ਕੋਰੋਨਾ ਨੂੰ ਲੈ ਕੇ ਮਾਡਰਨਾ ਟੀਕਿਆਂ ''ਚ ਹੁਣ ਹੋਣਗੇ ਇਹ 2 ਅਹਿਮ ਬਦਲਾਅ

Friday, Apr 02, 2021 - 08:56 PM (IST)

ਕੋਰੋਨਾ ਨੂੰ ਲੈ ਕੇ ਮਾਡਰਨਾ ਟੀਕਿਆਂ ''ਚ ਹੁਣ ਹੋਣਗੇ ਇਹ 2 ਅਹਿਮ ਬਦਲਾਅ

ਵਾਸ਼ਿੰਗਟਨ-ਅਮਰੀਕੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ.ਡੀ.ਏ.) ਨੇ ਮਾਡਰਨਾ ਨੇ ਕੋਵਿਡ-19 ਟੀਕੇ 'ਚ ਬਦਲਾਵਾਂ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਨਾਲ ਹਰ ਸ਼ੀਸ਼ੀ 'ਚ ਵਾਧੂ ਖੁਰਾਕਾਂ ਮਿਲ ਸਕਣਗੀਆਂ। ਏਜੰਸੀ ਨੇ ਕਿਹਾ ਕਿ ਵੀਰਵਾਰ ਨੂੰ ਉਸ ਨੇ ਮਾਡਰਨਾ ਦੀਆਂ ਨਵੀਆਂ ਸ਼ੀਸ਼ੀਆਂ ਨੂੰ ਮਨਜ਼ੂਰੀ ਦਿੱਤੀ ਹੈ ਜਿਸ ਨਾਲ ਹਰ ਸ਼ੀਸ਼ੀ 'ਚ 15 ਖੁਰਾਕਾਂ ਆ ਸਕਣਗੀਆਂ ਜਦਕਿ ਪਹਿਲਾਂ ਜਿਸ ਸ਼ੀਸ਼ੀ ਦਾ ਇਸਤੇਮਾਲ ਹੁੰਦਾ ਸੀ ਉਸ 'ਚ 10 ਖੁਰਾਕਾਂ ਆਉਂਦੀਆਂ ਸਨ।

ਇਹ ਵੀ ਪੜ੍ਹੋ-ਫਿਰ ਵਿਵਾਦਾਂ 'ਚ ਘਿਰੀ ਐਸਟ੍ਰਾਜੇਨੇਕਾ, ਵੈਕਸੀਨ ਲੱਗਣ ਤੋਂ ਬਾਅਦ ਫਿਰ ਸਾਹਮਣੇ ਆਏ ਖੂਨ ਦੇ ਥੱਕੇ ਜੰਮਣ ਦੇ 25 ਨਵੇਂ ਮਾਮਲੇ

ਇਸ ਤੋਂ ਇਲਾਵਾ ਰੈਗੂਲੇਟਰਾਂ ਨੇ ਕਿਹਾ ਕਿ ਪ੍ਰਦਾਤਾ ਸ਼ੁਰੂਆਤੀ 10 ਖੁਰਾਕਾਂ ਵਾਲੀਆਂ ਸ਼ੀਸ਼ੀਆਂ ਤੋਂ ਸੁਰੱਖਿਅਤ ਤਰੀਕੇ ਨਾਲ 11 ਖੁਰਾਕ ਕੱਢ ਸਕਦੇ ਹਨ। ਇਨ੍ਹਾਂ ਬਦਲਾਵਾਂ ਨੂੰ ਸਿਹਤ ਦੇਖ ਭਾਲ ਮੁਲਾਜ਼ਮਾਂ ਲਈ ਹੁਕਮਾਂ 'ਚ ਜੋੜਿਆ ਜਾਵੇਗਾ। ਖੁਰਾਕਾਂ ਨੂੰ ਅਪਡੇਟ ਕੀਤੇ ਜਾਣ ਨਾਲ ਅਮਰੀਕਾ 'ਚ ਇਨ੍ਹਾਂ ਦੀ ਸਪਲਾਈ ਮਜ਼ਬੂਤ ਹੋਵੇਗੀ ਅਤੇ ਟੀਕਾਕਰਨ ਦੀ ਰਫਤਾਰ ਵਧੇਗੀ। ਅਮਰੀਕਾ 'ਚ ਕੋਵਿਡ-19 ਵਿਰੁੱਧ ਟੀਕਾ ਲਵਾਉਣ ਵਾਲੇ ਅੰਕੜੇ 10 ਕਰੋੜ ਦੇ ਕਰੀਬ ਪਹੁੰਚ ਰਹੇ ਹਨ।

ਇਹ ਵੀ ਪੜ੍ਹੋ-ਦੁਨੀਆ ਲਈ ਖੁੱਲ੍ਹੀ ਸਭ ਤੋਂ ਵੱਡੀ ਦੂਰਬੀਨ, ਜਾਣੋਂ ਕੀ ਹੈ ਖਾਸੀਅਤ

ਰਾਸ਼ਟਰਪਤੀ ਜੋ ਬਾਈਡੇਨ ਨੇ ਮਈ ਦੇ ਆਖਿਰ ਤੱਕ ਸਾਰੇ ਬਾਲਗ ਅਮਰੀਕੀਆਂ ਦੇ ਟੀਕਾਕਰਨ ਲਈ ਭਰਪੂਰ ਟੀਕਿਆਂ ਦਾ ਸੰਕਲਪ ਵਿਅਕਤ ਕੀਤਾ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਨਵਾਂ ਸੰਕਲਪ ਲਿਆ ਹੈ ਜਿਸ 'ਚ ਕਾਰਜਕਾਲ 'ਚ ਉਨ੍ਹਾਂ ਦੇ ਸ਼ੁਰੂਆਤੀ 100 ਦਿਨਾਂ 'ਚ 20 ਕਰੋੜ ਟੀਕੇ ਲਵਾਉਣ ਦਾ ਟੀਚਾ ਰੱਖਿਆ ਗਿਆ ਹੈ। ਮਾਡਰਨਾ ਨੇ ਇਕ ਬਿਆਨ 'ਚ ਕਿਹਾ ਕਿ ਉਸ ਦੀ ਯੋਜਨਾ ਅਗਲੇ ਹਫਤਿਆਂ 'ਚ 15 ਖੁਰਾਕਾਂ ਵਾਲੀ ਸ਼ੀਸ਼ੀਆਂ ਦੀ ਸਪਲਾਈ ਸ਼ੁਰੂ ਕਰਨ ਦੀ ਹੈ।

ਇਹ ਵੀ ਪੜ੍ਹੋ-ਕੋਰੋਨਾ ਮਹਾਮਾਰੀ ਦੇ ਲੰਬੇ ਸਮੇਂ ਤੱਕ ਰਹਿਣ ਦਾ ਖਤਰਾ ਹੈ : WHO ਅਧਿਕਾਰੀ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News