ਵੇਟਰ ਨੇ ਗਾਹਕ ਦੇ ਸਾਹਮਣੇ ਖਾਣੇ ਵਿਚ ਥੁੱਕਿਆ, ਵੀਡੀਓ ਵਾਇਰਲ

03/26/2018 4:01:46 PM

ਲੰਡਨ (ਏਜੰਸੀ)- ਰੈਸਟੋਰੈਂਟ ਵਿਚ ਜੇ ਤੁਸੀਂ ਵੀ ਖਾਣਾ ਖਾਂਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਇਥੋਂ ਦੇ ਇਕ ਰੈਸਟੋਰੈਂਟ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਰੈਸਟੋਰੈਂਟ ਦੀ ਇਕ ਮਹਿਲਾ ਮੁਲਾਜ਼ਮ ਅਤੇ ਗਾਹਕ ਵਿਚਾਲੇ ਹੱਥੋਪਾਈ ਹੁੰਦੀ ਨਜ਼ਰ ਆ ਰਹੀ ਹੈ। ਹੱਥੋਪਾਈ ਦੀ ਵਜ੍ਹਾ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਕਿਉਂਕਿ ਇਸ ਮੁਲਾਜ਼ਮ ਨੇ ਔਰਤ ਦੇ ਸੈਂਡਵਿਚ ਵਿਚ ਉਸ ਦੇ ਸਾਹਮਣੇ ਹੀ ਥੁੱਕ ਦਿੱਤਾ।


ਇਸ ਤੋਂ ਬਾਅਦ ਦੋਹਾਂ ਵਿਚਾਲੇ ਕਾਫੀ ਹੱਥੋਪਾਈ ਹੋਈ ਅਤੇ ਦੋਹਾਂ ਨੇ ਇਕ-ਦੂਜੇ ਉੱਤੇ ਖਾਣਾ ਸੁੱਟਣਾ ਸ਼ੁਰੂ ਕਰ ਦਿੱਤਾ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਘਟਨਾ ਇੰਗਲੈਂਡ ਦੇ ਮੈਨਚੈਸਟਰ ਦੀ ਹੈ, ਜਿਥੋਂ ਦੇ ਇਕ ਫਾਸਟ ਫੂਡ ਰੈਸਟੋਰੈਂਟ ਵਿਚ ਇਹ ਪੂਰੀ ਘਟਨਾ ਵਾਪਰੀ। ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਕਿਵੇਂ ਮਹਿਲਾ ਗਾਹਕ ਸਾਹਮਣੇ ਮਹਿਲਾ ਮੁਲਾਜ਼ਮ ਨੇ ਸੈਂਡਵਿਚ ਤਿਆਰ ਕੀਤਾ। ਇਸ ਦੌਰਾਨ ਦੋਹਾਂ ਵਿਚਾਲੇ ਬਹਿਸਬਾਜ਼ੀ ਹੋ ਜਾਂਦੀ ਹੈ ਅਤੇ ਮਹਿਲਾ ਮੁਲਾਜ਼ਮ ਗਾਹਕ ਸਾਹਮਣੇ ਹੀ ਸੈਂਡਵਿਚ ਵਿਚ ਥੁੱਕ ਦਿੰਦੀ ਹੈ। ਇਹ ਦੇਖਦੇ ਹੀ ਮਹਿਲਾ ਗਾਹਕ ਭੜਕ ਜਾਂਦੀ ਹੈ ਅਤੇ ਮਹਿਲਾ ਮੁਲਾਜ਼ਮ ਨੂੰ ਬੋਲਣਾ ਸ਼ੁਰੂ ਕਰ ਦਿੰਦੀ ਹੈ। ਇਸ ਤੋਂ ਬਾਅਦ ਦੋਹਾਂ ਵਿਚਾਲੇ ਹਥੋਪਾਈ ਸ਼ੁਰੂ ਹੋ ਜਾਂਦੀ ਹੈ। ਵੀਡੀਓ ਵਿਚ ਮਹਿਲਾ ਮੁਲਾਜ਼ਮ ਚੀਕ ਰਹੀ ਹੈ ਕਿ ਸਵੇਰ ਦੇ ਤਿੰਨ ਵਜ ਚੁੱਕੇ ਹਨ ਅਤੇ ਉਸ ਨੇ ਘਰ ਜਾਣਾ ਹੈ। ਵਾਇਰਲ ਹੋਣ ਤੋਂ ਬਾਅਦ ਇਸ ਵੀਡੀਓ ਨੂੰ ਫੇਸਬੁੱਕ ਉੱਤੇ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਵੀਡੀਓ ਵਿਚ ਰੈਸਟੋਰੈਂਟ ਚੇਨ ਨੇ ਜਨਤਕ ਤੌਰ ਉੱਤੇ ਮੁਆਫੀ ਮੰਗੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਨ ਵਾਲੀ ਸ਼ੈਲੀਨ ਦੀ ਮੰਨੀਏ ਤਾਂ ਅਸੀਂ ਰੈਸਟੋਰੈਂਟ ਵਿਚ ਤਕਰੀਬਨ ਦੋ ਵਜੇ ਰਾਤ ਨੂੰ ਪਹੁੰਚੇ। ਇਹ ਸੋਚ ਕੇ ਇਹ ਰੈਸਟੋਰੈਂਟ ਤਿੰਨ ਵਜੇ ਤੱਕ ਖੁੱਲਾ ਰਹਿੰਦਾ ਹੈ। ਇਸ ਤੋਂ ਬਾਅਦ ਅਸੀਂ ਖਾਣਾ ਆਰਡਰ ਕੀਤਾ। ਪਰ ਰੈਸਟੋਰੈਂਟ ਵਿਚ ਕੰਮ ਕਰ ਰਹੀ ਮਹਿਲਾ ਮੁਲਾਜ਼ਮ ਨੇ ਉਸ ਉੱਤੇ ਥੁੱਕ ਦਿੱਤਾ, ਕਿਉਂਕਿ ਉਹ ਰਾਤ ਦੇ ਤਿੰਨ ਵਜੇ ਤੱਕ ਕੰਮ ਕਰਨ ਕਾਰਨ ਪ੍ਰੇਸ਼ਾਨ ਸੀ। ਇਸ ਤੋਂ ਬਾਅਦ ਮਹਿਲਾ ਮੁਲਾਜ਼ਮ ਨੇ ਕਾਫੀ ਹੰਗਾਮਾ ਕੀਤਾ। ਵੀਡੀਓ ਵਾਇਰਲ ਹੋਣ ਤੋਂ ਬਾਅਦ ਰੈਸਟੋਰੈਂਟ ਨੇ ਗਾਹਕ ਦੇ ਖਾਣੇ ਵਿਚ ਥੁੱਕਣ ਵਾਲੀ ਮਹਿਲਾ ਮੁਲਾਜ਼ਮ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।


Related News