦਿੱਤਾ ਜਾਣਾ ਬਿਹਤਰ ਵਿਕਲਪ ਹੋ ਸਕਦਾ ਹੈ।


Related News