ਦੱਖਣੀ ਚੀਨ ''ਚ ਲੱਗੇ ਤੇਜ਼ ਭੂਚਾਲ ਦੇ ਝਟਕੇ, ਤੀਬਰਤਾ ਰਹੀ 6.3

11/18/2017 7:47:30 AM

ਬੀਜਿੰਗ,(ਭਾਸ਼ਾ)— ਦੱਖਣੀ ਚੀਨ ਦੀ ਭਾਰਤੀ ਸਰਹੱਦ ਨਾਲ ਲੱਗਦੇ ਸ਼ਿਆਂਗ ਖੇਤਰ 'ਚ ਸ਼ਨੀਵਾਰ ਤੜਕੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਮੌਸਮ ਵਿਭਾਗ ਨੇ ਕਿਹਾ ਕਿ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.3 ਮਾਪੀ ਗਈ। ਪਹਿਲਾਂ ਇਸ ਦੀ ਤੀਬਰਤਾ 6.7 ਦੱਸੀ ਜਾ ਰਹੀ ਸੀ। ਭੂਚਾਲ ਦਾ ਕੇਂਦਰ ਦੱਖਣੀ ਚੀਨ ਦੇ ਸ਼ਿਆਂਗ ਖੇਤਰ ਤੋਂ 10 ਕਿਲੋਮੀਟਰ ਦੂਰ ਜ਼ਮੀਨ 'ਚ 6.2 ਮੀਲ ਦੀ ਡੂੰਘਾਈ 'ਤੇ ਸੀ। ਇਸ ਕਾਰਨ ਹੋਏ ਕਿਸੇ ਤਰ੍ਹਾਂ ਦੇ ਨੁਕਸਾਨ ਸੰਬੰਧੀ ਅਜੇ ਕੋਈ ਜਾਣਕਾਰੀ ਨਹੀਂ ਮਿਲੀ।


Related News