ਅੱਗ ਨਾਲ ਨੁਕਸਾਨੀ ''ਓਲਡ ਸਟਾਕ ਐਕਸਚੇਂਜ'' ਨੂੰ ਮੁੜ ਸੁਰਜੀਤ ਕਰਨ ਦਾ ਕੰਮ ਸ਼ੁਰੂ

Tuesday, Sep 24, 2024 - 04:43 PM (IST)

ਕੋਪੇਨਹੇਗਨ - ਕੋਪੇਨਹੇਗਨ ਦੇ ‘ਓਲਡ ਸਟਾਕ ਐਕਸਚੇਂਜ’ ਦਾ ਅੱਧੇ ਤੋਂ ਵੱਧ ਹਿੱਸਾ ਭਿਆਨਕ ਅੱਗ ਨਾਲ ਨਸ਼ਟ ਹੋ ਜਾਣ ਦੇ ਪੰਜ ਮਹੀਨੇ ਬਾਅਦ ਮਜ਼ਦੂਰ 400 ਸਾਲ ਪੁਰਾਣੀ ਇਸ ਇਮਾਰਤ ਦਾ ਮੁੜ ਨਿਰਮਾਣ ਸ਼ੁਰੂ ਕਰਨ ਵਾਲੇ ਹਨ ਤਾਂ ਕਿ ਉਸ ਦਾ ਪੁਰਾਣਾ ਵੈਭਵ ਮੋੜਿਆ ਜਾ ਸਕੇ। ਡੈਨਮਾਰਕ ਦੇ ਰਾਜਾ ਫ੍ਰੈਡਰਿੰਗ ਦਸਮ ਵੀਰਵਾਰ ਨੂੰ ਇੱਟ ਦੀ ਕੰਧ ਦੇ ਉਸ ਹਿੱਸੇ ’ਚ ‘ਨੀਂਹ’ ਰੱਖਣਗੇ, ਜੋ ਅਪ੍ਰੈਲ ਦੇ ਮੱਧ ’ਚ ਲੱਗੀ ਅੱਗ ’ਚ ਬੱਚ ਗਈ ਸੀ ਅਤੇ ਇਸ ਦੇ ਨਾਲ ਹੀ  ਇਤਿਹਾਸਕ ਇਮਾਰਤ ਦਾ ਮੁੜਨਿਰਮਾਣ ਕਾਰਜ ਸ਼ੁਰੂ ਹੋ ਜਾਵੇਗਾ। ਡੈਨਮਾਰਕ ਦੇ ‘ਚੈਂਬਰ ਆਫ ਕਾਮਰਸ’ ’ਚ ਮੁੜ ਨਿਰਮਾਣ ਕਾਰਜ ਦੇ ਪ੍ਰਮੁੱਖ ਲਾਰਸ ਡਾਊਗਾਰਡ ਜੇਪਸੇਨ ਨੇ ਕਿਹਾ, ‘‘ਅਸੀਂ ਇਹ ਕੰਮ ਜਲਦੀ ਤੋਂ ਜਲਦੀ ਸ਼ਉਰੂ ਕਰਾਂਗੇ ਤਾਂ ਕਿ ਇਮਾਰਤ ਨੂੰ ਕੋਪੇਨਹੇਗਨਵਾਸੀਆਂ, ਡੈਨਮਾਰਕਵਾਸੀਆਂ ਅਤੇ ਵਿਸ਼ਵ ਲਈ ਫਿਰ ਤੋਂ ਤਿਆਰ ਕੀਤਾ ਜਾ ਸਕੇ।’’

ਪੜ੍ਹੋ ਇਹ ਅਹਿਮ ਖ਼ਬਰ-ਜੰਗ ਤੇਜ਼ ਹਿਜ਼ਬੁੱਲਾ ਦੇ ਸਫਾਏ ’ਤੇ ਉਤਾਰੂ ਇਜ਼ਰਾਈਲ

ਇਸ ਇਮਾਰਤ ਦਾ ਨਿਰਮਾਣ ਕਾਰਜ 1615 ’ਚ ਸ਼ੁਰੂ ਹੋਇਆ ਸੀ ਅਤੇ ਇਸ ਨੂੰ ਪਹਿਲੀ ਵਾਰ 1624 ’ਚ ਆਮ ਲੋਕਾਂ ਲਈ ਖੋਲ੍ਹਿਆ ਗਿਆ ਸੀ। ਇਮਾਰਤ ਨੂੰ ਡੈਨਮਾਰਕ ’ਚ ਡੱਚ ਪੁਨਰਜਾਗਰਨ ਸ਼ੈਲੀ ਦੀ ਇਕ ਪ੍ਰਮੁੱਖ ਉਦਾਹਰਣ ਮੰਨੀ ਜਾਂਦੀ ਹੈ। 16 ਅਪ੍ਰੈਲ ਨੂੰ ਤੜਕੇ ਲੱਗੀ ਭਿਆਨਕ ਅੱਗ ਨੇ ਇਮਾਰਤ ਨੂੰ ਤਹਿਸ-ਨਹਿਸ ਕਰ ਦਿੱਤਾ। ਅੱਗ ਨੇ ਇਸ ਦੀ ਤਾਂਬੇ ਦੀ ਛੱਤ ਅਤੇ ਵੱਕਾਰੀ ਡ੍ਰੈਗਨ-ਟੇਲ ਸਿਖਰ ਨੂੰ ਼ਡੇਗ ਦਿੱਤਾ। ਦੋ ਦਿਨ ਬਾਅਦ, ਇਮਾਰਤ ਦੀ ਬਾਹਰੀ ਕੰਧ ਦਾ ਇਕ ਵੱਡਾ ਹਿੱਸਾ ਵੀ ਡਿੱਗ ਗਿਆ ਸੀ। ਹਾਲਾਂਕਿ, ਇਮਾਰਤ ’ਚ ਰੱਖੀ ਲਗਭਗ 90 ਫੀਸਦੀ ਵਸਤੂਆਂ ਨੂੰ ਅੱਗ ਤੋਂ ਬਚਾ ਲਿਆ ਗਿਆ ਸੀ। ਅਧਿਕਾਰੀਆਂ ਨੇ ਅੱਗ ਲਗੱਣ ਦੇ ਾਕਰਨ ਦਾ ਹੁਣ ਤੱਕ ਖੁਲਾਸਾ  ਨਹੀਂ ਕੀਤਾ ਹੈ ਪਰ ਮੰਨਿਆ ਜਾਂਦਾ ਹੈ ਕਿ ਅੱਗ ਪਹਿਲਾਂ ਇਮਾਰਤ ਦੀ ਛੱਤ ’ਤੇ ਲੱਗੀ ਹੋਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Sunaina

Content Editor

Related News