ਅਮਰੀਕਾ ਨੂੰ ‘ਬਹੁਤ ਗੰਭੀਰ ਸਥਿਤੀ’ ਦਾ ਸਾਹਮਣਾ ਕਰਨਾ ਪਵੇਗਾ : ਉੱਤਰ ਕੋਰੀਆ
Monday, May 03, 2021 - 01:18 AM (IST)
 
            
            ਸੋਲ-ਉੱਤਰ ਕੋਰੀਆ ਨੇ ਐਤਵਾਰ ਨੂੰ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣੇ ਹਾਲੀਆ ਭਾਸ਼ਣ ’ਚ ਉੱਤਰ ਕੋਰੀਆ ਨੂੰ ਸੁਰੱਖਿਆ ਲਈ ਖਤਰਾ ਦੱਸ ਕੇ ਅਤੇ ਉਸਦੇ ਪ੍ਰਤੀ ਦੁਸ਼ਮਣੀ ਵਾਲੀ ਨੀਤੀ ਅਪਨਾਏ ਰੱਖਣ ਦਾ ਇਰਾਦਾ ਪ੍ਰਗਟ ਕਰ ਕੇ ‘ਇਕ ਵੱਡੀ ਭੁੱਲ’ ਕੀਤੀ ਹੈ, ਇਸ ਲਈ ਉਸਨੂੰ ‘ਬਹੁਤ ਗੰਭੀਰ ਸਥਿਤੀ’ ਦਾ ਸਾਹਮਣਾ ਕਰਨਾ ਹੋਵੇਗਾ।
ਇਹ ਵੀ ਪੜ੍ਹੋ-ਅਮਰੀਕਾ ’ਚ ਮਿਲੀ 108 ਕਿਲੋ ਦੀ 100 ਸਾਲ ਪੁਰਾਣੀ ਮੱਛੀ
ਬਾਈਡੇਨ ਨੇ ਪਿਛਲੇ ਹਫਤੇ ਸੰਸਦ ’ਚ ਆਪਣੇ ਪਹਿਲੇ ਸੰਬੋਧਨ ’ਚ ਉੱਤਰ ਕੋਰੀਆ ਅਤੇ ਈਰਾਨ ਦੇ ਪ੍ਰਮਾਣੂ ਪ੍ਰੋਗਰਾਮਾਂ ਨੂੰ ‘ਅਮਰੀਕਾ ਅਤੇ ਦੁਨੀਆ ਦੀ ਸੁਰੱਖਿਆ ਲਈ ਇਕ ਗੰਭੀਰ ਖਤਰਾ’ ਦੱਸਿਆ ਸੀ ਅਤੇ ਕਿਹਾ ਸੀ ਕਿ ਅਮਰੀਕਾ ਕੂਟਨਾਤੀ ਅਤੇ ਸਖ਼ਤ ਕਦਮਾਂ ਰਾਹੀਂ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਇਨ੍ਹਾਂ ਸਮੱਸਿਆਵਾਂ ਨਾਲ ਨਜਿੱਠੇਗਾ। ਉੱਤਰ ਕੋਰੀਆ ਦੇ ਵਿਦੇਸ਼ ਮੰਤਰਾਲਾ ਦੇ ਸੀਨੀਅਰ ਅਧਿਕਾਰੀ ਕਵੋਨ ਜੋਂਗ ਗੁਨ ਨੇ ਇਕ ਬਿਆਨ ’ਚ ਕਿਹਾ ਕਿ ਉਨ੍ਹਾਂ ਦਾ (ਬਾਈਡੇਨ ਦਾ) ਇਹ ਬਿਆਨ ਸਪਸ਼ਟ ਤੌਰ ’ਤੇ ਦਰਸਾਉਂਦਾ ਹੈ ਕਿ ਉਹ ਉੱਤਰ ਕੋਰੀਆ ਸਬੰਧੀ ਦੁਸ਼ਮਣੀ ਵਾਲੀ ਨੀਤੀ ਕਾਇਮ ਰੱਖਣੀ ਚਾਹੁੰਦਾ ਹੈ, ਜਿਵੇਂ ਕਿ ਅੱਧੀ ਸਦੀ ਤੋਂ ਜ਼ਿਆਦਾ ਸਮੇਂ ਤੋਂ ਅਮਰੀਕਾ ਕਰਦਾ ਆਇਆ ਹੈ।
ਇਹ ਵੀ ਪੜ੍ਹੋ-ਅਫਰੀਕਾ ਦਾ ਉਹ ਗਰੀਬ ਦੇਸ਼, ਜਿਥੇ ਘਾਹ ਤੇ ਟਿੱਡੀਆਂ ਖਾ ਕੇ ਢਿੱਡ ਭਰਦੇ ਹਨ ਲੋਕ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            