ਦੁਨੀਆ ਦੀ ਸਭ ਤੋਂ ਲੰਬੇ ਕੱਦ ਦੀ ਜਨਾਨੀ,ਜਾਣੋ ਕੀ ਕਹਿੰਦੇ ਨੇ ਲੋਕ

07/08/2020 2:20:32 AM

ਸ਼ਿਕਾਗੋ (ਇੰਟ.)- ਦੁਨੀਆ ਦੀ ਸਭ ਤੋਂ ਲੰਬੀ ਜਨਾਨੀ ਹੋਣ ਦਾ ਮਾਣ ਰੱਖਣ ਵਾਲੀ ਰੇਂਟਸੇਨਖੋਰਲੋ, ਜਿਸਦੀ ਲੰਬਾਈ 6 ਫੁੱਟ 9 ਇੰਚ ਹੈ। ਮੂਲ ਰੂਪ ਨਾਲ ਮੰਗੋਲੀਆ ਨਾਲ ਸਬੰਧ ਰੱਖਣ ਵਾਲੀ ਇਹ ਬੀਬੀ ਅਮਰੀਕਾ ਦੇ ਸ਼ਿਕਾਗੋ ’ਚ ਰਹਿੰਦੀ ਹੈ। ਉਹ ਅਜਿਹੇ ਪਰਿਵਾਰ ਨਾਲ ਸਬੰਧ ਰੱਖਦੀ ਹੈ ਜਿਸਦੇ ਸਾਰੇ ਮੈਂਬਰ ਹੀ ਲੰਬੇ ਹਨ। ਦਰਅਸਲ, ਉਸਦੇ ਪਿਤਾ ਦੀ ਲੰਬਾਈ 6 ਫੁੱਟ 10 ਇੰਚ ਹੈ ਅਤੇ ਮਾਂ 6 ਫੁੱਟ 1 ਇੰਚ ਦੀ ਹੈ।

PunjabKesariPunjabKesari
ਰਿਪੋਰਟ ਮੁਤਾਬਕ, ਇਹ ਦੁਨੀਆ ਦੀ ਦੂਸਰੀ ਜਨਾਨੀ ਹੈ ਜਿਸਦੇ ਪੈਰ ਸਭ ਤੋਂ ਲੰਬੇ ਹਨ। ਇਸ ਕਾਰਣ ਉਸਨੂੰ ਜੁੱਤੀ ਖਰੀਦਣ ’ਚ ਮੁਸ਼ਕਲ ਹੁੰਦੀ ਹੈ। ਉਸਦਾ ਕਹਿਣਾ ਹੈ ਕਿ ਪੂਰੇ ਏਸ਼ੀਆ ਇਥੋਂ ਤੱਕ ਕਿ ਪੂਰੇ ਮੰਗੋਲੀਆ ਅਤੇ ਕੋਰੀਆ ’ਚ ਵੀ ਉਸਦੇ ਸਾਈਜ ਦੀ ਜੁੱਤੀ ਨਹੀਂ ਮਿਲਦੀ। ਉਸਦੇ ਪੈਰਾਂ ਦਾ ਸਾਈਜ ਯੂਐੱਸ 13 ਹੈ। 29 ਸਾਲਾ ਰੇਂਟਸੇਨਖੋਰਲੋ ਦੀਆਂ ਲੱਤਾਂ ਦੀ ਲੰਬਾਈ ਲੱਕ ਤੋਂ ਅੱਡੀਆਂ ਤੱਕ 52.8 ਇੰਚ ਹੈ। ਉਸਦਾ ਕਹਿਣਾ ਹੈ ਕਿ ਇੰਨੀ ਹਾਈਟ ਕਾਰਣ ਉਸਦਾ ਬਹੁਤ ਮਜ਼ਾਕ ਵੀ ਬਣਦਾ ਰਹਿੰਦਾ ਹੈ। ਪਰ ਇਸ ਬੀਬੀ ਨੂੰ ਆਪਣੀ ਹਾਈਟ ’ਤੇ ਮਾਣ ਹੈ। ਉਸਦਾ ਕਹਿਣਾ ਹੈ ਕਿ ਲੰਬਾ ਹੋਣਾ ਵੀ ‘ਖੂਬਸੂਰਤ’ ਹੈ।

PunjabKesariPunjabKesari


Gurdeep Singh

Content Editor

Related News