ਨਿਊਯਾਰਕ 'ਚ ਵਧਿਆ ਮੁੱਛਾਂ ਰੱਖਣ ਦਾ ਟਰੈਂਡ, ਲੋਕਾਂ ਨੇ ਕਿਹਾ- ਮੁੱਛਾਂ ਸ਼ਖ਼ਸੀਅਤ ਦੀ ਝਲਕ

06/05/2023 2:27:09 PM

ਨਿਊਯਾਰਕ- ਅੱਜ-ਕੱਲ੍ਹ ਮੁੱਛਾਂ ਰੱਖਣ ਦਾ ਟਰੈਂਡ ਕਾਫ਼ੀ ਚੱਲ ਰਿਹਾ ਹੈ। ਇਹ ਮੁੱਛਾਂ ਰੱਖਣ ਦਾ ਟਰੈਂਡ ਸਿਰਫ਼ ਭਾਰਤ ਵਿਚ ਹੀ ਨਹੀਂ ਸਗੋਂ ਨਿਊਯਾਰਕ ਸਿਟੀ ਵਿਚ ਵੀ ਪਿਛਲੇ ਕੁਝ ਸਮੇਂ ਤੋਂ ਤੇਜ਼ੀ ਨਾਲ ਵਧਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਮੁੱਛਾਂ ਹੋਣ ਕਾਰਨ ਉਨ੍ਹਾਂ ਦੀਆਂ ਤਾਰੀਫਾਂ ਹੋਣ ਲੱਗ ਪਈਆਂ ਹਨ ਅਤੇ ਉਨ੍ਹਾਂ ਦੀਆਂ ਮੁੱਛਾਂ ਲੋਕਾਂ ਦਾ ਵੀ ਧਿਆਨ ਖਿੱਚਣ ਲੱਗ ਪਈਆਂ ਹਨ। ਮੁੱਛਾਂ ਬਾਰੇ ਲੋਕ ਹੁਣ ਕਹਿ ਰਹੇ ਹਨ ਕਿ ਇਹ ਉਨ੍ਹਾਂ ਦੀ ਸ਼ਖ਼ਸੀਅਤ ਨੂੰ ਬਿਆਨ ਕਰਦੀਆਂ ਹਨ। 

ਇਹ ਵੀ ਪੜ੍ਹੋ: ਓਡੀਸ਼ਾ ਰੇਲ ਹਾਦਸੇ ਤੋਂ ਦੁਖ਼ੀ ਵਰਿੰਦਰ ਸਹਿਵਾਗ, ਮ੍ਰਿਤਕਾਂ ਦੇ ਬੱਚਿਆਂ ਲਈ ਲਿਆ ਇਹ ਫ਼ੈਸਲਾ

ਨਿਊਯਾਰਕ ਦੇ ਅਦਾਕਾਰ ਜਿੰਮੀ ਬ੍ਰਿਵਰ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੋਰੋਨਾ ਕਾਲ ਵਿੱਚ ਆਪਣੀਆਂ 7 ਮਹੀਨੇ ਦੀਆਂ ਲੰਬੀਆਂ ਛੁੱਟੀਆਂ ਦੌਰਾਨ ਮੁੱਛਾਂ ਵਧਾ ਲਈਆਂ ਸਨ। ਮੈਂ ਹਮੇਸ਼ਾ ਦੇਖਿਆ ਹੈ ਕਿ ਮੁੱਛਾਂ ਵਾਲੇ ਲੋਕਾਂ ਦਾ ਆਤਮ-ਵਿਸ਼ਵਾਸ ਜ਼ਿਆਦਾ ਹੁੰਦਾ ਹੈ। ਉਥੇ ਹੀ ਮੇਕਅਪ ਸਟਾਈਲਿਸਟ ਨਿੱਕੀ ਔਸਟਿਨ ਦਾ ਕਹਿਣਾ ਹੈ ਕਿ ਗੰਜੇ ਮਰਦਾਂ ਲਈ, ਮੁੱਛਾਂ ਇੱਕ ਗੇਮ ਚੇਂਜਰ ਲੱਗਦੀਆਂ ਹਨ। ਰਿਗਵੁੱਡ ਕਲਾਕਾਰ ਕ੍ਰਿਸਟੀਨ ਇਲੁਜ਼ੀ ਦਾ ਕਹਿਣਾ ਹੈ ਕਿ ਜਦੋਂ ਮੇਰੀਆਂ ਮੁੱਛਾਂ ਨੇ ਦੂਜੇ ਲੋਕਾਂ ਦਾ ਧਿਆਨ ਖਿੱਚਿਆ ਤਾਂ ਮੈਂ ਹੈਰਾਨ ਰਹਿ ਗਿਆ। ਉਸ ਤੋਂ ਬਾਅਦ ਹੀ ਮੈਂ ਮੁੱਛ ਰੱਖਣੀ ਸ਼ੁਰੂ ਕਰ ਦਿੱਤੀ ਸੀ।

ਇਹ ਵੀ ਪੜ੍ਹੋ: ਹੋਸਟਲ 'ਚ ਦਾਖ਼ਲ ਹੋਏ ਬੰਦੂਕਧਾਰੀ, 8 ਲੋਕਾਂ ਨੂੰ ਗੋਲੀਆਂ ਨਾਲ ਭੁੰਨਿਆ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News