ਮਹਾਦੋਸ਼ ਦੌਰਾਨ ਦੁਖਦਾਈ ਅਨੁਭਵ ਦਾ ਸਾਹਮਣਾ ਕਰਨਾ ਪਿਆ : ਟਰੰਪ

02/07/2020 12:46:35 AM

ਵਾਸ਼ਿੰਗਟਨ - ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਆਖਿਆ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਮਹਾਦੋਸ਼ ਦੌਰਾਨ ਕਾਫੀ ਦੁਖਦਾਈ ਅਨੁਭਵ ਦਾ ਸਾਹਮਣਾ ਕਰਨਾ ਪਿਆ। ਟਰੰਪ ਨੇ ਇਹ ਗੱਲ ਅਮਰੀਕੀ ਸੀਨੇਟ ਵੱਲੋਂ ਉਨ੍ਹਾਂ ਦੇ ਅਹੁਦੇ ਦੇ ਗਲਤ ਇਸਤੇਮਾਲ ਅਤੇ ਕਾਂਗਰਸ (ਅਮਰੀਕੀ ਸੰਸਦ) ਦੀ ਕਾਰਵਾਈ ਵਿਚ ਅਡ਼ਿੱਕਾ ਪਾਉਣ ਦੇ ਦੋਸ਼ਾਂ ਤੋਂ ਬਰੀ ਕਰਨ ਤੋਂ ਬਾਅਦ ਕਹੀ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਬਹੁਤ ਧੋਖੇਬਾਜ਼ ਅਤੇ ਭਿ੍ਰਸ਼ਟ ਵਿਅਕਤੀਆਂ ਦੇ ਚੱਲਦੇ ਦੁਖਦਾਈ ਅਨੁਭਵ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਆਖਿਆ ਕਿ ਉਨਾਂ ਲੋਕਾਂ ਨੇ ਸਾਨੂੰ ਖਤਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਅਤੇ ਅਜਿਹਾ ਕਰਕੇ ਸਾਡੇ ਦੇਸ਼ ਨੂੰ ਨੁਕਸਾਨ ਪਹੁੰਚਾਇਆ।

ਟਰੰਪ ਨੇ ਆਖਿਆ ਕਿ ਉਹ ਬਾਅਦ ਵਿਚ ਵ੍ਹਾਈਟ ਹਾਊਸ ਵਿਚ ਇਕ ਬਿਆਨ ਜਾਰੀ ਕਰਨਗੇ। ਉਨ੍ਹਾਂ ਆਖਿਆ ਕਿ ਉਹ ਆਪਣੇ ਇਸ ਪੱਕੇ ਇਰਾਦੇ 'ਤੇ ਚਰਚਾ ਕਰਨਗੇ ਕਿ ਉਨ੍ਹਾਂ ਦੇ ਮਹਾਦੋਸ਼ ਦੌਰਾਨ ਜੋ ਹੋਇਆ ਉਸ ਨੂੰ ਇੰਝ ਹੀ ਜਾਰੀ ਨਹੀਂ ਰਹਿਣ ਦਿੱਤਾ ਜਾ ਸਕਦਾ। ਟਰੰਪ ਨੇ ਅਸਿੱਧੇ ਤੌਰ 'ਤੇ ਸੈਨੇਟਰਪ ਮਿਟ ਰੋਮਨੀ ਵੱਲ ਇਸ਼ਾਰਾ ਕਰਦੇ ਹੋਏ ਆਖਿਆ ਕਿ ਮੈਂ ਅਜਿਹੇ ਲੋਕਾਂ ਨੂੰ ਪਸੰਦ ਨਹੀਂ ਕਰਦਾ ਜੋ ਆਪਣੀ ਆਸਥਾ ਦਾ ਇਸਤੇਮਾਲ ਉਸ ਨੂੰ ਜਾਇਜ਼ ਠਹਿਰਾਉਣ ਲਈ ਕਰਦੇ ਹਨ ਜਿਸ ਦੇ ਬਾਰੇ ਵਿਚ ਪਤਾ ਹੈ ਕਿ ਉਹ ਗਲਤ ਹੈ। ਰੋਮਨੀ ਇਕੱਲੀ ਅਜਿਹੀ ਰਿਪਬਲਿਕਨ ਹੈ, ਜਿਸ ਨੇ ਰਾਸ਼ਟਰਪਤੀ ਨੂੰ ਦੋਸ਼ੀ ਠਹਿਰਾਉਣ ਲਈ ਵੋਟ ਕੀਤਾ। ਰੋਮਨੀ ਨੇ ਸੈਨੇਟ ਵਿਚ ਆਪਣੇ ਵੋਟ ਨੂੰ ਸਮਝਾਉਣ ਲਈ ਆਪਣੀ ਆਸਥਾ ਦਾ ਜ਼ਿਕਰ ਕੀਤਾ। ਟਰੰਪ ਨੇ ਆਖਿਆ ਕਿ ਨਾ ਤਾਂ ਮੈਂ ਅਜਿਹੇ ਲੋਕਾਂ ਨੂੰ ਸਵੀਕਾਰ ਕਰਦਾ ਹਾਂ ਜੋ ਇਹ ਆਖਦੇ ਹਨ ਕਿ ਮੈਂ ਤੁਹਾਡੇ ਲਈ ਪ੍ਰਾਥਨਾ ਕਰਦਾ ਹਾਂ, ਜਦ ਉਹ ਜਾਣਦੇ ਹਨ ਕਿ ਅਜਿਹਾ ਨਹੀਂ ਹੈ। ਟਰੰਪ ਦਾ ਇਸ਼ਾਰਾ ਅਸਿੱਧੇ ਤੌਰ 'ਤੇ ਨੈਂਸੀ ਪੇਲੋਸੀ ਵੱਲ ਸੀ, ਜਿਨ੍ਹਾਂ ਨੇ ਕਈ ਮੌਕਿਆਂ 'ਤੇ ਆਖਿਆ ਹੈ ਕਿ ਉਹ ਰਾਸ਼ਟਰਪਤੀ ਲਈ ਪ੍ਰਾਥਨਾ ਕਰਦੀ ਹੈ।


Khushdeep Jassi

Content Editor

Related News