ਅਮਰੀਕੀ ਖ਼ੁਫ਼ੀਆ ਏਜੰਸੀ ਬਚਾ ਨਹੀਂ ਪਾਈ ਆਪਣਾ ਹੀ ਹੈਕਿੰਗ ਟੂਲ, ਵੱਡੇ ਪੱਧਰ 'ਤੇ ਡਾਟਾ ਚੋਰੀ
Thursday, Jun 18, 2020 - 05:30 PM (IST)

ਵਾਸ਼ਿੰਗਟਨ (ਰਾਇਟਰ) : ਹੈਕਿੰਗ ਦੇ ਅਤਿਆਧੁਨਿਕ ਤਰੀਕੇ ਅਤੇ ਸਾਈਬਰ ਹਥਿਆਰ ਵਿਕਸਤ ਕਰਨ ਵਾਲੀ ਅਮਰੀਕਾ ਦੀ ਖੁਫੀਆ ਏਜੰਸੀ ਸੀ.ਆਈ.ਏ. ਆਪਣੇ ਹੀ ਸੀਕ੍ਰੇਟ ਹੈਕਿੰਗ ਟੂਲ ਨੂੰ ਨਹੀਂ ਬਚਾ ਪਈ ਜਿਸ ਨਾਲ ਉਸ ਦੀ ਸਾਖ ਨੂੰ ਦਾਗ ਲੱਗ ਗਿਆ ਹੈ। ਇਹ ਨਹੀਂ ਵੱਡੇ ਪੱਧਰ 'ਤੇ ਉਸ ਦਾ ਡਾਟਾ ਵੀ ਚੋਰੀ ਹੋ ਗਿਆ ਜਿਸ ਦਾ ਉਸ ਨੂੰ ਪਤਾ ਤੱਕ ਨਹੀਂ ਚੱਲਿਆ। ਇਸ ਨੂੰ ਖੁਫੀਆ ਏਜੰਸੀ ਦੀ ਇਤਿਹਾਸਕ ਡਾਟਾ ਚੋਰੀ ਕਰਨ ਦੀ ਘਟਨਾ ਕਰਾਰ ਦਿੱਤਾ ਗਿਆ ਹੈ। ਇਸ ਮਾਮਲੇ ਤੋਂ ਬਾਅਦ ਤਿਆਰ ਕੀਤੀ ਗਈ ਅੰਦਰੂਨੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ।
ਸੀ.ਆਈ.ਏ. ਦੇ ਹੈਕਿੰਗ ਦੇ ਤਰੀਕਿਆਂ ਦੀ ਚੋਰੀ ਦੇ ਸਬੰਧ 'ਚ ਸਬੂਤ ਇਸ ਸਾਲ ਅਦਾਲਤ 'ਚ ਪੇਸ਼ ਕੀਤੇ ਗਏ ਸਨ, ਜਿਸ ਤੋਂ ਬਾਅਦ ਸੀਨੇਟ ਖੁਫੀਆ ਸੀਮਿਤ ਦੇ ਸੀਨੀਅਰ ਮੈਂਬਰ ਅਤੇ ਸੀਨੇਟਰ ਰਾਨ ਵਾਇਡਨ ਨੇ ਨਿਆਂ ਵਿਭਾਗ ਤੋਂ ਹਸਾਲ ਕੀਤਾ। ਉਨ੍ਹਾਂ ਨੇ ਮੰਗਲਵਾਰ ਨੂੰ ਨਵੇਂ ਖੁਫੀਆ ਡਾਇਰੈਕਟਰ ਜਾਨ ਰੇਟਕਲਿਕ ਨੂੰ ਲਿਖੇ ਪੱਤਰ ਨਾਲ ਇਸ ਰਿਪੋਰਟ ਨੂੰ ਜਾਰੀ ਕਰਦੇ ਹੋਏ ਉਨ੍ਹਾਂ ਤੋਂ ਸਵਾਲ ਪੁੱਛਿਆ ਹੈ ਕਿ ਸੰਘੀ ਖੁਫੀਆ ਏਜੰਸੀ ਕੋਲ ਰਾਸ਼ਟਰ ਦੀਆਂ ਜਿਹੜੀਆਂ ਖੁਫੀਆ ਜਾਣਕਾਰੀਆਂ ਹਨ, ਉਹ ਉਸ ਦੀ ਸੁਰੱਖਿਆ ਲਈ ਕੀ ਕਰ ਰਹੀ ਹੈ।