ਕੋਵਿਡ-19 ਦੇ ਖਤਰੇ ਦੇ ਬਾਵਜੂਦ ਆਯੋਜਿਤ ਹੋਵੇਗਾ ਟੇਲਯੂਰਾਇਡ ਫਿਲਮ ਫੈਸਟੀਵਲ

Sunday, May 31, 2020 - 07:17 PM (IST)

ਕੋਵਿਡ-19 ਦੇ ਖਤਰੇ ਦੇ ਬਾਵਜੂਦ ਆਯੋਜਿਤ ਹੋਵੇਗਾ ਟੇਲਯੂਰਾਇਡ ਫਿਲਮ ਫੈਸਟੀਵਲ

ਲਾਜ ਏਜੰਲਸ - ਟੇਲਯੂਰਾਇਡ ਫਿਲਮ ਫੈਸਟੀਵਲ ਦਾ ਆਯੋਜਨ ਨਿਰਧਾਰਤ ਪ੍ਰੋਗਰਾਮ ਦੇ ਮੁਤਾਬਕ ਕੀਤਾ ਜਾਵੇਗਾ ਹਾਲਾਂਕਿ ਇਸ ਵਿਚ ਕੋਰੋਨਾਵਾਇਰਸ ਮਹਾਮਾਰੀ ਨੂੰ ਦੇਖਦੇ ਹੋਏ ਸੁਰੱਖਿਆ ਸਬੰਧੀ ਸਾਵਧਾਨੀ ਲਈ ਇਕ ਹੋਰ ਦਿਨ ਜੋੜਿਆ ਗਿਆ ਹੈ। ਕੋਲੋਰਾਡੋ ਵਿਚ ਇਸ ਫੈਸਟੀਵਲ ਦੇ 47ਵੇਂ ਐਡੀਸ਼ਨ ਦੀ ਸ਼ੁਰੂਆਤ ਨਿਰਧਾਰਤ ਤਰੀਕ ਤੋਂ ਇਕ ਦਿਨ ਪਹਿਲਾਂ 3 ਸਤੰਬਰ ਨੂੰ ਹੋਵੇਗੀ। ਐਂਟਰਟੇਨਮੈਂਟ ਵੀਕਲੀ ਨੇ ਆਯੋਜਕਾਂ ਦੇ ਹਵਾਲੇ ਤੋਂ ਕਿਹਾ ਕਿ ਫੈਸਟੀਵਲ ਲਈ ਕੰਮ ਕਰ ਰਹੇ ਰਹੀ ਟੀਮ ਸੁਰੱਖਿਅਤ ਅਤੇ ਆਨੰਦ-ਦਾਇਕ ਮਾਹੌਲ ਬਣਾਉਣ ਲਈ ਸਖਤ ਮਿਹਨਤ ਕਰ ਰਹੀ ਹੈ ਅਤੇ ਸਕ੍ਰੀਨਿੰਗ ਵਿਚ ਫਰਕ ਰੱਖਣ ਲਈ 1 ਦਿਨ ਹੋਰ ਜੋੜਿਆ ਗਿਆ ਹੈ।

Telluride in Pictures: Reese Witherspoon, Jon Stewart and More ...

ਦੱਸ ਦਈਏ ਕਿ ਪੂਰੇ ਅਮਰੀਕਾ ਵਿਚ ਇਸ ਵੇਲੇ ਕੋਰੋਨਾਵਾਇਰਸ ਮਹਾਮਾਰੀ ਆਪਣਾ ਪ੍ਰਭਾਵ ਦਿਖਾ ਰਹੀ ਹੈ ਅਤੇ ਸਾਇੰਸਦਾਨਾਂ ਨੇ ਆਖਿਆ ਹੈ ਕਿ ਇਹ ਮਹਾਮਾਰੀ ਇਸ ਸਾਲ ਦੇ ਆਖਿਰ ਤੱਕ ਜਾਂ ਅਗਲੇ ਸਾਲ ਦੀ ਸ਼ੁਰੂਆਤ ਵਿਚ ਪੂਰੀ ਤਰ੍ਹਾਂ ਨਾਲ ਖਤਮ ਹੋਵੇਗੀ ਜੇਕਰ ਇਸ ਦੀ ਕੋਈ ਵੈਕਸੀਨ ਬਣ ਕੇ ਤਿਆਰ ਕਰ ਦਿੱਤੀ ਜਾਂਦੀ ਹੈ। ਉਥੇ ਹੀ ਪੂਰੇ ਅਮਰੀਕਾ ਵਿਚ ਹੁਣ ਤੱਕ ਕੋਰੋਨਾ ਦੇ 1,818,983 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 105,611 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 535,361 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ। 


author

Khushdeep Jassi

Content Editor

Related News