ਔਰਤ ਨੇ ਦਿੱਤਾ ਜੌੜੇ ਨੂੰ ਜਨਮ ਪਰ ਪਿਤਾ ਵੱਖ-ਵੱਖ

Monday, Nov 13, 2017 - 01:19 AM (IST)

ਔਰਤ ਨੇ ਦਿੱਤਾ ਜੌੜੇ ਨੂੰ ਜਨਮ ਪਰ ਪਿਤਾ ਵੱਖ-ਵੱਖ

ਵਾਸ਼ਿੰਗਟਨ— ਅਮਰੀਕਾ ਤੋਂ ਇਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਇਹ ਖਬਰ ਵਿਗਿਆਨ ਨੂੰ ਵੀ ਚੁਣੌਤੀ ਦੇ ਰਹੀ ਹੈ। ਮੀਡੀਆ ਖਬਰਾਂ ਦੇ ਮੁਤਾਬਕ ਕੈਲੀਫੋਰਨੀਆ ਵਿਚ ਇਕ ਔਰਤ ਗਰਭਵਤੀ ਹੈ ਪਰ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਗਰਭ ਵਿਚ ਪਲ ਰਹੇ ਦੋਵਾਂ ਬੱਚਿਆਂ ਦੇ ਪਿਤਾ ਵੀ ਵੱਖ-ਵੱਖ ਹਨ। ਪਹਿਲਾਂ ਤਾਂ ਔਰਤ ਸਮੇਤ ਡਾਕਟਰਾਂ ਨੇ 
ਮੰਨਿਆ ਕਿ ਬੱਚੇ ਜੌੜੇ ਹਨ ਪਰ ਜਨਮ ਦੇ ਕੁਝ ਦਿਨਾਂ ਬਾਅਦ ਇਸ ਗੱਲ ਦਾ ਖੁਲਾਸਾ ਹੋਇਆ ਕਿ ਦੋਵਾਂ ਬੱਚਿਆਂ ਦੇ ਪਿਤਾ ਵੱਖ-ਵੱਖ ਹਨ। ਜੈਸਿਕਾ ਐਲਨ ਨਾਂ ਦੀ ਔਰਤ ਇਕ ਚੀਨੀ ਜੋੜੇ ਦੀ ਖਾਤਿਰ ਸੈਰੋਗੇਟ ਮਦਰ ਬਣਨ ਲਈ ਤਿਆਰ ਹੋ ਗਈ। ਅਪ੍ਰੈਲ 2016 ਵਿਚ ਡਾਕਟਰਾਂ ਰਾਹੀਂ ਭਰੁਣ ਵਿਕਸਤ ਕੀਤਾ ਗਿਆ ਅਤੇ ਫਿਰ ਉਸ ਨੇ ਐਲਨ ਦੇ ਯੂਟਰੈੱਸ ਯੋਨੀ ਦੇ ਗਰਭ ਵਿਚ ਇੰਪਲਾਂਟ ਕਰ ਦਿੱਤਾ। ਬਾਅਦ ਵਿਚ ਪਤਾ ਲੱਗਾ ਕਿ ਗਰਭ ਵਿਚ ਦੋ ਬੱਚੇ ਹਨ ਪਰ ਦੋਵੇਂ ਇਕੋ ਜਿਹੇ ਨਹੀਂ ਹਨ। ਡੀ. ਐੱਨ. ਏ. ਟੈਸਟ ਵਿਚ ਵੀ ਇਸ ਗੱਲ ਦੀ ਪੁਸ਼ਟੀ ਹੋ ਗਈ ਕਿ ਇਕ ਐਲਨ ਦਾ ਬਾਇਓਲੋਜੀਕਲ ਬੱਚਾ ਹੈ ਅਤੇ ਦੂਸਰਾ ਚੀਨੀ ਜੋੜੇ ਦਾ ਹੈ। ਮੈਡੀਕਲ ਸਾਇੰਸ ਵਿਚ ਇਸ ਨੂੰ ੁਪਰਫਿਟੇਸ਼ਨ ਕਿਹਾ ਜਾਂਦਾ ਹੈ।


Related News