ਪੰਜਾਬੀਆਂ ਦਾ ਗੜ੍ਹ ਕਹਾਉਂਦਾ ਹੈ ਇਹ ਦੇਸ਼ , ਬੋਲੀਆਂ ਜਾਂਦੀਆਂ ਨੇ 140 ਭਾਸ਼ਾਵਾਂ

Wednesday, Aug 02, 2017 - 02:50 PM (IST)

ਟੋਰਾਂਟੋ— ਕੈਨੇਡਾ ਇਕ ਅਜਿਹਾ ਦੇਸ਼ ਹੈ, ਜੋ ਪੰਜਾਬੀਆਂ ਦੀ ਪਹਿਲੀ ਪਸੰਦ ਹੈ। ਇੱਥੇ ਪੰਜਾਬੀਆਂ ਦੀ ਗਿਣਤੀ ਲਗਭਗ 5 ਲੱਖ ਹੈ, ਜਿਨ੍ਹਾਂ 'ਚੋਂ ਵਧੇਰੇ ਬ੍ਰਿਟਿਸ਼ ਕੋਲੰਬੀਆ, ਓਨਟਾਰੀਓ ਅਤੇ ਐਲਬਰਟਾ 'ਚ ਰਹਿੰਦੇ ਹਨ। ਹਾਲ ਹੀ 'ਚ ਬ੍ਰਿਟਿਸ਼ ਕੋਲੰਬੀਆਂ ਦੀਆਂ ਚੋਣਾਂ 'ਚ ਬਹੁਤ ਸਾਰੇ ਪੰਜਾਬੀ ਜਿੱਤ ਹਾਸਲ ਕਰਕੇ ਉੱਥੇ ਐੱਮ. ਪੀ. ਵੀ ਬਣੇ ਹਨ। ਕੈਨੇਡਾ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਵੀਜ਼ਾ ਜਲਦੀ ਦਿੰਦਾ ਹੈ, ਜਿਨ੍ਹਾਂ ਨੇ ਅੰਗਰੇਜ਼ੀ ਅਤੇ ਫ੍ਰੈਂਚ ਭਾਸ਼ਾ ਦੀ ਜਾਣਕਾਰੀ ਦੇ ਨਾਲ-ਨਾਲ ਕਿਸੇ ਪੇਸ਼ੇ 'ਚ ਉੱਚ ਸਿੱਖਿਆ ਪ੍ਰਾਪਤ ਕੀਤੀ ਹੋਵੇ। ਭਾਰਤੀ ਰੁਪਏ ਦੇ ਮੁਕਾਬਲੇ ਕੈਨੇਡੀਅਨ ਡਾਲਰ 50 ਗੁਣਾ ਮਜ਼ਬੂਤ ਹੈ, ਯਾਨੀ ਇਕ ਕੈਨੇਡੀਅਨ ਡਾਲਰ 50 ਰੁਪਏ ਦੇ ਬਰਾਬਰ ਹੈ।
ਕੈਨੇਡਾ ਦਾ ਸ਼ਹਿਰ ਟੋਰਾਂਟੋ ਬਹੁਤ ਮਸ਼ਹੂਰ ਹੈ। ਇਸ ਸ਼ਹਿਰ ਦੀ ਆਬਾਦੀ ਹਰ ਸਾਲ ਇਕ ਲੱਖ ਵਧ ਜਾਂਦੀ ਅਤੇ ਇਸ 'ਚ ਬਾਹਰ ਤੋਂ ਆਉਣ ਵਾਲੇ ਲੋਕਾਂ ਦੀ ਗਿਣਤੀ ਵਧੇਰੇ ਹੈ। ਇਸੇ ਕਾਰਨ ਦੁਨੀਆ ਭਰ ਦੇ ਲੋਕ ਇੱਥੇ ਮਿਲਦੇ ਹਨ। ਕਈ ਤਰ੍ਹਾਂ ਦੇ ਭੋਜਨ ਅਤੇ ਰੰਗ-ਬਿਰੰਗੀ ਦੁਨੀਆ ਦੀ ਮਿਸਾਲ ਹੈ 'ਟੋਰਾਂਟੋ'

PunjabKesari
ਕਹਾਉਂਦਾ ਹੈ ਮਿੰਨੀ ਇੰਡੀਆ
ਇੱਥੇ 'ਮਿੰਨੀ ਇੰਡੀਆ', 'ਲਿਟਲ ਇਟਲੀ' ਅਤੇ 'ਪੁਰਤਗਾਲ ਵਿਲੇਜ' ਅਤੇ 'ਚਾਈਨਾ ਟਾਊਨ' ਹੈ।  ਇਸ ਦੇ ਨੇੜਿਓਂ ਹੀ ਖਾਸ ਅਫਰੀਕੀ ਦੇਸ਼ ਇਥੋਪੀਆ ਦਾ ਖਾਣਾ ਵੀ ਮਿਲਦਾ ਹੈ। ਇੱਥੇ ਅਫਰੀਕਾ, ਏਸ਼ੀਆ, ਯੂਰਪ, ਲੇਟਿਨ ਅਮਰੀਕਾ ਦੇ ਲੋਕ ਰਹਿ ਰਹੇ ਹਨ। ਤਕਨੀਕੀ ਪੱਖੋਂ ਵੀ ਇਹ ਬਹੁਤ ਮਜਬੂਤ ਹੈ। ਇੱਥੇ ਕੈਨੇਡਾ ਅਤੇ ਅਮਰੀਕਾ ਦੀਆਂ ਮਸ਼ਹੂਰ ਝੀਲਾਂ ਵੀ ਹਨ। ਜੁਲਾਈ ਮਹੀਨੇ ਇੱਥੇ 'ਜੈੱਜ਼ ਫੈਸਟੀਵਲ' ਮਨਾਇਆ ਜਾਂਦਾ ਹੈ। 
ਟੋਰਾਂਟੋ 'ਚ ਹਰ ਥਾਂ ਦੇਖਣ ਯੋਗ ਹੈ ਅਤੇ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ।  ਕਈ ਤਰ੍ਹਾਂ ਦੀਆਂ ਦੁਕਾਨਾਂ, ਕੈਫੇ, ਆਰਟ ਗੈਲਰੀ ਅਤੇ ਬਾਰ ਮਿਲ ਜਾਂਦੇ ਹਨ। ਬਾਕੀ ਸ਼ਹਿਰਾਂ ਦੇ ਮੁਕਾਬਲੇ ਟੋਰਾਂਟੋ ਕੁੱਝ ਮਹਿੰਗਾ ਸ਼ਹਿਰ ਹੈ। 

PunjabKesari
ਵਿਦੇਸ਼ੀਆਂ ਨੂੰ ਵੀ ਮਿਲਦੀ ਹੈ ਧਾਰਮਿਕ ਆਜ਼ਾਦੀ
ਕੈਨੇਡਾ 'ਚ ਹਰ ਧਰਮਾਂ ਅਤੇ ਇਨ੍ਹਾਂ ਦੇ ਰੀਤੀ ਰਿਵਾਜ਼ਾਂ ਦਾ ਸਤਿਕਾਰ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਟਰੂਡੋ ਲੋਕਾਂ ਨਾਲ ਮਿਲਦੇ ਹਨ ਅਤੇ ਉਨ੍ਹਾਂ ਦੇ ਧਾਰਮਿਕ ਸਮਾਗਮਾਂ 'ਚ ਸ਼ਿਰਕਤ ਵੀ ਕਰਦੇ ਹਨ। ਅਪ੍ਰੈਲ ਮਹੀਨੇ ਨੂੰ ਸਿੱਖ ਹੈਰੀਟੇਜ ਮੰਥ ਭਾਵ ਸਿੱਖ ਵਿਰਾਸਤੀ ਮਹੀਨਾ ਕਿਹਾ ਜਾਂਦਾ ਹੈ। ਉੱਥੇ ਹੀ ਬਰੈਂਪਟਨ ਨੇ ਵੀ ਐਲਾਨ ਕੀਤਾ ਹੈ ਕਿ ਉਹ ਨਵੰਬਰ ਮਹੀਨੇ ਨੂੰ ਹਿੰਦੂ ਮਹੀਨੇ ਵਜੋਂ ਮਨਾਉਣਗੇ। ਭਾਰਤੀਆਂ ਨੂੰ ਇੱਥੋਂ ਦੀਆਂ ਸੁਵਿਧਾਵਾਂ ਕਾਰਨ ਇਹ ਦੇਸ਼ ਵਧੀਆ ਲੱਗਦਾ ਹੈ।  


Related News