ਇਟਲੀ ਦਾ ਉਹ ਪਿੰਡ ਜਿਥੇ ਮੇਅਰ ਲਾਸ਼ਾਂ ਗਿਣਨ ਨੂੰ ਮਜ਼ਬੂਰ
Wednesday, Mar 25, 2020 - 10:05 PM (IST)
ਵਰਤੋਵਾ - ਇਟਲੀ ਦੇ ਇਕ ਪਿੰਡ ਵਰਤੋਵਾ ਵਿਚ ਲੱਗੀ ਇਕ ਤਖਤੀ 'ਤੇ ਆਮ ਤੌਰ 'ਤੇ ਅਖਬਾਰਾਂ ਟੰਗੀਆਂ ਜਾਂਦੀਆਂ ਹਨ ਪਰ ਅੱਜ ਉਸ 'ਤੇ ਲਿਖੇ ਹੋਏ ਸ਼ੋਕ ਉਸ ਤ੍ਰਾਸਦੀ ਨੂੰ ਬਿਆਨ ਕਰ ਰਹੇ ਹਨ ਜਿਸ ਨੂੰ ਉਥੋਂ ਦੇ ਮੇਅਰ ਨੇ ਯੁੱਧ ਤੋਂ ਜ਼ਿਆਦਾ ਭਿਆਨਕ ਦੱਸਿਆ ਹੈ। ਮੇਅਰ ਆਰਲੈਂਡੋ ਗੁਅਲਦੀ ਸਮੇਤ ਜ਼ਿਆਦਾਤਰ ਇਤਾਲਵੀ ਲੋਕ ਕੋਰੋਨਾਵਾਇਰਸ ਮਹਾਮਾਰੀ ਨਾਲ ਹੋ ਰਹੀ ਤਬਾਹੀ ਦੀ ਤੁਲਨਾ ਦੂਜੇ-ਵਿਸ਼ਵ ਯੁੱਧ ਨਾਲ ਕਰ ਰਹੇ ਹਨ। ਹਰ ਸ਼ਾਮ ਜਦ ਰੋਮ ਵਿਚ ਜਦੋਂ ਪੂਰੇ ਦੇਸ਼ ਵਿਚ ਕੋਰੋਨਾ ਨਾਲ ਵਾਲਿਆਂ ਗਿਣਤੀ ਸੁਣਾਈ ਜਾਂਦੀ ਹੈ ਉਦੋਂ ਉਸ 'ਤੇ ਵਿਸ਼ਵਾਸ ਨਹੀਂ ਹੁੰਦਾ।
ਪੂਰੇ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ 6820 ਹੋ ਗਈ। ਵਰਤੋਵਾ ਦੀ ਕੁਲ ਜਨਸੰਖਿਆ 4600 ਹੈ। ਇਸ ਪਿੰਡ ਵਿਚ ਜਿਥੇ ਸਾਲਾਨਾ ਕਰੀਬ 60 ਮੌਤਾਂ ਹੁੰਦੀਆਂ ਸਨ ਉਥੇ ਕੋਰੋਨਾਵਾਇਰਸ ਨਾਲ ਕੁਝ ਹੀ ਦਿਨਾਂ ਵਿਚ 36 ਲੋਕਾਂ ਮੌਤਾਂ ਹੋ ਗਈ ਹੈ। ਗੁਅਲਦੀ ਨੇ ਏ. ਐਫ. ਪੀ. ਨੂੰ ਆਖਿਆ ਕਿ ਇਹ ਜੰਗ ਤੋਂ ਕਿਤੇ ਜ਼ਿਆਦਾ ਭਿਆਨਕ ਤਬਾਹੀ ਹੈ। ਕਬਰਸਤਾਨ ਨੂੰ ਪਿੰਡ ਵਾਲਿਆਂ ਲਈ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਜਨਤਾ ਦੇ ਇਕੱਠੇ ਹੋਣ 'ਤੇ ਮਨਾਹੀ ਹੈ ਇਸ ਲਈ ਕਬਰ 'ਤੇ ਕੋਈ ਵੀ ਫੁਲ ਰੱਖਣ ਵੀ ਨਹੀਂ ਜਾ ਸਕਦਾ। ਮੇਅਰ ਨੇ ਆਖਿਆ ਕਿ ਕਿਸੇ ਦੀ ਵੀ ਮੌਤ ਇਸ ਤਰ੍ਹਾਂ ਨਹੀਂ ਹੋਣੀ ਚਾਹੀਦੀ। ਵਰਤੋਵਾ ਅਤੇ ਬਰਗਾਮੋ ਸ਼ਹਿਰ ਇਟਲੀ ਵਿਚ ਫੈਲੇ ਵਾਇਰਸ ਦੇ ਕੇਂਦਰ ਵਿਚ ਹਨ। ਉਥੇ ਇਨਫੈਕਟਡ ਅਤੇ ਮੌਤਾਂ ਦਾ ਅੰਕਡ਼ਾ ਇਸ ਸਮੇਂ ਵਿਸ਼ਵ ਵਿਚ ਸਭ ਤੋਂ ਜ਼ਿਆਦਾ ਅਤੇ ਚੀਨ ਦੇ ਹੁਬੇਈ ਸੂਬੇ ਤੋਂ ਆਏ ਅੰਕਡ਼ਿਆਂ ਤੋਂ ਵੀ ਜ਼ਿਆਦਾ ਹੈ।
ਇਕ ਨਿਵਾਸੀ ਆਗਸਟਾ ਮੈਗਨੀ ਨੇ ਦੱਸਿਆ ਕਿ ਬਦਕਿਸਮਤੀ ਨਾਲ ਪਿੰਡ ਵਿਚ ਹੁਣ ਮਾਸਕ ਨਹੀਂ ਬਚੇ ਹਨ। ਉਨ੍ਹਾਂ ਨੇ ਆਖਿਆ ਕਿ ਉਨ੍ਹਾਂ ਨੂੰ ਸਿਲਾਈ ਮਸ਼ੀਨ ਅਤੇ ਕੱਪਡ਼ਿਆਂ ਨਾਲ ਆਪਣਾ ਮਾਸਕ ਖੁਦ ਬਣਾਉਣਾ ਪੈਂਦਾ ਸੀ। ਇਕ ਹੋਰ ਸਥਾਨਕ ਨਾਗਰਿਕ ਨੇ ਆਖਿਆ ਕਿ ਪਿੰਡ ਵਿਚ ਕਰੀਬ ਸਾਰੇ ਲੋਕ ਕਿਸੇ ਨਾ ਕਿਸੇ ਤਰ੍ਹਾਂ ਵਾਇਰਸ ਦੇ ਸੰਪਰਕ ਵਿਚ ਆਏ ਵਿਅਕਤੀਆਂ ਨੂੰ ਜਾਣਦੇ ਹਨ, ਹਾਲਾਂਕਿ ਸਾਰਿਆਂ ਨੇ ਹਾਰ ਨਹੀਂ ਮੰਨੀ ਹੈ। ਪਿੰਡ ਦੇ ਮਕਾਨਾਂ ਦੀ ਬਾਲਕਨੀ 'ਤੇ ਇਤਾਲਵੀ ਝੰਡੇ ਬੰਨ੍ਹੇ ਹਨ ਅਤੇ ਖਿਡ਼ਕੀਆਂ 'ਤੇ ਬੱਚਿਆਂ ਵੱਲੋਂ ਬਣਾਏ ਗਏ ਚਿੱਤਰ ਟੰਗੇ ਹਨ, ਜਿਨ੍ਹਾਂ 'ਤੇ ਲਿੱਖਿਆ ਹੈ, 'ਸਭ ਕੁਝ ਠੀਕ ਹੋ ਜਾਵੇਗਾ।' ਪਰ ਪਿੰਡ ਦੇ ਮੇਅਰ ਲਾਸ਼ਾਂ ਗਿਣਨ ਨੂੰ ਮਜ਼ਬੂਰ ਹਨ।' ਉਨ੍ਹਾਂ ਆਖਿਆ ਕਿ ਇਕ ਮਾਰਚ ਤੋਂ ਹੁਣ ਤੱਕ 36 ਹੋ ਚੁੱਕੀਆਂ ਹਨ ਇਹ ਜਾਣਨ ਤੋਂ ਬਾਅਦ ਹੀ ਤੁਸੀਂ ਸਮਝ ਪਾਉਣਗੇ ਕਿ ਇਥੇ ਜੋ ਹੋ ਰਿਹਾ ਹੈ ਉਹ ਕਿੰਨੀ ਵੱਡੀ ਤ੍ਰਾਸਦੀ ਹੈ।