ਅਮਰੀਕੀ ਪ੍ਰਸ਼ਾਸਨ ਦੁਆਰਾ ਡੇਲ ਰਿਓ ''ਚ ਕੀਤੀ ਜਾਵੇਗੀ 400 ਬਾਰਡਰ ਏਜੰਟਾਂ ਦੀ ਤਾਇਨਾਤੀ

Monday, Sep 20, 2021 - 02:02 AM (IST)

ਅਮਰੀਕੀ ਪ੍ਰਸ਼ਾਸਨ ਦੁਆਰਾ ਡੇਲ ਰਿਓ ''ਚ ਕੀਤੀ ਜਾਵੇਗੀ 400 ਬਾਰਡਰ ਏਜੰਟਾਂ ਦੀ ਤਾਇਨਾਤੀ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ )-ਅਮਰੀਕਾ ਦੇ ਟੈਕਸਾਸ 'ਚ ਪੈਂਦੇ ਸ਼ਹਿਰ ਡੇਲ ਰਿਓ 'ਚ ਇੱਕ ਪੁਲ ਹੇਠਾਂ ਇਕੱਠੇ ਹੋਏ ਗੈਰਕਾਨੂੰਨੀ ਪ੍ਰਵਾਸੀਆਂ ਦੇ ਭਾਰੀ ਇਕੱਠ ਨੂੰ ਸੰਭਾਲਣ ਲਈ ਅਮਰੀਕੀ ਪ੍ਰਸ਼ਾਸਨ ਵੱਲੋਂ ਤਕਰੀਬਨ 400 ਬਾਰਡਰ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਜਾਵੇਗੀ। ਇਸ ਸਬੰਧੀ ਅਮਰੀਕੀ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ (ਡੀ.ਐੱਚ.ਐੱਸ.) ਦੱਸਿਆ ਕਿ 400 ਬਾਰਡਰ ਪੈਟਰੋਲ ਏਜੰਟਾਂ ਨੂੰ ਇਕੱਠੀ ਹੋਈ ਭੀੜ ਨੂੰ ਸੰਭਾਲਣ ਅਤੇ ਸਾਂਤੀ ਬਣਾਈ ਰੱਖਣ ਦੀ ਕੋਸ਼ਿਸ਼ 'ਚ ਟੈਕਸਸ ਦੇ ਡੇਲ ਰਿਓ ਭੇਜਿਆ ਜਾਵੇਗਾ।

ਇਹ ਵੀ ਪੜ੍ਹੋ- UK: ਕੋਵਿਡ-19 ਕਾਰਨ 8,000 ਤੋਂ ਵੱਧ ਲੋਕ ਹਸਪਤਾਲਾਂ 'ਚ ਦਾਖਲ

ਏਜੰਸੀ ਦੇ ਸ਼ਨੀਵਾਰ ਨੂੰ ਜਾਰੀ ਕੀਤੇ ਬਿਆਨ ਅਨੁਸਾਰ ਬਾਰਡਰ ਏਜੰਟਾਂ ਦੇ ਅਗਲੇ 24 ਤੋਂ 48 ਘੰਟਿਆਂ ਦੇ 'ਚ ਪਹੁੰਚਣ ਦੀ ਉਮੀਦ ਹੈ। ਡੀ.ਐੱਚ.ਐੱਸ. ਅਨੁਸਾਰ ਸਥਿਤੀ ਨੂੰ ਸੰਭਾਲਣ ਲਈ ਜੇ ਹੋਰ ਵਾਧੂ ਸਟਾਫ ਦੀ ਜ਼ਰੂਰਤ ਹੋਵੇਗੀ ਤਾਂ ਹੋਰ ਬਾਰਡਰ ਏਜੰਟ ਵੀ ਭੇਜੇ ਜਾਣਗੇ। ਏਜੰਸੀ ਨੇ ਇਹ ਵੀ ਦੱਸਿਆ ਕਿ ਡਿਪੋਰਟ ਕਰਨ ਤੋਂ ਪਹਿਲਾਂ ਜ਼ਿਆਦਾਤਰ ਲੋਕਾਂ ਨੂੰ ਡੇਲ ਰਿਓ ਤੋਂ ਹੋਰ ਪ੍ਰੋਸੈਸਿੰਗ ਸਥਾਨਾਂ 'ਤੇ ਤਬਦੀਲ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਬਾਈਡੇਨ ਪ੍ਰਸ਼ਾਸਨ ਨੇ ਐਤਵਾਰ ਤੋਂ ਸ਼ੁਰੂ ਹੋਣ ਵਾਲੀ ਹੈਤੀ ਵਾਸੀਆਂ ਦੀ ਦੇਸ਼ ਨਿਕਾਲੇ ਦੀ ਪ੍ਰਕਿਰਿਆ ਨੂੰ ਤੇਜ਼ੀ ਨਾਲ ਵਧਾਉਣ ਦਾ ਵਾਅਦਾ ਕੀਤਾ ਹੈ, ਜਿਸ ਤਹਿਤ ਦਿਨ 'ਚ ਪੰਜ ਤੋਂ ਅੱਠ ਉਡਾਣਾਂ ਦੀ ਰਵਾਨਗੀ ਦੀ ਯੋਜਨਾ ਬਣਾਈ ਗਈ ਹੈ।

ਇਹ ਵੀ ਪੜ੍ਹੋ- ਵਿਕੀਪੀਡੀਆ ਨੇ ਦੋ ਘੰਟਿਆਂ 'ਚ ਬਦਲੇ ਪੰਜਾਬ ਦੇ 2 ਮੁੱਖ ਮੰਤਰੀਆਂ ਦੇ ਨਾਂ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News