ਅਫਗਾਨਿਸਤਾਨ ਦੀ ਵਰਤੋਂ ਅੱਤਵਾਦ ਲਈ ਨਾ ਕਰਨ ਦੇਣ ਦੀ ਵਚਨਬੱਧਤਾ ਨਿਭਾਏ ਤਾਲਿਬਾਨ

Friday, Sep 24, 2021 - 01:42 AM (IST)

ਅਫਗਾਨਿਸਤਾਨ ਦੀ ਵਰਤੋਂ ਅੱਤਵਾਦ ਲਈ ਨਾ ਕਰਨ ਦੇਣ ਦੀ ਵਚਨਬੱਧਤਾ ਨਿਭਾਏ ਤਾਲਿਬਾਨ

ਨਿਊਯਾਰਕ (ਭਾਸ਼ਾ)-ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਜੀ20 ਦੇਸ਼ਾਂ ਨੂੰ ਕਿਹਾ ਕਿ ਤਾਲਿਬਾਨ ਨੂੰ ਅਫਗਾਨਿਸਤਾਨ ਦੀ ਜ਼ਮੀਨ ਦੀ ਵਰਤੋਂ ਅੱਤਵਾਦ ਲਈ ਕਿਸੇ ਵੀ ਤਰ੍ਹਾਂ ਨਾਲ ਨਹੀਂ ਕਰਨ ਦੇਣ ਦੀ ਆਪਣੀ ਵਚਨਬੱਧਤਾ ਲਾਗੂ ਕਰਨੀ ਚਾਹੀਦੀ ਹੈ ਅਤੇ ਦੁਨੀਆ ਨੂੰ ਇਕ ਅਜਿਹੀ ਵਿਆਪਕ ਅਤੇ ਸਮਾਵੇਸ਼ੀ ਪ੍ਰਕਿਰਿਆ ਦੀ ਉਮੀਦ ਹੈ ਜਿਸ ਵਿਚ ਅਫਗਾਨ ਸਮਾਜ ਦੇ ਸਾਰੇ ਵਰਗਾਂ ਦੀ ਅਗਵਾਈ ਹੋਵੇ। ਜੈਸ਼ੰਕਰ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੇ 76ਵੇਂ ਉੱਚ ਪੱਧਰੀ ਸੈਸ਼ਨ ਦੇ ਬਾਰੇ ਬੁੱਧਵਾਰ ਨੂੰ ਜੀ20 ਦੇ ਵਿਦੇਸ਼ ਮੰਤਰੀਆਂ ਦੀ ਇਕ ਮੀਟਿੰਗ ਨੂੰ ਸੰਬੋਧਨ ਕੀਤਾ, ਜਿਸ ਵਿਚ ਅਫਗਾਨਿਸਤਾਨ ਵਿਚ ਮੌਜੂਦਾ ਹਾਲਾਤ ’ਤੇ ਚਰਚਾ ਕੀਤੀ ਗਈ।

ਇਹ ਵੀ ਪੜ੍ਹੋ : ਸੰਯੁਕਤ ਰਾਸ਼ਟਰ 'ਚ ਟੀਕਿਆਂ ਦੀ ਅਸਮਾਨਤਾ ਦਾ ਮੁੱਦਾ ਚੁੱਕਣਗੇ ਅਫਰੀਕੀ ਨੇਤਾ

ਜੈਸ਼ੰਕਰ ਨੇ ਡਿਜੀਟਲ ਮੀਟਿੰਗ ਤੋਂ ਬਾਅਦ ਟਵੀਟ ਕੀਤਾ ਕਿ ਮਨੁੱਖੀ ਲੋੜਾਂ ਨੂੰ ਪੂਰਾ ਕਰਨ ਲਈ ਕੌਮਾਂਤਰੀ ਭਾਈਚਾਰੇ ਨੂੰ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ। ਸਹਾਇਤਾ ਦੇਣ ਵਾਲਿਆਂ ਨੂੰ ਬਿਨਾਂ ਕਿਸੇ ਪਾਬੰਦੀ ਦੇ ਸਿੱਧੀ ਪਹੁੰਚ ਪ੍ਰਦਾਨ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਅਫਗਾਨਿਸਤਾਨ ਦੀ ਜ਼ਮੀਨ ਦੀ ਵਰਤੋਂ ਅੱਤਵਾਦ ਲਈ ਕਿਸੇ ਵੀ ਤਰ੍ਹਾਂ ਨਹੀਂ ਕਰਨ ਦੇਣ ਦੀ ਤਾਲਿਬਾਨ ਦੀ ਵਚਨਬੱਧਤਾ ’ਤੇ ਅਮਲ ਕੀਤਾ ਜਾਣਾ ਚਾਹੀਦਾ ਹੈ।

ਇਹ ਵੀ ਪੜ੍ਹੋ : ਕਮਲਾ ਹੈਰਿਸ ਨੇ 10 ਬਿਲੀਅਨ ਡਾਲਰ ਦਾ ਗਲੋਬਲ ਫੰਡ ਬਣਾਉਣ ਦੀ ਕੀਤੀ ਮੰਗ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News