ਸੜਕ ''ਤੇ ਮਰੇ ਕੁੱਤਿਆਂ ਦੀ ਵਾਇਰਲ ਤਸਵੀਰ ਦਾ ਸੱਚ ਆਇਆ ਸਾਹਮਣੇ

06/21/2018 12:37:04 AM

ਕਰਾਚੀ—ਕੁਝ ਦਿਨ ਪਹਿਲਾ ਸੜਕ 'ਤੇ ਮਰੇ ਪਏ ਕੁੱਤਿਆਂ ਦੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਤਸਵੀਰ ਦਾ ਸੱਚ ਸਾਹਮਣੇ ਆ ਗਿਆ ਹੈ। ਇਸ ਵਾਇਰਲ ਤਸਵੀਰ ਨੂੰ ਰੂਸ ਦਾ ਦੱਸਿਆ ਗਿਆ ਸੀ ਪਰ ਅਸਲੀਅਤ 'ਚ ਉਹ ਨਜਾਰਾ ਪਾਕਿਸਤਾਨ ਦਾ ਸੀ। ਸਾਲ 2016 'ਚ ਕਰਾਚੀ ਦੀਆਂ ਗਲੀਆਂ 'ਚ ਆਵਾਰਾ ਕੁੱਤਿਆਂ ਦੀ ਗਿਣਤੀ ਨੂੰ ਘੱਟ ਕਰਨ ਦੀ ਕੋਸ਼ਿਸ਼ 'ਚ ਇਹ ਸਭ ਕੀਤਾ ਗਿਆ ਸੀ। ਵਿਸ਼ਵ ਕੱਪ ਦੇ ਪਹਿਲੇ ਡਰ ਸੀ ਕਿ ਰੂਸ ਪ੍ਰਸ਼ੰਸਕਾਂ ਦੇ ਆਗਮਨ ਦੇ ਸਮੇਂ 'ਚ ਆਵਾਰਾ ਕੁੱਤਿਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰੇਗਾ। ਹਾਲਾਂਕਿ ਉੱਪ ਪ੍ਰਧਾਨ ਮੰਤਰੀ ਵਿਟਾਲੀ ਮੁਟਕੋ ਨੇ ਕਿਹਾ ਕਿ ਜਾਨਵਰਾਂ ਨੂੰ ਫੜਿਆ ਜਾਵੇਗਾ ਉਨ੍ਹਾਂ ਨੂੰ ਸ਼ਰਨ 'ਚ ਰੱਖਿਆ ਜਾਵੇਗਾ। 


ਇਕ ਟਵਿਟਰ ਯੂਜ਼ਰ ਨੇ ਤਸਵੀਰ ਪੋਸਟ ਕੀਤੀ ਹੈ ਜਿਸ 'ਚ ਇਹ ਦੱਸਿਆ ਗਿਆ ਕਿ ਸੜਕ 'ਚ ਮਰੇ ਪਏ ਇਹ ਕੁੱਤੇ ਰੂਸ ਦੇ ਕਿਸੇ ਇਲਾਕੇ ਦੇ ਹਨ। ਪਰ ਇਸ ਤਸਵੀਰ 'ਚ 50 ਮਰੇ ਕੁੱਤਿਆਂ ਤੋਂ ਜ਼ਿਆਦਾ ਨਹੀਂ ਦਿਖ ਰਹੇ ਹਨ, ਇਹ ਅਸਲ 'ਚ ਪਾਕਿਸਤਾਨ 'ਚ 2 ਸਾਲ ਪਹਿਲਾ ਲਈ ਗਈ ਸੀ। ਫੈਬਿਓ ਨਾਮ ਦੇ ਇਕ ਹੋਰ ਟਵਿਟਰ ਯੂਜਰ ਨੇ ਵੀ ਸਾਲ 2016 ਦੇ ਲੇਖਕ ਦੇ ਇਕ ਆਰਟੀਕਲ ਦੀ ਤਸਵੀਰ ਸ਼ੇਅਰ ਕੀਤੀ। ਇਸ 'ਚ ਖੁਲਾਸਾ ਕੀਤਾ ਸੀ ਕਿ ਕਰਾਚੀ 'ਚ ਕਿਵੇਂ 700 ਕੁੱਤਿਆਂ ਨੂੰ ਫੜਿਆ ਅਕੇ ਜ਼ਹਿਰ ਦੇ ਕੇ ਮਾਰਿਆ ਗਿਆ।


ਸਾਲ 2016 ਦੇ ਜੁਲਾਈ-ਅਗਸਤ 'ਚ ਪਾਕਿਸਤਾਨ ਦੇ ਦੱਖਣੀ ਸ਼ਹਿਰ ਕਰਾਚੀ 'ਚ ਅਧਿਕਾਰੀਆਂ ਨੇ 700 ਤੋਂ ਵੱਧ ਆਵਾਰਾ ਕੁੱਤਿਆਂ ਨੂੰ ਕੁਝ ਦਿਨ 'ਚ ਜ਼ਹਿਰ ਦੇ ਕੇ ਮਾਰ ਸੁੱਟਿਆ ਗਿਆ ਸੀ। ਕੁੱਤਿਆਂ ਦੀਆਂ ਲਾਸ਼ਾਂ ਸੜਕਾਂ 'ਤੇ ਕਈ ਜਗ੍ਹਾਵਾਂ 'ਤੇ ਤਿਤਰ-ਬਿਤਰ ਪਏ ਹਨ। ਦੱਸਿਆ ਗਿਆ ਕਿ ਚਿਕਨ ਮੀਟ ਦੇ ਅੰਦਰ ਜ਼ਹਿਰ ਲੁਕੋ ਕੇ ਇਨ੍ਹਾਂ ਕੁੱਤਿਆਂ ਨੂੰ ਦਿੱਤਾ ਗਿਆ ਸੀ। ਨਗਰ ਪਾਲਿਕਾ ਦੇ ਕਰਮਚਾਰੀ ਇਨ੍ਹਾਂ ਕੁੱਤਿਆਂ ਦੀਆਂ ਲਾਸ਼ਾਂ ਨੂੰ ਦਫਨਾਉਣ ਲਆ ਜਮ੍ਹਾ ਕਰ ਰਹੇ ਹਨ। 
ਅਧਿਕਾਰੀਆਂ ਨੇ ਦੱਸਿਆ ਸੀ ਕਿ ਆਵਾਰਾ ਕੁੱਤਿਆਂ ਤੋਂ ਛੁਟਕਾਰਾ ਪਾਉਣ ਲਈ ਸ਼ੁਰੂ ਕੀਤੇ ਗਏ ਮੁਹਿੰਮ ਦੇ ਤਹਿਤ ਪੂਰੇ ਸ਼ਹਿਰ 'ਚ ਹਜ਼ਾਰਾਂ ਕੁੱਤਿਆਂ ਨੂੰ ਮਾਰਿਆ ਗਿਆ। ਹਾਲਾਂਕਿ ਉਨ੍ਹਾਂ ਦੇ ਕੋਲ ਹੁਣ ਤਕ ਇਹ ਅੰਕੜਾ ਨਹੀਂ ਹੈ ਕਿ ਇਸ ਮੁਹਿੰਮ ਦੇ ਤਹਿਤ ਕੁਲ ਕਿੰਨੇ ਕੁੱਤਿਆਂ ਨੂੰ ਮਾਰਿਆ ਗਿਆ ਹੈ। ਦੱਸਿਆ ਗਿਆ ਕਿ 20 ਕਰੋੜ ਦੀ ਆਬਾਦੀ ਵਾਲੇ ਇਸ ਸ਼ਹਿਰ 'ਚ ਕੁੱਤਿਆਂ ਨੇ ਹਜ਼ਾਰਾਂ ਲੋਕਾਂ ਨੂੰ ਵੱਢਿਆ ਸੀ।  


Related News