ਭਾਰਤ ਸਮੇਤ ਟੀ. ਬੀ. ਤੋਂ ਪ੍ਰਭਾਵਿਤ 7 ਦੇਸ਼ਾਂ ਦੀ ਮਦਦ ਲਈ ਅੱਗੇ ਆਇਆ ਅਮਰੀਕਾ, ਦੇਵੇਗਾ ਇੰਨੇ ਕਰੋੜ ਡਾਲਰ

Saturday, Jun 05, 2021 - 01:05 PM (IST)

 ਇੰਟਰਨੈਸ਼ਨਲ ਡੈਸਕ : ਅਮਰੀਕਾ ਨੇ ਟੀ. ਬੀ. ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਭਾਰਤ ਸਮੇਤ 7 ਦੇਸ਼ਾਂ ਨੂੰ ਇਸ ਬੀਮਾਰੀ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ’ਚ ਸਹਾਇਤਾ ਲਈ ਸ਼ੁੱਕਰਵਾਰ 5.7 ਕਰੋੜ ਡਾਲਰ ਦੇਣ ਦਾ ਐਲਾਨ ਕੀਤਾ। ਦੂਸਰੇ ਦੇਸ਼, ਜਿਨ੍ਹਾਂ ਨੂੰ ਇਹ ਸਹਾਇਤਾ ਦਿੱਤੀ ਜਾ ਰਹੀ ਹੈ, ਉਨ੍ਹਾਂ ’ਚ ਬੰਗਲਾਦੇਸ਼, ਇੰਡੋਨੇਸ਼ੀਆ, ਫਿਲਪੀਨਜ਼, ਦੱਖਣੀ ਅਫਰੀਕਾ, ਤਾਜਿਕਸਤਾਨ ਅਤੇ ਯੂਕਰੇਨ ਸ਼ਾਮਲ ਹਨ। ਇਕ ਮੀਡੀਆ ਰਿਲੀਜ਼ ਅਨੁਸਾਰ ਸਰਕਾਰਾਂ ਦੇ ਨਾਲ ਮਿਲ ਕੇ ਕੀਤੀ ਜਾ ਰਹੀ ਇਹ ਪਹਿਲਕਦਮੀ ਕੋਵਿਡ -19 ਮਹਾਮਾਰੀ ਦੇ ਕਾਰਨ ਟੀ. ਬੀ. ਤੋਂ ਉੱਭਰਨ ਦੀਆਂ ਕੋਸ਼ਿਸ਼ਾਂ ’ਚ ਆਈ ਘਾਟ ਨੂੰ ਇੱਕ ਆਧਾਰ ਮੁਹੱਈਆ ਕਰੇਗੀ।

ਜਿਨ੍ਹਾਂ 23 ਦੇਸ਼ਾਂ ’ਚ ‘ਯੂ. ਐੱਸ. ਏਜੰਸੀ ਫਾਰ ਇੰਟਰਨੈਸ਼ਨਲ ਡਿਵੈੱਲਪਮੈਂਟ’ (ਯੂ. ਐੱਸ. ਏ. ਆਈ. ਡੀ.) ਨੇ ਆਪਣਾ ਧਿਆਨ ਕੇਂਦ੍ਰਿਤ ਕੀਤਾ ਹੈ, ਉਥੇ ਟੀ. ਬੀ. ਦੀ ਰੋਕਥਾਮ ਤੇ ਇਸ ਦੇ ਕੰਟਰੋਲ ਲਈ ਕੋਵਿਡ-19 ਦੇ ਕਾਰਨ 2019 ਦੇ ਮੁਕਾਬਲੇ 2020 ’ਚ 10 ਲੱਖ ਤੋਂ ਵੀ ਘੱਟ ਲੋਕਾਂ ਦਾ ਇਸ ਬੀਮਾਰੀ ਦੌਰਾਨ ਇਲਾਜ ਕੀਤਾ ਗਿਆ। ਯੂ. ਐੱਸ. ਆਈ. ਡੀ. ਨੇ ਕਿਹਾ ਕਿ ਕੋਵਿਡ-19 ਦੇ ਨਾਲ ਟੀ. ਬੀ. ਸਭ ਤੋਂ ਵੱਡੀ ਜਾਨਲੇਵਾ ਵਾਇਰਸ ਵਾਲੀ ਬੀਮਾਰੀ ਹੈ, ਖ਼ਾਸ ਕਰਕੇ ਘੱਟ ਅਤੇ ਦਰਮਿਆਨੀ ਆਮਦਨੀ ਵਾਲੇ ਦੇਸ਼ਾਂ ਵਿਚ ਹਰ ਸਾਲ ਇਕ ਕਰੋੜ ਲੋਕ ਬੀਮਾਰ ਹੁੰਦੇ ਹਨ ਅਤੇ 14 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਮੀਡੀਆ ਰਿਲੀਜ਼  ’ਚ ਕਿਹਾ ਗਿਆ ਕਿ ਸਾਲ 2000 ਤੋਂ ਯੂ. ਐੱਸ. ਆਈ. ਡੀ. ਦੇ ਯਤਨਾਂ ਨਾਲ ਛੇ ਕਰੋੜ ਤੋਂ ਵੱਧ ਲੋਕਾਂ ਦੀ ਜਾਨ ਬਚਾਈ ਗਈ ਹੈ।


Manoj

Content Editor

Related News