ਯੁਕਰੇਨ ਦੇ ਕਾਲਜ ''ਚ ਅੱਗ ਲੱਗਣ ਕਾਰਨ ਹੁਣ ਤਕ 10 ਦੀ ਮੌਤ

12/09/2019 9:48:43 AM

ਕੀਵ— ਯੁਕਰੇਨ ਦੇ ਪ੍ਰਧਾਨ ਮੰਤਰੀ ਓਲੈਕਸੀ ਹੋਨਚਰੂਕ ਨੇ ਕਿਹਾ ਕਿ ਪਿਛਲੇ ਹਫਤੇ ਓਡੇਸਾ ਦੇ ਇਕ ਕਾਲਜ 'ਚ ਅੱਗ ਲੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ 10 ਹੋ ਚੁੱਕੀ ਹੈ ਅਤੇ ਅੱਠ ਹੋਰ ਲੋਕ ਅਜੇ ਵੀ ਲਾਪਤਾ ਹਨ। ਓਲੈਕਸੀ ਨੇ ਐਤਵਾਰ ਨੂੰ ਟੈਲੀਗ੍ਰਾਮ 'ਤੇ ਲਿਖਿਆ,''ਅੱਠ ਹੋਰ ਲੋਕ ਅਜੇ ਵੀ ਲਾਪਤਾ ਹਨ। ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਸਰਕਾਰ ਆਪਣਿਆਂ ਨੂੰ ਖੋਹ ਦੇਣ ਵਾਲੇ ਪਰਿਵਾਰਾਂ ਨੂੰ ਪੂਰਾ ਸਹਿਯੋਗ ਪ੍ਰਦਾਨ ਕਰੇਗੀ। ਪੀੜਤ ਪਰਿਵਾਰਾਂ ਪ੍ਰਤੀ ਮੈਂ ਦਿਲੋਂ ਹਮਦਰਦੀ ਪ੍ਰਗਟਾਉਂਦਾ ਹਾਂ।''

ਤੁਹਾਨੂੰ ਦੱਸ ਦਈਏ ਕਿ ਪਿਛਲੇ ਹਫਤੇ ਇਮਾਰਤ 'ਚ ਅੱਗ ਲੱਗਣ ਕਾਰਨ ਇਕ ਵਿਦਿਆਰਥਣ ਦੀ ਮੌਤ ਹੋਣ ਤੇ ਹੋਰ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਸੀ। ਜ਼ਖਮੀਆਂ 'ਚੋਂ ਹੋਰ 9 ਦੀ ਮੌਤ ਹੋਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਗਈ ਹੈ।
ਓਲੈਕਸੀ ਨੇ ਓਡੇਸਾ ਦਾ ਦੌਰਾ ਕੀਤਾ ਅਤੇ 'ਓਡੇਸਾ ਕਾਲਜ ਆਫ ਇਕਨਾਮਿਕਸ, ਲਾਅ, ਹੋਟਲ ਐਂਡ ਰੈਸਟੋਰੈਂਟ ਬਿਜ਼ਨੈੱਸ' 'ਚ ਲੱਗੀ ਅੱਗ ਸਬੰਧੀ ਜਾਣਕਾਰੀ ਇਕੱਠੀ ਕੀਤੀ। ਜ਼ਿਕਰਯੋਗ ਹੈ ਕਿ ਪੁਲਸ ਨੇ ਅੱਗ ਸਬੰਧੀ ਸੁਰੱਖਿਆ ਜ਼ਰੂਰਤਾਂ ਦੇ ਉਲੰਘਣ 'ਤੇ ਅਪਰਾਧਕ ਕਾਰਵਾਈ ਸ਼ੁਰੂ ਕੀਤੀ ਹੈ। ਓਡੇਸਾ 'ਚ 5 ਅਤੇ ਯੁਕਰੇਨ 'ਚ 8 ਦਸੰਬਰ ਨੂੰ ਸੋਗ ਦਿਵਸ ਘੋਸ਼ਿਤ ਕੀਤਾ ਗਿਆ ਸੀ।


Related News