ਸੰਯੁਕਤ ਰਾਸ਼ਟਰ ਏਜੰਸੀ ਨੇ ਯੂਕ੍ਰੇਨ ਪ੍ਰਮਾਣੂ ਪਲਾਂਟ ਦੇ ਆਲੇ-ਦੁਆਲੇ ਸੁਰੱਖਿਆ ਵਧਾਉਣ ਦੀ ਕੀਤੀ ਅਪੀਲ
Wednesday, Sep 07, 2022 - 01:32 AM (IST)
ਕੀਵ-ਸੰਯੁਕਤ ਰਾਸ਼ਟਰ ਪ੍ਰਮਾਣੂ ਨਿਗਾਰਨੀ ਸੰਸਥਾ ਨੇ ਮੰਗਲਵਾਰ ਨੂੰ ਰੂਸ ਅਤੇ ਯੂਕ੍ਰੇਨ ਤੋਂ ਜ਼ਪੋਰਿਜ਼ੀਆ ਪ੍ਰਮਾਣੂ ਪਲਾਂਟ ਦੇ ਆਲੇ-ਦੁਆਲੇ ਪ੍ਰਮਾਣੂ ਸੁਰੱਖਿਆ ਅਤੇ ਸੁਰੱਖਿਆ ਖੇਤਰ ਸਥਾਪਿਤ ਕਰਨ ਦੀ ਅਪੀਲ ਕੀਤੀ। ਦੋਵਾਂ ਦੇਸ਼ਾਂ ਦਰਮਿਆਨ ਜਾਰੀ ਯੁੱਧ ਕਾਰਨ ਯੂਕ੍ਰੇਨ 'ਚ ਕੋਈ ਵੱਡੀ ਆਫਤ ਆਉਣ ਦਾ ਖ਼ਦਸ਼ਾ ਵਧਾ ਰਹੀ ਹੈ ਜੋ ਕਿ ਪਿਛਲੇ ਹਫਤੇ ਨਿਰੀਖਣ ਟੀਮ ਵੱਲੋਂ ਯਾਤਰਾ ਕਰਨ ਤੋਂ ਬਾਅਦ ਅੰਤਰਰਾਸ਼ਟਰੀ ਪ੍ਰਮਾਣੂ ਊਰਜਾ ਏਜੰਸੀ (ਆਈ.ਏ.ਈ.ਏ.) ਨੇ ਕਿਹਾ ਕਿ ਪਲਾਂਟ ਅਤੇ ਉਸ ਨਾਲ ਜੁੜੀਆਂ ਸੁਵਿਧਾਵਾਂ ਨੂੰ ਹੋਰ ਕੋਈ ਨੁਕਸਾਨ ਹੋਣ ਤੋਂ ਰੋਕਣ ਲਈ ਉਸ ਦੇ ਆਲੇ-ਦੁਆਲੇ ਗੋਲਾਬਾਰੀ ਤੁਰੰਤ ਰੁਕਣੀ ਚਾਹੀਦੀ ਹੈ ਤਾਂ ਕਿ ਉਹ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਵੀ ਸੁਰੱਖਿਆ ਬਣੀ ਰਹੇ।
ਇਹ ਵੀ ਪੜ੍ਹੋ :ਮਹਾਰਾਸ਼ਟਰ 'ਚ ਕੋਰੋਨਾ ਦੇ 869 ਨਵੇਂ ਮਾਮਲੇ ਆਏ ਸਾਹਮਣੇ ਅਤੇ 2 ਮਰੀਜ਼ਾਂ ਦੀ ਹੋਈ ਮੌਤ
ਉਸ ਨੇ ਕਿਹਾ ਕਿ ਇਸ ਦੇ ਲਈ ਜ਼ਰੂਰੀ ਹੈ ਕਿ ਸਾਰੇ ਸਬੰਧਿਤ ਪੱਖ ਪਲਾਂਟ ਦੇ ਆਲੇ-ਦੁਆਲੇ ਪ੍ਰਮਾਣੂ ਸੁਰੱਖਿਆ ਅਤੇ ਨਿਗਰਾਨੀ ਖੇਤਰ ਸਥਾਪਿਤ ਕਰਨ 'ਤੇ ਕਰਾਰ ਕਰਨ। ਆਈ.ਏ.ਈ.ਏ. ਦੇ ਡਾਇਰੈਕਟਰ-ਜਨਰਲ ਰਾਫੇਲ ਗ੍ਰੋਸੀ ਇਸ ਵਿਸ਼ੇ 'ਤੇ ਅੱਜ ਸੁਰੱਖਿਆ ਪ੍ਰੀਸ਼ਦ ਨੂੰ ਆਪਣੀਆਂ ਖੋਜਾਂ ਤੋਂ ਜਾਣੂ ਕਰਵਾਉਣ ਵਾਲੇ ਹਨ। ਉਨ੍ਹਾਂ ਨੇ ਜਾਂਚ ਚੀਮ ਦੀ ਅਗਵਾਈ ਕੀਤੀ ਸੀ।
ਇਹ ਵੀ ਪੜ੍ਹੋ :ਹੁੰਡਈ ਨੂੰ ਇਸ ਸਾਲ ਭਾਰਤ ’ਚ ਵਿਕਰੀ ਦਾ ਸਭ ਤੋਂ ਉੱਚਾ ਅੰਕੜਾ ਹਾਸਲ ਹੋਣ ਦੀ ਉਮੀਦ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ