ਟਰੰਪ ਅਤੇ ਸਾਬਕਾ FBI ਪ੍ਰਮੁੱਖ ਵਿਚਾਲੇ ਗੱਲਬਾਤ ਦੇ ਦਸਤਾਵੇਜ਼ ਹੋਏ ਜਾਰੀ

04/20/2018 10:01:58 PM

ਵਾਸ਼ਿੰਗਟਨ - ਅਮਰੀਕਾ ਦੀ ਫੈਡਰਲ ਜਾਂਚ ਏਜੰਸੀ (ਐੱਫ. ਬੀ. ਆਈ.) ਦੇ ਸਾਬਕਾ ਨਿਦੇਸ਼ਕ ਜੇਮਸ ਕੋਮੀ ਅਤੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਹੋਈ ਗੱਲਬਾਤ ਦੇ ਦੌਰਾਨ ਦਸਤਾਵੇਜ਼ ਜਾਰੀ ਕਰ ਦਿੱਤੇ ਗਏ ਹਨ। ਇਨ੍ਹਾਂ ਖੁਫੀਆ ਦਸਤਾਵੇਜ਼ 'ਚ 2016 ਦੀਆਂ ਰਾਸ਼ਟਰਪਤੀ ਚੋਣਾਂ 'ਚ ਰੂਸੀ ਦਖਲਅੰਦਾਜ਼ੀ ਦੀ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਟਰੰਪ ਦੇ ਸਖਤ ਯਤਨਾਂ ਦੀ ਵਿਆਖਿਆ ਹੈ।
15 ਪੇਜਾਂ ਦੇ ਇਹ ਦਸਤਾਵੇਜ਼ ਪਹਿਲਾਂ ਨਿਆਂ ਵਿਭਾਗ ਦੇ ਸਲਾਹਕਾਰ ਅਤੇ ਚੋਣਾਂ 'ਚ ਰੂਸੀ ਦਖਲਅੰਦਾਜ਼ੀ ਦੀ ਜਾਂਚ ਕਰ ਰਹੇ ਰਾਬਰਟ ਮੁਲਰ ਨੂੰ ਸੌਂਪੇ ਗਏ। ਇਨ੍ਹਾਂ 'ਚ ਟਰੰਪ ਅਤੇ ਕੋਮੀ ਵਿਚਾਲੇ ਪਿਛਲੇ ਸਾਲ ਮਈ ਤੋਂ ਪਹਿਲਾਂ ਟੈਲੀਫੋਨ 'ਤੇ ਹੋਈ ਗੱਲਬਾਤ ਦਾ ਬਿਊਰਾ ਵੀ ਹੈ। ਟਰੰਪ ਨੇ ਕੋਮੀ ਨੂੰ ਪਿਛਲੇ ਸਾਲ ਮਈ 'ਚ ਬਰਖਾਸਤ ਕਰ ਦਿੱਤਾ ਸੀ। ਇਨ੍ਹਾਂ ਦਸਤਾਵੇਜ਼ 'ਚ ਟਰੰਪ ਵੱਲੋਂ ਏਜੰਸੀ ਦੇ ਸਾਬਕਾ ਨਿਦੇਸ਼ਕ ਤੋਂ ਵਫਾਦਾਰੀ ਚਾਹੁੰੁਣ ਦੀ ਸਖਤ ਮੰਗ ਅਤੇ ਸਾਬਕਾ ਸੁਰੱਖਿਆ ਸਲਾਹਕਾਰ ਫਿਲਨ ਖਿਲਾਫ ਚੱਲ ਰਹੀ ਜਾਂਚ ਨੂੰ ਰੋਕਣ ਦੀ ਗੱਲ ਹੈ।
ਜਾਰੀ ਹੋਏ ਦਸਤਾਵੇਜ਼ਾਂ ਮੁਤਾਬਕ ਟਰੰਪ ਨੇ ਲਗਾਤਾਰ ਆਪਣੇ ਉਪਰ ਲਾਏ ਜਾ ਰਹੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਨਾਲ ਹੀ ਦੋਸ਼ਾਂ ਨੂੰ ਝੂਠਾ ਸਾਬਤ ਕਰਨ 'ਚ ਕੋਮੀ ਦੀ ਮਦਦ ਵੀ ਮੰਗੀ। ਇਕ ਦਸਤਾਵੇਜ਼ 'ਚ 2013 'ਚ ਰੂਸ ਦੀ ਯਾਤਰਾ ਦੇ ਦੌਰਾਨ ਟਰੰਪ ਦੇ ਹੋਟਲ 'ਚ ਸਖਤ ਰੂਪ ਤੋਂ ਯੌਨ ਕਰਮੀ ਦੇ ਪਹੁੰਚਣ ਦੀ ਗੱਲ ਸ਼ਾਮਲ ਹੈ। ਦਸਤਾਵੇਜ਼ਾਂ ਮੁਤਾਬਕ ਟਰੰਪ ਨੇ ਲਗਾਤਾਰ ਇਸ ਦੋਸ਼ ਤੋਂ ਇਨਕਾਰ ਕੀਤਾ। ਦਸਤਾਵੇਜ਼ ਉਜਾਗਰ ਹੋਣ 'ਤੇ ਇਨ੍ਹਾਂ ਦੀ ਪੁਸ਼ਟੀ ਦੀ ਮੰਗ ਕਰਦੇ ਹੋਏ ਟਰੰਪ ਨੇ ਕਿਹਾ, ਇਸ ਤੋਂ ਪਤਾ ਲੱਗਦਾ ਹੈ ਕਿ ਕਿਸੇ ਵੀ ਮਾਮਲੇ 'ਚ ਕੋਈ ਸਾਜਿਸ਼ ਨਹੀਂ ਸੀ ਅਤੇ ਨਾ ਹੀ ਕੋਈ ਬੈਰੀਅਰ ਪੈਦਾ ਕੀਤਾ ਗਿਆ।


Related News