ਇਨ੍ਹਾਂ 2 ਦੇਸ਼ਾਂ 'ਚ ਕੋਕਾ ਕੋਲਾ ਦੀ ਐਂਟਰੀ 'ਤੇ ਲੱਗਾ ਬੈਨ! ਜਾਣੋ ਦਿਲਚਸਪ ਕਾਰਨ

03/08/2024 5:59:37 PM

ਬਿਜ਼ਨੈੱਸ ਡੈਸਕ : ਕੋਕਾ ਕੋਲਾ ਦੁਨੀਆ ਦੀ ਸਭ ਤੋਂ ਮਸ਼ਹੂਰ ਕੰਪਨੀ ਹੈ। ਕੋਕਾ ਕੋਲਾ ਨੂੰ ਲੱਖਾਂ ਲੋਕ ਪਸੰਦ ਕਰਦੇ ਹਨ। ਗਰਮੀ ਦਾ ਮੌਸਮ ਹੋਵੇ ਜਾਂ ਸਰਦੀ, ਹਰੇਕ ਮੌਸਮ 'ਚ ਲੋਕ ਇਸ ਨੂੰ ਪੀਣਾ ਪੰਸਦ ਕਰਦੇ ਹਨ। ਅੱਜ ਦੇ ਸਮੇਂ ਵਿਚ ਕੋਕਾ ਕੋਲਾ ਦੀ ਵਿਕਰੀ ਪੂਰੀ ਦੁਨੀਆ 'ਚ ਸਭ ਤੋਂ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਇਸ ਦਾ ਬਾਜ਼ਾਰ ਜ਼ਬਰਦਸਤ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਪੂਰੀ ਦੁਨੀਆ 'ਚ ਵਿਕਣ ਵਾਲੀ ਕੋਕਾ ਕੋਲਾ ਦੁਨੀਆ ਦੇ ਸਿਰਫ਼ ਦੋ ਦੇਸ਼ਾਂ 'ਚ ਹੀ ਨਹੀਂ ਵਿਕਦੀ। ਉਥੇ ਕੋਲਾ-ਕੋਲਾ 'ਚੇ ਸਖ਼ਤ ਬੈਨ ਲਗਾਇਆ ਹੋਇਆ ਹੈ।

ਇਹ ਵੀ ਪੜ੍ਹੋ - ਟਰੇਨਾਂ 'ਚ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ, ਸਸਤੀਆਂ ਹੋਈਆਂ ਟਿਕਟਾਂ

ਪਹਿਲਾਂ ਦੇਸ਼ ਕਿਊਬਾ 
ਦੁਨੀਆ ਦੇ ਸਾਰੇ ਦੇਸ਼ਾਂ ਤੋਂ ਇਲਾਵਾ ਸਿਰਫ਼ 2 ਦੇਸ਼ ਅਜਿਹੇ ਹਨ, ਜਿੱਥੇ ਕੋਕਾ ਕੋਲਾ ਪੀਤੀ ਨਹੀਂ ਜਾਂਦੀ ਅਤੇ ਇਸ 'ਤੇ ਬੈਨ ਲਗਾਇਆ ਹੋਇਆ ਹੈ। ਇਹ ਦੋ ਦੇਸ਼ ਕਿਊਬਾ ਅਤੇ ਉੱਤਰੀ ਕੋਰੀਆ ਹਨ। ਕੋਕਾ ਕੋਲਾ ਨੇ 1906 ਵਿੱਚ ਕਿਊਬਾ ਵਿੱਚ ਆਪਣਾ ਪਲਾਂਟ ਖੋਲ੍ਹਿਆ ਸੀ ਪਰ 1962 ਵਿੱਚ ਜਦੋਂ ਫਿਦੇਲ ਕਾਸਤਰੋ ਨੇ ਕਿਊਬਾ ਦੀ ਕ੍ਰਾਂਤੀ ਦੀ ਸ਼ੁਰੂਆਤ ਕੀਤੀ ਤਾਂ ਕੋਕਾ ਕੋਲਾ ਦਾ ਉਤਪਾਦਨ ਬੰਦ ਕਰ ਦਿੱਤਾ। ਕਾਸਤਰੋ ਦੀ ਸਰਕਾਰ ਨੇ ਸਾਰੀਆਂ ਵਿਦੇਸ਼ੀ ਕੰਪਨੀਆਂ ਦੀ ਜਾਇਦਾਦ ਦੇਸ਼ ਦੇ ਕਬਜ਼ੇ ਵਿਚ ਕਰ ਦਿੱਤੀ ਅਤੇ ਦੂਜੇ ਦੇਸ਼ਾਂ ਦੇ ਸਬੰਧ ਵਿਚ ਸਰਕਾਰੀ ਹੁਕਮ ਜਾਰੀ ਕਰਕੇ ਪਾਬੰਦੀ ਲਗਾ ਦਿੱਤੀ। ਉਦੋਂ ਤੋਂ ਕੋਕਾ ਕੋਲਾ ਨੇ ਕਿਊਬਾ ਨੂੰ ਛੱਡ ਦਿੱਤਾ ਅਤੇ ਕਦੇ ਵਾਪਸ ਨਹੀਂ ਆਇਆ। ਅਮਰੀਕਾ ਵਿੱਚ ਵੀ ਕਿਊਬਾ ਦੇ ਖ਼ਿਲਾਫ਼ ਇੱਕ ਸਰਕਾਰੀ ਆਦੇਸ਼ ਜਾਰੀ ਕੀਤਾ ਗਿਆ ਹੈ, ਜਿਸ ਤੋਂ ਬਾਅਦ ਕੋਈ ਵੀ ਅਮਰੀਕੀ ਕੰਪਨੀ ਕਿਊਬਾ ਵਿੱਚ ਆਪਣਾ ਕਾਰੋਬਾਰ ਨਹੀਂ ਕਰਦੀ।

ਇਹ ਵੀ ਪੜ੍ਹੋ - ਅੱਜ ਹੀ ਨਿਪਟਾ ਲਓ ਆਪਣੇ ਜ਼ਰੂਰੀ ਕੰਮ, 3 ਦਿਨ ਬੰਦ ਰਹਿਣਗੇ ਬੈਂਕ ਅਤੇ ਸ਼ੇਅਰ ਬਾਜ਼ਾਰ

ਦੂਜਾ ਦੇਸ਼ ਉੱਤਰੀ ਕੋਰੀਆ
1950 ਤੋਂ 1953 ਦੇ ਵਿਚਕਾਰ ਕੋਰੀਆਈ ਯੁੱਧ ਜਾਰੀ ਸੀ। ਇਸ ਕਾਰਨ ਅਮਰੀਕਾ ਨੇ ਉੱਤਰੀ ਕੋਰੀਆ 'ਤੇ ਵਪਾਰਕ ਪਾਬੰਦੀਆਂ ਜਾਰੀ ਕਰ ਦਿੱਤੀਆਂ ਹਨ। 1980 'ਚ ਜਦੋਂ ਉੱਤਰੀ ਕੋਰੀਆ ਨੇ ਦੱਖਣੀ ਕੋਰੀਆ 'ਤੇ ਬੰਬਾਰੀ ਕੀਤੀ ਸੀ ਤਾਂ ਅਮਰੀਕਾ ਨੇ ਹੋਰ ਵੀ ਜ਼ਿਆ ਸਖ਼ਤ ਕਾਨੂੰਨ ਬਣਾ ਦਿੱਤੇ, ਜਿਸ ਤੋਂ ਬਾਅਦ ਉੱਤਰੀ ਕੋਰੀਆ 'ਚ ਕੋਈ ਵੀ ਅਮਰੀਕੀ ਕੰਪਨੀ ਕੰਮ ਨਹੀਂ ਕਰਦੀ। ਕੋਕਾ ਕੋਲਾ ਲੰਬੇ ਸਮੇਂ ਤੋਂ ਮਿਆਂਮਾਰ ਅਤੇ ਵੀਅਤਨਾਮ ਵਿੱਚ ਨਹੀਂ ਵੇਚਿਆ ਗਿਆ ਸੀ ਪਰ ਉੱਥੇ 2012 ਅਤੇ 1994 ਵਿੱਚ ਪਾਬੰਦੀ ਹਟਾ ਦਿੱਤੀ ਗਈ ਸੀ।

ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News