ਅਮਰੀਕਾ ਹੈਤੀ ਦੇ ਸ਼ਰਨਾਰਥੀਆਂ ਦੇ ਰੈਜ਼ੀਡੈਂਸੀ ਪਰਮਿਟ ਦੀ ਵਧਾਏਗਾ ਮਿਆਦ

Monday, May 24, 2021 - 03:20 PM (IST)

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਅਮਰੀਕਾ ’ਚ ਰਹਿ ਰਹੇ ਹੈਤੀ ਦੇਸ਼ ਦੇ ਨਿਵਾਸੀਆਂ ਨੂੰ ਦਿੱਤੀ ਜਾ ਰਹੀ ਸੁਰੱਖਿਆ ਦੀ ਮਿਆਦ ਨੂੰ ਬਾਈਡੇਨ ਪ੍ਰਸ਼ਾਸਨ ਵੱਲੋਂ ਵਧਾਇਆ ਜਾ ਰਿਹਾ ਹੈ। ਇਸ ਸਬੰਧ ’ਚ ਹੋਮਲੈਂਡ ਸਕਿਓਰਿਟੀ ਦੇ ਸੈਕਟਰੀ ਅਲੇਜੈਂਡਰੋ ਮੇਯੋਰਕਾਸ ਨੇ ਸ਼ਨੀਵਾਰ ਹੈਤੀ ਲਈ ਟੈਂਪਰੇਰੀ ਪ੍ਰੋਟੈਕਟਿਡ ਸਟੇਟਸ (ਟੀ. ਪੀ. ਐਸ.) ਨੂੰ ਮੁੜ ਨਿਯੁਕਤ ਕੀਤਾ ਹੈ, ਜਿਸ ਦੇ ਤਹਿਤ ਹੈਤੀਆਈ ਨਾਗਰਿਕਾਂ ਨੂੰ ਹੋਰ 18 ਮਹੀਨਿਆਂ ਲਈ ਅਮਰੀਕਾ ’ਚ ਕਾਨੂੰਨੀ ਤੌਰ ’ਤੇ ਰਹਿਣ ਅਤੇ ਕੰਮ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ। ਹੈਤੀ ਇਸ ਸਮੇਂ ਸੁਰੱਖਿਆ ਸਬੰਧੀ ਚਿੰਤਾਵਾਂ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿੱਚ ਵਾਧਾ, ਗਰੀਬੀ ਅਤੇ ਬੁਨਿਆਦੀ ਸਰੋਤਾਂ ਦੀ ਘਾਟ ਦਾ ਸਾਹਮਣਾ ਕਰ ਰਿਹਾ ਹੈ।

ਇਸ ਟੀ. ਪੀ. ਐੱਸ. ਯੋਜਨਾ ਦੀ ਪਹਿਲੀ ਸ਼ੁਰੂਆਤ ਹੈਤੀ ਦੇ ਸ਼ਰਨਾਰਥੀਆਂ ਲਈ ਸਾਲ 2010 ’ਚ ਉਸ ਸਾਲ ਆਏ ਜ਼ਬਰਦਸਤ ਭੂਚਾਲ ਕਰਕੇ ਕੀਤੀ ਗਈ ਸੀ ਅਤੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਅਧੀਨ ਇਸ ਸਥਿਤੀ ਨੂੰ ਕਈ ਵਾਰ ਵਧਾ ਦਿੱਤਾ ਗਿਆ ਸੀ। ਇਸ ਮਾਰਚ ਦੇ ਅੰਕੜਿਆਂ ਅਨੁਸਾਰ ਤਕਰੀਬਨ 41,000 ਹੈਤੀ ਦੇ ਲੋਕਾਂ ਨੂੰ ਇਸ ਨਿਯਮ ਅਧੀਨ ਸੁਰੱਖਿਅਤ ਰੱਖਿਆ ਗਿਆ ਸੀ। ਹਾਲਾਂਕਿ ਟਰੰਪ ਪ੍ਰਸ਼ਾਸਨ ਨੇ ਸਾਲ 2018 ’ਚ ਹੈਤੀ ਵਾਸੀਆਂ ਲਈ ਸੁਰੱਖਿਆ ਖਤਮ ਕਰਨ ਦਾ ਐਲਾਨ ਕੀਤਾ ਸੀ  ਪਰ ਮੁਕੱਦਮਿਆਂ ਦੀ ਇਕ ਲੜੀ ਨੇ ਇਸ ਫੈਸਲੇ ਨੂੰ ਲਾਗੂ ਹੋਣ ਤੋਂ ਰੋਕੀ ਰੱਖਿਆ ਸੀ। ਇਸ ਤੋਂ ਇਲਾਵਾ ਰਾਸ਼ਟਰਪਤੀ ਬਾਈਡੇਨ ਨੇ ਮਾਰਚ ’ਚ ਵੈਨੇਜ਼ੁਏਲਾ ਦੇ ਨਾਗਰਿਕਾਂ ਲਈ ਵੀ ਟੀ. ਪੀ. ਐੱਸ. ਸੁਰੱਖਿਆ ਦੀ ਸ਼ੁਰੂਆਤ ਕੀਤੀ ਸੀ।
 


Manoj

Content Editor

Related News