ਕੋਰੋਨਾ ਆਫ਼ਤ ਦੇ ਖ਼ੌਫ਼ 'ਚ WHO ਨੇ ਦਿੱਤਾ ਵੱਡਾ ਬਿਆਨ, ਕਿਹਾ-ਅੰਕੜਿਆਂ ਨਾਲੋਂ ਕਿਤੇ ਵੱਧ ਹੋਈਆਂ ਮੌਤਾਂ

Friday, May 21, 2021 - 06:00 PM (IST)

ਇੰਟਰਨੈਸ਼ਨਲ ਡੈਸਕ : ਕੋਰੋਨਾ ਦੀ ਲਾਗ (ਮਹਾਮਾਰੀ) ਨਾਲ ਦੁਨੀਆ ’ਚ ਹੋ ਰਹੀਆਂ ਮੌਤਾਂ ਨੂੰ ਲੈ ਕੇ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਨੇ ਵੱਡਾ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਇਸ ਬੀਮਾਰੀ ਨਾਲ ਹੋ ਰਹੀਆਂ ਬਹੁਤ ਸਾਰੀਆਂ ਮੌਤਾਂ ਦੀ ਗਿਣਤੀ ਨਹੀਂ ਹੋ ਰਹੀ ਹੈ। ਡਬਲਯੂ. ਐੱਚ. ਓ. ਨੇ ਸ਼ੁੱਕਰਵਾਰ ਕਿਹਾ ਕਿ ਅਧਿਕਾਰਤ ਅੰਕੜਿਆਂ ’ਚ ਜਿੰਨੀਆਂ ਮੌਤਾਂ ਦੱਸੀਆਂ ਜਾਂ ਰਹੀਆਂ ਹਨ, ਉਸ ਨਾਲੋਂ ਕਿਤੇ ਜ਼ਿਆਦਾ ਗਿਣਤੀ ’ਚ ਮੌਤਾਂ ਹੋਈਆਂ ਹਨ। ਵਿਸ਼ਵ ਪੱਧਰੀ ਸੰਸਥਾ ਦਾ ਅੰਦਾਜ਼ਾ ਹੈ ਕਿ ਹੁਣ ਤੱਕ 60-80 ਲੱਖ ਲੋਕਾਂ ਦੀ ਜਾਨ ਇਸ ਮਹਾਮਾਰੀ ਨੇ ਲੈ ਲਈ ਹੈ। ਉਥੇ ਹੀ ਰਸਮੀ ਤੌਰ ’ਤੇ ਹੁਣ ਤਕ 34.46 ਲੱਖ ਲੋਕਾਂ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ : ਅਮਰੀਕਾ ਨੇ ਚੀਨ ’ਚ ਬਣੀਆਂ ਸਰਿੰਜਾਂ ’ਤੇ ਲਾਈ ਪਾਬੰਦੀ 

ਸਾਲਾਨਾ ਵਿਸ਼ਵ ਪੱਧਰੀ ਸਿਹਤ ਨਾਲ ਸੰਬੰਧਤ ਰਿਪੋਰਟ ਜਾਰੀ ਕਰਦਿਆਂ ਡਬਲਯੂ. ਐੱਚ. ਓ. ਨੇ ਕਿਹਾ ਕਿ 2020 ’ਚ ਕੋਰੋਨਾ ਦੀ ਮਹਾਮਾਰੀ ਨਾਲ ਘੱਟ ਤੋਂ ਘੱਟ 30 ਲੱਖ ਜਾਂ ਅਧਿਕਾਰਤ ਅੰਕੜਿਆਂ ਨਾਲ 12 ਲੱਖ ਲੋਕਾਂ ਦੀ ਜਾਨ ਗਈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਕੋਰੋਨਾ ਦੀ ਲਾਗ ਨਾਲ ਪ੍ਰਤੱਖ ਤੌਰ ’ਤੇ ਜਾਂ ਅਪ੍ਰਤੱਖ ਤੌਰ ’ਤੇ ਹੋ ਰਹੀਆਂ ਮੌਤਾਂ ਦੀ ਗਿਣਤੀ ਨਹੀਂ ਹੋ ਰਹੀ ਹੈ। ਸੰਯੁਕਤ ਰਾਸ਼ਟਰ ਦੀ ਏਜੰਸੀ ਦਾ ਅੰਦਾਜ਼ਾ ਹੈ ਕਿ ਮਈ 2021 ਤਕ ਕੋਰੋਨਾ ਨਾਲ ਪ੍ਰਤੱਖ ਤੌਰ ’ਤੇ 34 ਲੱਖ ਲੋਕਾਂ ਦੀ ਮੌਤ ਹੋਈ ਹੈ।

ਇਹ ਵੀ ਪੜ੍ਹੋ : ਹਾਂਗਕਾਂਗ-ਅਮਰੀਕਾ ’ਚ ਵਧੀ ਹੀਰਿਆਂ ਦੀ ਮੰਗ, ਸੂਰਤ ਦੀ ਡਾਇਮੰਡ ਇੰਡਸਟਰੀ ਬਿਖੇਰ ਰਹੀ ਚਮਕ

ਡਬਲਯੂ. ਐੱਚ. ਓ. ਦੀ ਅਸਿਸਟੈਂਟ ਡਾਇਰੈਕਟਰ ਜਨਰਲ (ਡਾਟਾ ਐਂਡ ਐਨਾਲਿਟਿਕਸ ਡਵੀਜ਼ਨ) ਸਮੀਰਾ ਆਸਮਾ ਨੇ ਦੱਸਿਆ ਕਿ ਇਹ ਗਿਣਤੀ ਅਸਲ ’ਚ ਦੋ ਤੋਂ ਤਿੰਨ ਗੁਣਾ ਜ਼ਿਆਦਾ ਹੋਵੇਗੀ। ਇਸ ਲਈ ਮੈਨੂੰ ਲੱਗਦਾ ਹੈ ਕਿ 60-80 ਲੱਖ ਮੌਤਾਂ ਹੋਈਆਂ ਹੋਣਗੀਆਂ। ਡਬਲਯੂ. ਐੱਚ. ਓ. ਦੇ ਡਾਟਾ ਐਨਾਲਿਸਟ ਵਿਲੀਅਮ ਮੇਸੇਮਬੂਰੀ ਨੇ ਕਿਹਾ ਕਿ ਇਸ ਅੰਦਾਜ਼ੇ ’ਚ ਗਿਣੀਆਂ ਨਾ ਗਈਆਂ ਤੇ ਕੋਰੋਨਾ ਦੀ ਵਜ੍ਹਾ ਨਾਲ ਪ੍ਰਤੱਖ ਤੌਰ ’ਤੇ, ਜਿਵੇਂ ਹਸਪਤਾਲਾਂ ਦੀ ਕਮੀ ਜਾਂ ਆਵਾਜਾਈ ’ਤੇ ਰੋਕ ਵਰਗੇ ਮੁੱਦਿਆਂ ਕਾਰਨ ਹੋਈਆਂ ਮੌਤਾਂ ਵੀ ਸ਼ਾਮਲ ਹਨ।
 


Manoj

Content Editor

Related News