ਅਮਰੀਕਾ 'ਚ 11 ਜਾਂ 12 ਦਸੰਬਰ ਤੋਂ ਸ਼ੁਰੂ ਹੋ ਸਕਦਾ ਹੈ ਟੀਕਾਕਰਨ ਪ੍ਰੋਗਰਾਮ

Monday, Nov 23, 2020 - 02:08 AM (IST)

ਅਮਰੀਕਾ 'ਚ 11 ਜਾਂ 12 ਦਸੰਬਰ ਤੋਂ ਸ਼ੁਰੂ ਹੋ ਸਕਦਾ ਹੈ ਟੀਕਾਕਰਨ ਪ੍ਰੋਗਰਾਮ

ਵਾਸ਼ਿੰਗਟਨ - ਅਮਰੀਕਾ 11 ਜਾਂ 12 ਦਸੰਬਰ ਤੋਂ ਕੋਵਿਡ-19 ਟੀਕਾਕਰਨ ਪ੍ਰੋਗਰਾਮ ਸ਼ੁਰੂ ਹੋ ਸਕਦਾ ਹੈ। ਵ੍ਹਾਈਟ ਹਾਊਸ ਵਲੋਂ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ ਹੈ। ਸ਼ੁੱਕਰਵਾਰ ਨੂੰ ਅਮਰੀਕਾ ਦੀ ਦਵਾਈ ਕੰਪਨੀ ਫਾਈਜ਼ਰ ਤੇ ਜਰਮਨੀ ਦੀ ਉਸ ਦੀ ਭਾਈਵਾਲ ਬਾਇਓਐੱਨਟੈੱਕ ਨੇ ਆਪਣੇ ਕੋਵਿਡ-19 ਟੀਕੇ ਦੀ ਐਮਰਜੈਂਸੀ ਵਰਤੋਂ ਦੀ ਆਗਿਆ ਲੈਣ ਦੇ ਲਈ ਅਮਰੀਕਾ ਦੀ ਫੂਡ ਐਂਡ ਡਰੱਗ ਅਥਾਰਟੀ (ਐੱਫ.ਡੀ.ਏ.) ਵਿਚ ਅਪਲਾਈ ਕੀਤਾ ਗਿਆ ਸੀ ਤੇ ਐੱਫ.ਡੀ.ਏ. ਦੀ ਟੀਕੇ ਨਾਲ ਸਬੰਧਿਤ ਸਲਾਹ ਕਮੇਟੀ ਦੀ 10 ਦਸੰਬਰ ਨੂੰ ਬੈਠਕ ਹੋਣੀ ਹੈ। ਅਮਰੀਕਾ ਵਿਚ ਕੋਰੋਨਾ ਵਾਇਰਸ ਟੀਕਾਕਰਨ ਪ੍ਰੋਗਰਾਮ ਦੇ ਮੁੱਖ ਡਾਕਟਰ ਮੋਨਸੇਫ ਸਲਾਓ ਨੇ ਕਿਹਾ ਕਿ ਸਾਡੀ ਯੋਜਨਾ ਮਨਜ਼ੂਰੀ ਮਿਲਣ ਦੇ 24 ਘੰਟਿਆਂ ਦੇ ਅੰਦਰ ਟੀਕਾਕਰਨ ਪ੍ਰੋਗਰਾਮ ਸਥਾਨਾਂ ਤੱਕ ਪਹੁੰਚਾਉਣ ਦੀ ਹੈ, ਲਿਹਾਜ਼ਾ ਮੈਨੂੰ ਲੱਗਦਾ ਹੈ ਕਿ ਮਨਜ਼ੂਰੀ ਮਿਲਣ ਤੋਂ ਦੋ ਦਿਨ ਬਾਅਦ 11 ਜਾਂ 12 ਦਸੰਬਰ ਤੋਂ ਟੀਕਾਕਰਨ ਪ੍ਰੋਗਰਾਮ ਸ਼ੁਰੂ ਹੋ ਜਾਵੇਗਾ।

ਅਮਰੀਕਾ ਵਿਚ ਹੁਣ ਐਂਟੀਬਾਡੀ ਦਵਾਈ ਨਾਲ ਕੋਰੋਨਾ ਦਾ ਇਲਾਜ ਹੋ ਸਕੇਗਾ। ਅਮਰੀਕੀ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਤਜਰਬੇ ਵਜੋਂ ਐਂਟੀਬਾਡੀ ਦਵਾਈ ਰੇਜੇਨਰਾਨ ਜਾਂ ਰੇਜੇਨ-ਕੋਵ2 ਇਕ ਐਂਟੀਬਾਡੀ ਦਵਾਈ ਹੈ, ਜੋ ਕੋਰੋਨਾ ਨਾਲ ਲੜਨ ਵਿਚ ਮਦਦ ਕਰਦੀ ਹੈ। ਇਸੇ ਐਂਟੀਬਾਡੀ ਦਵਾਈ ਦੀ ਵਰਤੋਂ ਨਾਲ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਠੀਕ ਹੋਏ ਸਨ। ਟਰੰਪ ਨੇ ਕਿਹਾ ਸੀ ਕਿ ਇਸ ਕਾਰਣ ਉਨ੍ਹਾਂ ਦੀ ਰਿਕਵਰੀ ਤੇਜ਼ ਹੋਈ। 

ਐੱਫ.ਡੀ.ਏ. ਤੋਂ ਮਿਲੀ ਪ੍ਰਵਾਨਗੀ
ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ( ਐੱਫ.ਡੀ.ਏ.) ਨੇ ਹਸਪਤਾਲ ਵਿਚ ਦਾਖਲ ਹੋਣ ਅਤੇ ਵਿਗੜਦੇ ਹਾਲਾਤ ਵਿਚ ਐਮਰਜੈਂਸੀ ਦੌਰਾਨ ਐਂਟੀਬਾਡੀ ਦਵਾਈ ਦੇਣ ਬਾਰੇ ਪ੍ਰਵਾਨਗੀ ਦੇ ਦਿੱਤੀ ਹੈ। ਐੱਫ.ਡੀ.ਏ. ਨੇ ਮਾਮੂਲੀ ਲੱਛਣਾਂ ਵਾਲੇ 12 ਸਾਲ ਤੋਂ ਵਧ ਉਮਰ ਦੇ ਲੋਕਾਂ ਵਿਚ ਇਸ ਦੀ ਵਰਤੋਂ ਦੀ ਆਗਿਆ ਦਿੱਤੀ ਹੈ। ਦਵਾਈ ਨੂੰ ਇੰਜੈਕਸ਼ਨ ਰਾਹੀਂ ਇਲਾਜ ਦੌਰਾਨ ਸਿਰਫ ਇਕ ਵਾਰ ਦਿੱਤਾ ਜਾ ਸਕੇਗਾ।


author

Khushdeep Jassi

Content Editor

Related News