ਅਮਰੀਕਾ ਕਰ ਸਕਦੈ ਬੀਜਿੰਗ ਓਲੰਪਿਕ ਦਾ ਕੂਟਨੀਤਕ ਬਾਈਕਾਟ, ਰਾਸ਼ਟਰਪਤੀ ਜੋਅ ਬਾਈਡੇਨ ਨੇ ਦਿੱਤੇ ਸੰਕੇਤ
Friday, Nov 19, 2021 - 11:03 PM (IST)
ਵਾਸ਼ਿੰਗਟਨ-ਮਨੁੱਖੀ ਅਧਿਕਾਰਾਂ ਦੇ ਘਾਣ ਨੂੰ ਲੈ ਕੇ ਆਗਾਮੀ ਓਲੰਪਿਕ ਖੇਡਾਂ ਦੇ ਕੂਟਨੀਤਕ ਬਾਈਕਾਟ 'ਤੇ ਵਿਚਾਰ ਕਰਨ ਲਈ ਚੀਨ ਨੇ ਸ਼ੁੱਕਰਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਵਾਸ਼ਿੰਗਟਨ ਅੰਤਰਰਾਸ਼ਟਰੀ ਖੇਡ ਆਯੋਜਨ ਦਾ ਰਾਜਨੀਤੀਕਰਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਬਾਈਡੇਨ ਨੇ ਵ੍ਹਾਈਟ ਹਾਊਸ (ਅਮਰੀਕਾ ਦੇ ਰਾਸ਼ਟਰਪਤੀ ਦੀ ਰਿਹਾਇਸ਼ ਅਤੇ ਦਫ਼ਤਰ) 'ਚ ਵੀਰਵਾਰ ਨੂੰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਅਸੀਂ 'ਤੇ ਵਿਚਾਰ ਕਰ ਰਹੇ ਹਾਂ।
ਇਹ ਵੀ ਪੜ੍ਹੋ : ਤੁਰਕੀ ਦੇ ਅਰਜ਼ਰੂਮ 'ਚ ਆਇਆ 5.1 ਤੀਬਰਤਾ ਦਾ ਭੂਚਾਲ, ਕਈ ਘਰਾਂ ਨੂੰ ਪਹੁੰਚਿਆ ਨੁਕਸਾਨ
ਅਮਰੀਕਾ ਅਤੇ ਚੀਨ ਦਰਮਿਆਨ ਰਿਸ਼ਤੇ ਬਿਹਤਰ ਹੁੰਦੇ ਨਹੀਂ ਦਿਖ ਰਹੇ ਹਨ। ਹਾਲ ਹੀ 'ਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਨਲਾਈਨ ਬੈਠਕ ਕੀਤੀ ਸੀ ਪਰ ਕੋਈ ਖਾਸ ਨਤੀਜਾ ਸਾਹਮਣੇ ਨਹੀਂ ਆਇਆ। ਹਾਲਾਤ ਤਾਂ ਇਹ ਹੋ ਗਏ ਕਿ ਹੁਣ ਅਮਰੀਕਾ ਅਗਲੇ ਸਾਲ ਚੀਨ ਦੀ ਰਾਜਧਾਨੀ ਬੀਜਿੰਗ 'ਚ ਹੋਣ ਵਾਲੇ ਓਲੰਪਿਕ ਦਾ ਕੂਟਨੀਤਕ ਬਾਈਕਾਟ ਕਰ ਸਕਦਾ ਹੈ।
ਇਹ ਵੀ ਪੜ੍ਹੋ : ਜੋਅ ਬਾਈਡੇਨ ਦੀ ਰਾਸ਼ਟਰਪਤੀ ਦੇ ਤੌਰ 'ਤੇ ਪਹਿਲੀ ਵਾਰ ਹੋਵੇਗੀ ਨਿਯਮਤ ਮੈਡੀਕਲ ਜਾਂਚ
ਜ਼ਿਕਰਯੋਗ ਹੈ ਕਿ ਆਮਤੌਰ 'ਤੇ ਓਲੰਪਿਕ ਦੇ ਉਦਘਾਟਨ ਅਤੇ ਸਮਾਪਤੀ ਸਮਾਰੋਹ 'ਚ ਵ੍ਹਾਈਟ ਹਾਊਸ ਵੱਲੋਂ ਇਕ ਵਫ਼ਦ ਭੇਜਿਆ ਜਾਂਦਾ ਹੈ। ਇਸ ਵਾਰ ਹਾਲ ਵੱਖ ਹਨ। ਮੰਨਿਆ ਜਾ ਰਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਜਲਦ ਹੀ ਆਪਣੇ ਦੇਸ਼ ਦੇ ਅਧਿਕਾਰੀਆਂ ਨੂੰ ਬੀਜਿੰਗ ਓਲੰਪਿਕ 'ਚ ਨਾ ਭੇਜਣ ਦੀ ਸਿਫਾਰਿਸ਼ ਨੂੰ ਮਨਜ਼ੂਰੀ ਦੇ ਸਕਦੇ ਹਨ। ਦੇਸ਼ ਦੇ ਚੋਟੀ ਦੇ ਸੰਸਦ ਮੈਂਬਰਾਂ ਨੇ ਕੂਟਨੀਤਕ ਬਾਈਕਾਟ ਦਾ ਸੱਦਾ ਦਿੱਤਾ ਸੀ।
ਇਹ ਵੀ ਪੜ੍ਹੋ : ਤਾਈਵਾਨ ਦਾ ਦਫ਼ਤਰ ਖੋਲ੍ਹੱਣ ਦੀ ਇਜਾਜ਼ਤ ਦੇਣ 'ਤੇ ਚੀਨ ਨੇ ਲਿਥੁਆਨੀਆ ਨੂੰ ਦਿੱਤੀ ਧਮਕੀ
ਇਸ ਤੋਂ ਪਹਿਲਾਂ ਯੂਰਪੀਨ ਸੰਸਦ 'ਚ ਬੀਜਿੰਗ ਓਲੰਪਿਕ ਦੇ ਬਾਈਕਾਟ ਦਾ ਐਲਾਨ ਕੀਤਾ ਜਾ ਚੁੱਕਿਆ ਹੈ। ਕਈ ਖਿਡਾਰੀ ਵੀ ਇਸ ਦੇ ਬਾਈਕਾਟ ਨੂੰ ਲੈ ਕੇ ਆਵਾਜ਼ ਚੁੱਕ ਚੁੱਕੇ ਹਨ। ਇਸ ਤੋਂ ਪਹਿਲਾਂ 6 ਓਲੰਪਿਕ ਖੇਡਾਂ ਨੇ ਬਾਈਕਾਟ ਅਤੇ ਘੱਟ ਦੇਸ਼ਾਂ ਦੀ ਹਿੱਸੇਦਾਰੀ ਝੇਲੀ ਹੈ। 1956 (ਮੈਲਬੋਰਨ) , 1964 (ਟੋਕੀਓ), 1976 (ਮਾਨਟ੍ਰਿਅਲ), 1980 (ਮਾਸਕੋ), 1984 (ਲਾਸ ਏਂਜਲਸ) ਅਤੇ 1988 (ਸਿਓਲ) 'ਚ ਯੁੱਧ, ਹਮਲਾਵਰ ਅਤੇ ਰੰਗਭੇਦ ਵਰਗੇ ਕਾਰਨਾਂ ਕਰਕੇ ਵੱਖ-ਵੱਖ ਦੇਸ਼ਾਂ ਨੇ ਓਲੰਪਿਕ ਖੇਡਾਂ ਦਾ ਬਾਈਕਾਟ ਕੀਤਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।