ਆਹਮਣੇ-ਸਾਹਮਣੇ ਹੋਣਗੇ ਅਮਰੀਕਾ ਤੇ ਉੱਤਰ ਕੋਰੀਆ, ਪਰ ਨਹੀਂ ਕਰਨਗੇ ਗੱਲਬਾਤ

Friday, Feb 09, 2018 - 05:23 AM (IST)

ਆਹਮਣੇ-ਸਾਹਮਣੇ ਹੋਣਗੇ ਅਮਰੀਕਾ ਤੇ ਉੱਤਰ ਕੋਰੀਆ, ਪਰ ਨਹੀਂ ਕਰਨਗੇ ਗੱਲਬਾਤ

ਵਾਸ਼ਿੰਗਟਨ — ਲੰਬੇ ਸਮੇਂ ਤੋਂ ਬਾਅਦ ਉੱਤਰ ਕੋਰੀਆ ਅਤੇ ਅਮਰੀਕਾ ਦੇ ਨੇਤਾ ਆਹਮਣੋ-ਸਾਹਮਣੇ ਹੋਣਗੇ, ਮੌਕੇ ਹੋਵੇਗਾ ਵਿੰਟਰ ਓਲਿੰਪਕ ਦੇ ਉਦਘਾਟਨ ਸਮਾਰੋਹ ਦਾ ਪਰ ਇਸ ਦੇ ਬਾਵਜੂਦ ਦੋਹਾਂ ਵਿਚਾਲੇ ਮੁਲਾਕਾਤ ਨਹੀਂ ਹੋਵੇਗੀ। ਉੱਤਰ ਕੋਰੀਆ ਨੇ ਸਾਫ ਕਰ ਦਿੱਤਾ ਕਿ ਅਮਰੀਕਾ ਦੇ ਨਾਲ ਗੱਲਬਾਤ ਦੀ ਫਿਲਹਾਲ ਉਸ ਦੀ ਕੋਈ ਯੋਜਨਾ ਨਹੀਂ ਹੈ। ਉਦਘਾਟਨ ਸਮਾਰੋਹ ਲਈ ਦੱਖਣੀ ਕੋਰੀਆ ਜਾਂਦੇ ਹੋਏ ਜਾਪਾਨ 'ਚ ਰੁਕੇ ਅਮਰੀਕੀ ਉਪ ਰਾਸ਼ਟਰਪਤੀ ਮਾਇਕ ਪੇਂਸ ਨੇ ਕਿਹਾ ਕਿ ਉੱਤਰ ਕੋਰੀਆ ਨੂੰ ਲੈ ਕੇ ਉਨ੍ਹਾਂ ਦੇ ਦੇਸ਼ਾਂ ਦੇ ਸਾਰੇ ਵਿਕਲਪ ਖੁਲ੍ਹੇ ਹਨ।
ਜਾਪਾਨੀ ਪ੍ਰਧਾਨ ਮੰਤਰੀ ਸ਼ਿੰਜੋ ਐਬੇ ਨਾਲ ਮੁਲਾਕਾਤ ਤੋਂ ਬਾਅਦ ਪੇਂਸ ਨੇ ਕਿਹਾ ਕਿ ਉੱਤਰ ਕੋਰੀਆ ਘਾਤਕ ਹੱਥਿਆਰਾਂ ਦੇ ਵਿਕਾਸ ਤੋਂ ਪਿੱਛੇ ਨਹੀਂ ਹੱਟਿਆ ਤਾਂ ਉਸ 'ਤੇ ਸਖਤ ਤਰੀਕੇ ਨਾਲ ਅਤੇ ਹੋਰ ਪਾਬੰਦੀਆਂ ਲਾਈਆਂ ਜਾਣਗੀਆਂ। ਪੇਂਸ ਨੇ ਕਿਹਾ ਕਿ ਅਮਰੀਕਾ ਕੋਰੀਆਈ ਦੀਪ ਦੀ ਸਮੱਸਿਆ ਦਾ ਸ਼ਾਂਤੀਪੂਰਣ ਹੱਲ ਕਰਨਾ ਚਾਹੁੰਦਾ ਹੈ। ਪਰ ਇਸ ਨੂੰ ਅਮਰੀਕਾ ਦੀ ਕਮਜ਼ੋਰੀ ਨਾ ਮੰਨਿਆ ਜਾਵੇ। ਸਿਓਲ 'ਚ ਪੇਂਸ ਵੀਰਵਾਰ ਨੂੰ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ-ਈਨ ਨਾਲ ਮਿਲਣਗੇ। ਉਥੇ ਬੀਜ਼ਿੰਗ 'ਚ ਚੀਨ ਦੇ ਵਿਦੇਸ਼ ਮੰਤਰੀ ਵਾਂਗ ਈ ਨੇ ਕਿਹਾ ਕਿ ਸਮੱਸਿਆ ਦੇ ਹੱਲ ਦੀ ਦਿਸ਼ਾ 'ਚ ਵਿੰਟਰ ਓਲਿੰਪਕ ਸ਼ੁਰੂਆਤ ਸਾਬਤ ਹੋ ਸਕਦਾ ਹੈ। ਉੱਤਰ ਕੋਰੀਆ ਵੱਲੋਂ ਸਮਾਰੋਹ 'ਚ ਉਥੋਂ ਦੀ ਸੰਸਦ ਦੇ ਪ੍ਰਧਾਨ ਕਿਮ ਯੋਂਗ ਨਾਮ ਹਿੱਸਾ ਲੈਣਗੇ। ਵਫਦ 'ਚ ਦੇਸ਼ ਦੇ ਨੇਤਾ ਕਿਮ ਯੋਂਗ ਓਨ ਦੀ ਭੈਣ ਕਿਮ ਯੋ ਜੋਂਗ ਵੀ ਹੋਵੇਗੀ। ਕਿਮ ਯੋ ਜੋਂਗ ਨਿੱਜੀ ਜਹਾਜ਼ ਤੋਂ ਸ਼ੁੱਕਰਵਾਰ ਨੂੰ ਇੰਚੇਨ ਏਅਰਪੋਰਟ ਰਾਹੀਂ ਇਥੇ ਪਹੁੰਚੇਗੀ।
ਉੱਤਰ ਕੋਰੀਆ 'ਤੇ ਲੱਗੀਆਂ ਪਾਬੰਦੀਆਂ ਦੇ ਬਾਵਜੂਦ ਕਿਮ ਯੋ ਜੋਂਗ ਨੂੰ ਖਾਸ ਢਿੱਲ ਦਿੱਤੀ ਗਈ ਹੈ। ਉੱਤਰ ਕੋਰੀਆਈ ਅਖਬਾਰ ਮੁਤਾਬਕ ਦੇਸ਼ ਦਾ ਵਫਦ ਵਿੰਟਰ ਓਲੰਪਿਕ ਦੇ ਉਦਘਾਟਨ ਸਮਾਰੋਹ 'ਚ ਹਿੱਸਾ ਲੈਣ ਤੋਂ ਇਲਾਵਾ ਦੱਖਣੀ ਕੋਰੀਆ ਨੇਤਾਵਾਂ ਨਾਲ ਜ਼ਰੂਰੀ ਗੱਲਬਾਤ ਕਰ ਸਕਦਾ ਹੈ। ਮੀਡੀਆ ਰਿਪੋਰਟ ਮੁਤਾਬਕ ਪਿਛਲੇ ਸਾਲਾਂ ਦੀ ਤੁਲਨਾ 'ਚ ਪਰੇਡ ਦਾ ਆਕਾਰ ਛੋਟਾ ਸੀ ਪਰ ਉਸ 'ਚ ਜ਼ਿਆਦਾਤਰ ਘਾਤਕ ਹਥਿਆਰ ਪ੍ਰਦਰਸ਼ਿਤ ਕੀਤੇ ਗਏ।


Related News