ਬਾਰੂਦੀ ਸੁਰੰਗਾਂ ਦੀ ਵਰਤੋਂ ਨੂੰ ਘੱਟ ਕਰੇਗੀ ਅਮਰੀਕੀ ਫੌਜ

Tuesday, Jun 21, 2022 - 11:20 PM (IST)

ਬਾਰੂਦੀ ਸੁਰੰਗਾਂ ਦੀ ਵਰਤੋਂ ਨੂੰ ਘੱਟ ਕਰੇਗੀ ਅਮਰੀਕੀ ਫੌਜ

ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ ਮੰਗਲਵਾਰ ਨੂੰ ਕਿਹਾ ਕਿ ਫੌਜ ਵੱਲੋਂ ਬਾਰੂਦੀ ਸੁਰੰਗ ਦੀ ਵਰਤੋਂ ਨੂੰ ਘੱਟ ਕੀਤਾ ਜਾਵੇਗਾ। ਇਸ ਦੇ ਨਾਲ ਹੀ ਅਮਰੀਕਾ, ਇਨ੍ਹਾਂ ਘਾਤਕ ਵਿਸਫੋਟਕਾਂ 'ਤੇ ਪਾਬੰਦੀ ਲਾਉਣ ਵਾਲੀ ਅੰਤਰਾਰਸ਼ਟਰੀ ਸੰਧੀ ਦੇ ਕਰੀਬ ਹੋਰ ਨੇੜੇ ਆ ਜਾਵੇਗਾ। ਇਹ ਐਲਾਨ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਦੇ ਉਲਟ ਹੈ।

ਇਹ ਵੀ ਪੜ੍ਹੋ : ਮਿਊਚੁਅਲ ਫੰਡ ਸਕੀਮ ਦੇ ਨਾਲ ਹੁਣ ਨਹੀਂ ਮਿਲੇਗਾ ਕੋਈ ਵਾਧੂ ਪ੍ਰੋਡਕਟ, ਸੇਬੀ ਨੇ ਲਾਈ ਰੋਕ

ਇਸ ਮੁੱਦੇ 'ਤੇ ਇਕ ਸਾਲ ਤੱਕ ਸਮੀਖਿਆ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਬਾਰੂਦੀ ਸੁਰੰਗਾਂ ਜ਼ਮੀਨ ਦੀ ਸਤ੍ਹਾ ਦੇ ਹੇਠਾਂ ਵਿਛਾਈਆਂ ਗਈਆਂ ਹਨ ਅਤੇ ਜੰਗ ਖਤਮ ਹੋਣ ਤੋਂ ਬਾਅਦ ਆਮ ਨਾਗਰਿਕਾਂ ਲਈ ਬਹੇਦ ਖਤਰਨਾਕ ਹੁੰਦੀਆਂ ਹਨ। ਨਵੀਂ ਨੀਤੀ ਤਹਿਤ ਅਮਰੀਕਾ ਇਨ੍ਹਾਂ ਵਿਸਫੋਟਕਾਂ ਦੀ ਵਰਤੋਂ ਨੂੰ ਸੀਮਿਤ ਕਰੇਗਾ ਪਰ ਇਹ ਉੱਤਰ ਕੋਰੀਆ ਵਿਰੁੱਧ ਦੱਖਣੀ ਕੋਰੀਆ ਦੇ ਸੰਭਾਵਿਤ ਹਮਲੇ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਦੇ ਸੰਦਰਭ 'ਚ ਲਾਗੂ ਨਹੀਂ ਹੋਵੇਗੀ। ਅਮਰੀਕਾ ਦਾ ਇਹ ਐਲਾਨ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦ ਰੂਸ ਯੂਕ੍ਰੇਨ 'ਤੇ ਹਮਲੇ ਦੌਰਾਨ ਬਾਰੂਦੀ ਸੁਰੰਗਾਂ ਦੀ ਵਰਤੋਂ ਕਰ ਰਿਹਾ ਹੈ।

ਇਹ ਵੀ ਪੜ੍ਹੋ : ਜੇ ਟਾਟਾ ਏਅਰ ਇੰਡੀਆ ਨੂੰ ਨਾ ਚਲਾ ਸਕਿਆ ਤਾਂ ਭਾਰਤ ’ਚ ਉਸ ਨੂੰ ਕੋਈ ਹੋਰ ਨਹੀਂ ਚਲਾ ਸਕਦਾ : ਟਿਮ ਕਲਾਰਕ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

 


author

Karan Kumar

Content Editor

Related News