ਕੋਰੋਨਾ ਕਹਿਰ : ਦੁਨੀਆ ''ਚ 1.30 ਕਰੋੜ ਤੋਂ ਵੱਧ ਪੀੜਤ, ਫਲੋਰੀਡਾ ''ਚ ਇਕ ਦਿਨ ''ਚ 15,299 ਨਵੇਂ ਮਾਮਲੇ

07/13/2020 6:07:45 PM

ਵਾਸ਼ਿੰਗਟਨ (ਭਾਸ਼ਾ): ਦੁਨੀਆ ਭਰ ਵਿਚ ਜਾਨਲੇਵਾ ਕੋਰੋਨਾਵਾਇਰਸ ਮਹਾਮਾਰੀ ਦਾ ਕਹਿਰ ਜਾਰੀ ਹੈ। ਵਿਸ਼ਵ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ ਐਤਵਾਰ ਨੂੰ 1.30 ਕਰੋੜ ਨੂੰ ਪਾਰ ਕਰ ਗਿਆ। ਜਦਕਿ ਮ੍ਰਿਤਕਾਂ ਦੀ ਗਿਣਤੀ ਵੀ 5.71 ਲੱਖ ਤੋਂ ਵਧੇਰੇ ਹੋ ਗਈ ਹੈ। ਅਮਰੀਕਾ ਵਿਚ ਮਹਾਮਾਰੀ ਦੇ ਕਾਰਨ ਰੋਜ਼ਾਨਾ ਹੋਣ ਵਾਲੀਆਂ ਮੌਤ ਦੀ ਦਰ ਵਿਚ ਇਕ ਵਾਰ ਫਿਰ ਵਧਣੀ ਸ਼ੁਰੂ ਹੋ ਗਈ ਹੈ।

ਅਮਰੀਕਾ ਦੇ ਫਲੋਰੀਡਾ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦੇ ਇਕ ਦਿਨ ਵਿਚ ਸਭ ਤੋਂ ਵੱਧ 15,000 ਤੋਂ ਵਧੇਰੇ ਨਵੇਂ ਮਾਮਲੇ ਸਾਹਮਣੇ ਆਏ। ਸਿਹਤ ਵਿਭਾਗ ਦੇ ਅੰਕੜਿਆਂ ਦੇ ਮੁਤਾਬਕ ਐਤਵਾਰ ਨੂੰ 15,299 ਲੋਕ ਪੀੜਤ ਪਾਏ ਗਏ ਅਤੇ 45 ਲੋਕਾਂ ਦੀ ਮੌਤ ਹੋਈ। ਫਲੋਰੀਡਾ ਵਿਚ ਔਸਤ ਮ੍ਰਿਤਕ ਦਰ ਲਗਾਤਾਰ ਵੱਧ ਰਹੀ ਹੈ। ਦੇਸ਼ ਵਿਕ ਕਿਸੇ ਰਾਜ ਵਿਚ ਸਾਹਮਣੇ ਆਏ ਇਹ ਸਭ ਤੋਂ ਵੱਧ ਨਵੇਂ ਮਾਮਲੇ ਹਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਕੈਲੀਫੋਰਨੀਆ ਵਿਚ 11,694 ਨਵੇਂ ਮਾਮਲੇ ਸਾਹਮਣੇ ਆਏ ਸਨ। 

ਉੱਥੇ ਨਿਊਯਾਰਕ ਵਿਚ 15 ਅਪ੍ਰੈਲ ਨੂੰ 11,571 ਨਵੇਂ ਮਾਮਲੇ ਸਾਹਮਣੇ ਆਏ ਸਨ। ਫਲੋਰੀਡਾ ਵਿਚ ਪਿਛਲੇ ਹਫਤੇ 314 ਲੋਕਾਂ ਦੀ ਮੌਤ ਹੋਈ ਸੀ ਮਤਲਬ ਇੱਥੇ ਰੋਜ਼ਾਨਾ ਔਸਤਨ 73 ਲੋਕਾਂ ਦੀ ਜਾਨ ਗਈ। ਜਦਕਿ 3 ਹਫਤੇ ਪਹਿਲਾਂ ਰੋਜ਼ਾਨਾ ਔਸਤਨ 30 ਲੋਕਾਂ ਦੀ ਜਾਨ ਜਾ ਰਹੀ ਸੀ। ਫਲੋਰੀਡਾ ਵਿਚ ਕੋਰੋਨਾਵਾਇਰਸ ਨਾਲ 4,345 ਲੋਕਾਂ ਦੀ ਮੌਤ ਹੋ ਚੁੱਕੀ ਹੈ ਉੱਥੇ ਰਾਜ ਵਿਚ 2,69,811 ਲੋਕ ਹੁਣ ਤੱਕ ਪੀੜਤ ਪਾਏ ਗਏ ਹਨ। ਵਰਲਡ ਓ ਮੀਟਰ ਦੇ ਤਾਜ਼ਾ ਅੰਕੜਿਆਂ ਦੇ ਮੁਤਾਬਕ ਅਮਰੀਕਾ ਵਿਚ ਪੀੜਤਾਂ ਦੀ ਕੁੱਲ ਗਿਣਤੀ 3,413,994 ਹੋ ਚੁੱਕੀ ਹੈ ਅਤੇ ਜਦਕਿ 137,782 ਲੋਕਾਂ ਦੀ ਮੌਤ ਹੋ ਚੁੱਕੀ ਹੈ।


Vandana

Content Editor

Related News