ਸੰਯੁਕਤ ਰਾਸ਼ਟਰ ਨੇ ਯਮਨ ''ਚ ਜੰਗਬੰਦੀ ਦੀ ਕੀਤੀ ਅਪੀਲ

Monday, Dec 04, 2017 - 11:00 AM (IST)

ਸੰਯੁਕਤ ਰਾਸ਼ਟਰ ਨੇ ਯਮਨ ''ਚ ਜੰਗਬੰਦੀ ਦੀ ਕੀਤੀ ਅਪੀਲ

ਸੰਯੁਕਤ ਰਾਸ਼ਟਰ(ਭਾਸ਼ਾ)— ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਤੋਨੀਓ ਗੁਤਾਰੇਸ ਨੇ ਮੌਜੂਦਾ ਮਨੁੱਖੀ ਸੰਕਟ ਦੇ ਮੱਦੇਨਜ਼ਰ ਯਮਨ ਵਿਚ ਜੰਗਬੰਦੀ ਲਾਗੂ ਕਰਨ ਦੀ ਫਿਰ ਤੋਂ ਅਪੀਲ ਕੀਤੀ ਹੈ। ਗੁਤਾਰੇਸ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਅੱਜ ਭਾਵ ਸੋਮਵਾਰ ਨੂੰ ਕਿਹਾ ਕਿ ਪਿਛਲੇ ਕਈ ਦਿਨਾਂ ਵਿਚ ਗੁਤਾਰੇਸ ਸੰਘਰਸ਼ ਵਿਚ ਸ਼ਾਮਲ ਸਾਰੇ ਪੱਖਾਂ ਨੂੰ ਬੇਨਤੀ ਕਰਦੇ ਰਹੇ ਹਨ ਕਿ ਉਹ ਜ਼ਮੀਨੀ ਅਤੇ ਹਵਾਈ ਹਮਲੇ ਬੰਦ ਕਰਨ ਅਤੇ ਉਹ ਪਿਛਲੇ ਕੁੱਝ ਦਿਨਾਂ ਵਿਚ 'ਹਥਿਆਰਬੰਦ ਸੰਘਰਸ਼ ਵਿਚ ਤੇਜੀ ਨਾਲ ਵਾਧੇ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਹਨ।'
ਸਾਊਦੀ ਅਗਵਾਈ ਵਾਲੇ ਗਠਜੋੜ ਨਾਲ ਦੇਸ਼ ਨੂੰ ਵੱਖ-ਵੱਖ ਕਰਨ ਦੀ ਨੀਤੀ ਖਤਮ ਕਰਨ ਦੀ ਅਪੀਲ ਦੁਹਰਾਉਂਦੇ ਹੋਏ ਉਨ੍ਹਾਂ ਨੇ ਕਿਹਾ,'ਐਂਬੂਲੈਂਸ ਅਤੇ ਮੈਡੀਕਲ ਟੀਮਾਂ ਜ਼ਖਮੀਆਂ ਦੀ ਜਾਂਚ ਨਹੀਂ ਕਰ ਪਾ ਰਹੀਆਂ ਹਨ ਅਤੇ ਲੋਕ ਭੋਜਨ ਖ੍ਰੀਦਣ ਲਈ ਘਰਾਂ ਤੋਂ ਬਾਹਰ ਨਹੀਂ ਜਾ ਪਾ ਰਹੇ ਹਨ। ਸਹਾਇਤਾ ਵਰਕਰ ਯਾਰਤਾ ਕਰਨ ਅਤੇ ਜੀਵਨ-ਰੱਖਿਆ ਨਾਲ ਜੁੜੇ ਮਹੱਤਵਪੂਰਨ ਕੰਮਾਂ ਨੂੰ ਚਲਾਉਣ ਵਿਚ ਅਸਮਰਥ ਹਨ, ਉਹ ਵੀ ਅਜਿਹੇ ਸਮੇਂ ਵਿਚ ਜਦੋਂ ਲੱਖਾਂ ਯਮਨ ਨਾਗਰਿਕ ਜਿਊਂਦੇ ਰਹਿਣ ਲਈ ਸਹਾਇਤਾ 'ਤੇ ਨਿਰਭਰ ਹਨ।


Related News