2019 ਦੇ ਸਭ ਤੋਂ ਖਰਾਬ ਪਾਸਵਰਡ, ਟਰੰਪ ਵੀ ਲਿਸਟ ''ਚ ਸ਼ਾਮਲ

Tuesday, Dec 24, 2019 - 08:59 PM (IST)

2019 ਦੇ ਸਭ ਤੋਂ ਖਰਾਬ ਪਾਸਵਰਡ, ਟਰੰਪ ਵੀ ਲਿਸਟ ''ਚ ਸ਼ਾਮਲ

ਗੈਜੇਟ ਡੈਸਕ—ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਭ ਤੋਂ ਖਰਾਬ ਭਾਵ ਕਮਜ਼ੋਰ ਪਾਸਵਰਡ ਦੀ ਲਿਸਟ ਜਾਰੀ ਕੀਤੀ ਗਈ ਹੈ। ਇਹ ਪਾਸਵਰਡ ਅਜਿਹੇ ਹਨ ਜਿਨ੍ਹਾਂ ਨੂੰ ਕੋਈ ਵੀ ਆਸਾਨੀ ਨਾਲ ਗੈੱਸ ਕਰਕੇ ਅਕਾਊਂਟ ਐਕਸੈੱਸ ਕਰ ਸਕਦਾ ਹੈ।

ਪਿਛਲੇ ਸਾਲ 2018 'ਚ ਵੀ ਸਾਲ ਦੇ ਸਭ ਤੋਂ ਖਰਾਬ ਪਾਸਵਰਡ ਦੀ ਲਿਸਟ 'ਚ ਨੰਬਰ-1'ਤੇ 123456 ਪਾਸਵਰਡ ਸੀ। ਟਾਪ-5 'ਚ ਇਸ ਵਾਰ ਵੀ password ਹੈ। ਇਸ ਲਿਸਟ 'ਚ ਪ੍ਰੈਸੀਡੈਂਟ ਟਰੰਪ ਦਾ ਨਾਂ ਵੀ ਹੈ। ਦੱਸਣਯੋਗ ਹੈ ਕਿ ਇਹ ਡਾਟਾ ਪਾਸਵਰਡ ਮੈਨੇਜਮੈਂਟ ਕੰਪਨੀ Splashdata ਵੱਲੋਂ ਜਾਰੀ ਕੀਤਾ ਜਾਂਦਾ ਹੈ। ਇਸ ਵਾਰ ਜਾਰੀ ਕੀਤੇ ਗਏ Splashdata ਦਾ ਏਨੁਅਲ ਰਾਊਂਡਅਪ 50 ਲੱਖ ਪਾਸਵਰਡ 'ਤੇ ਆਧਾਰਿਤ ਹਨ। ਇਹ ਪਾਸਵਰਡ ਇਸ ਸਾਲ ਡਾਟਾ ਲੀਕ ਦੌਰਾਨ ਲੀਕ ਹੋਏ ਸਨ ਅਤੇ ਪਬਲਿਕ ਕਰ ਦਿੱਤੇ ਗਏ ਸਨ। ਇਸ ਪਾਸਵਰਡ 'ਚੋਂ ਹੀ ਇਸ ਕੰਪਨੀ ਨੇ ਇਸ ਸਾਲ ਦੇ ਸਭ ਤੋਂ ਖਰਾਬ ਪਾਸਵਰਡ ਦੀ ਲਿਸਟ ਜਾਰੀ ਕੀਤੀ ਹੈ।

ਜੇਕਰ ਇਸ ਲਿਸਟ 'ਚ ਕੁਝ ਪਾਸਵਰਡ ਅਜਿਹੇ ਹਨ ਜੋ ਤੁਸੀਂ ਆਪਣੇ ਆਨਲਾਈਨ ਅਕਾਊਂਟ ਦੇ ਰੱਖਦੇ ਹੋ ਤਾਂ ਤੁਰੰਤ ਬਦਲ ਲਵੋ। ਸਟ੍ਰਾਂਗ ਪਾਸਵਰਡ ਦਾ ਥੰਬ ਰੂਲ ਇਹ ਹੈ ਕਿ ਤੁਸੀਂ ਪਾਸਵਰਡ 'ਚ ਅਪਰਕੇਸ, ਲੋਅਰ ਕੇਸ ਅਤੇ ਸਪੈਸ਼ਲ ਕੈਰੇਕਟਰ ਦੀ ਵਰਤੋਂ ਜ਼ਰੂਰ ਕਰੋ। ਜੇਕਰ ਪਾਸਵਰਡ ਭੁੱਲਣ ਦਾ ਚੱਕਰ ਨਹੀਂ ਹੈ ਤਾਂ ਤੁਸੀਂ ਪਾਸਵਰਡ ਜੇਨਰੇਟਰ ਟੂਲ ਦਾ ਸਹਾਰਾ ਲੈ ਕੇ ਮਜ਼ਬੂਤ ਪਾਸਵਰਡ ਤਿਆਰ ਕਰ ਸਕਦੇ ਹੋ।

ਇਹ ਹਨ 2019 ਦੇ ਖਰਾਬ ਪਾਸਵਰਡ ਦੀ ਲਿਸਟ

 

1 – 123456

2 – 123456789

3 – qwerty

4 – password

5 – 1234567

6 – 12345678

7 – 12345

8 – iloveyou

9 – 111111

10 – 123123

11 – abc123

12 – qwerty123

3 – 1q2w3e4r

14 – admin

15 – qwertyuiop

16 – 654321

17 – 555555

18 – lovely

19 – 7777777

20 – welcome

21 – 888888

22 – princess

23 – dragon

24 – password1

25 – 123qwe


author

Karan Kumar

Content Editor

Related News