ਇਮਰਾਨ ਦੀ ਪਾਰਟੀ ਲਈ ਚੋਣਾਂ ਲੜਨ ਦਾ ਰਾਹ ‘ਬੰਦ’, ਸ਼ਰੀਫ ਬਣ ਸਕਦੇ ਨੇ ਪਾਕਿ ਦੇ ਪ੍ਰਧਾਨ ਮੰਤਰੀ
Tuesday, Dec 26, 2023 - 11:12 AM (IST)
ਇਸਲਾਮਾਬਾਦ (ਏਜੰਸੀ) - ਪਾਕਿਸਤਾਨ ’ਚ 8 ਫਰਵਰੀ ਨੂੰ ਆਮ ਚੋਣਾਂ ਹੋਣਗੀਆਂ। ਚੋਣਾਂ ਤੋਂ ਪਹਿਲਾਂ ਪਾਕਿਸਤਾਨ ਦੇ ਲੋਕਾਂ ਦਾ ਮੂਡ ਕੀ ਹੈ, ਇਸ ਬਾਰੇ ਹਾਲ ਹੀ ’ਚ ਹੋਏ ਇਕ ਓਪੀਨੀਅਨ ਪੋਲ ’ਚ ਦਿਲਚਸਪ ਅੰਕੜੇ ਸਾਹਮਣੇ ਆਏ ਹਨ। ਇਹ ਓਪੀਨੀਅਨ ਪੋਲ ਜੀ. ਐੱਨ. ਐੱਨ. ਨੇ ਕੀਤਾ ਹੈ। ਪਾਕਿਸਤਾਨ ’ਚ ਤਿੰਨ ਮੁੱਖ ਸਿਆਸੀ ਪਾਰਟੀਆਂ ਹਨ, ਜਿਨ੍ਹਾਂ ’ਚ ਨਵਾਜ਼ ਸ਼ਰੀਫ਼ ਦੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼, ਬਿਲਾਵਲ ਭੁੱਟੋ ਦੀ ਪਾਕਿਸਤਾਨ ਪੀਪਲਜ਼ ਪਾਰਟੀ ਅਤੇ ਇਮਰਾਨ ਖ਼ਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਹਾਦਤ ਨੂੰ ਕੀਤਾ ਯਾਦ, ਕਿਹਾ- ਹੋਣਾ ਨੀ ਦਰਵੇਸ਼ ਕੋਈ ਮੇਰੇ ਦਸ਼ਮੇ
ਇਮਰਾਨ ਖਾਨ ਦੀ ਪਾਰਟੀ ਦੀ ਜਾਇਜ਼ਤਾ ਚੋਣ ਕਮਿਸ਼ਨ ਦੀ ਇੱਛਾ ’ਤੇ ਨਿਰਭਰ ਕਰਦੀ ਹੈ। ਡਰ ਹੈ ਕਿ ਇਮਰਾਨ ਖਾਨ ਦੀ ਪਾਰਟੀ ਨੂੰ ਚੋਣਾਂ ਤੋਂ ਬਾਹਰ ਕਰ ਦਿੱਤਾ ਜਾਵੇਗਾ ਕਿਉਂਕਿ ਉਨ੍ਹਾਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਹਨ। ਸਾਬਕਾ ਪ੍ਰਧਾਨ ਮੰਤਰੀ ਦਾ ਪਾਰਟੀ ਚੋਣ ਨਿਸ਼ਾਨ ਫ੍ਰੀਜ਼ ਕਰ ਦਿੱਤਾ ਗਿਆ ਹੈ ਜਦਕਿ ਉਨ੍ਹਾਂ ਦੀ ਪਾਰਟੀ ਦਾ ਨਾਂ ਚੋਣ ਕਮਿਸ਼ਨ ਦੀ ਸੂਚੀ ’ਚ ਵੀ ਨਹੀਂ ਹੈ।
ਇਹ ਖ਼ਬਰ ਵੀ ਪੜ੍ਹੋ - ਸਤਵਿੰਦਰ ਬੁੱਗਾ ਦੇ ਭਰਾ ਨੇ ਕੀਤੀ ਬਗਾਵਤ, ਕਿਹਾ- ਇਨਸਾਫ਼ ਨਾ ਮਿਲਿਆ ਤਾਂ ਨਹੀਂ ਕਰਾਂਗਾ ਪਤਨੀ ਦਾ ਸਸਕਾਰ
ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ’ਚ 336 ਸੀਟਾਂ ਹਨ ਪਰ ਚੋਣਾਂ 266 ਸੀਟਾਂ ’ਤੇ ਹੁੰਦੀਆਂ ਹਨ। ਬਾਕੀ 70 ਨਾਮਜ਼ਦ ਮੈਂਬਰ ਹਨ। ਸਰਕਾਰ ਬਣਾਉਣ ਲਈ 134 ਸੀਟਾਂ ਦੀ ਲੋੜ ਹੈ। ਇਮਰਾਨ ਖਾਨ ਨੂੰ ਲੈ ਕੇ ਸਸਪੈਂਸ ਜਾਰੀ ਹੈ। ਓਪੀਨੀਅਨ ਪੋਲ ’ਚ ਪ੍ਰਧਾਨ ਮੰਤਰੀ ਅਹੁਦੇ ਨੂੰ ਲੈ ਕੇ ਪੁੱਛੇ ਗਏ ਸਵਾਲ ’ਤੇ ਲੋਕਾਂ ਨੇ ਦਿਲਚਸਪ ਜਵਾਬ ਦਿੱਤੇ ਹਨ। ਕੁੱਲ 266 ਸੀਟਾਂ ’ਤੇ ਕੀਤੇ ਗਏ ਸਰਵੇਖਣ ’ਚ ਨਵਾਜ਼ ਸ਼ਰੀਫ ਦੀ ਪਾਰਟੀ ਪੀ. ਐੱਮ. ਐੱਲ. ਐੱਨ. ਨੂੰ 107 ਸੀਟਾਂ ਮਿਲੀਆਂ ਅਤੇ ਬਿਲਾਵਲ ਭੁੱਟੋ ਦੀ ਪੀ. ਪੀ. ਪੀ. ਨੂੰ 55 ਸੀਟਾਂ ਮਿਲਣ ਦਾ ਅਨੁਮਾਨ ਹੈ। ਇਸ ਦੇ ਨਾਲ ਹੀ 104 ਸੀਟਾਂ ਹੋਰਨਾਂ ਦੇ ਖਾਤੇ ’ਚ ਜਾਣ ਦਾ ਅੰਦਾਜ਼ਾ ਹੈ। ਜੇਕਰ ਓਪੀਨੀਅਨ ਪੋਲ ਦੇ ਅੰਕੜੇ ਹਕੀਕਤ ਵਿਚ ਬਦਲਦੇ ਹਨ ਤਾਂ ਨਵਾਜ਼ ਸ਼ਰੀਫ਼ ਦੇ ਪ੍ਰਧਾਨ ਮੰਤਰੀ ਬਣਨ ਦੀ ਪ੍ਰਬਲ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।