ਬ੍ਰਿਟੇਨ 'ਚ ਨਸਲੀ ਟਿੱਪਣੀ ਦੀ ਸ਼ਿਕਾਰ ਭਾਰਤੀ ਮੂਲ ਦੀ ਵਿਦਵਾਨ ਨੇ ਕੀਤੀ ਹੜਤਾਲ

Wednesday, Jun 20, 2018 - 06:03 PM (IST)

ਬ੍ਰਿਟੇਨ 'ਚ ਨਸਲੀ ਟਿੱਪਣੀ ਦੀ ਸ਼ਿਕਾਰ ਭਾਰਤੀ ਮੂਲ ਦੀ ਵਿਦਵਾਨ ਨੇ ਕੀਤੀ ਹੜਤਾਲ

ਲੰਡਨ (ਭਾਸ਼ਾ)— ਭਾਰਤੀ ਮੂਲ ਦੇ ਇਕ ਚੋਟੀ ਦੀ ਵਿਦਵਾਨ ਨੂੰ 'ਕਿੰਗਸ ਕਾਲੇਜ ਲੰਡਨ' ਦੇ ਸਟਾਫ ਦੇ ''ਡਾਕਟਰ'' ਸ਼ਬਦ ਨਾਲ ਸੰਬੋਧਿਤ ਕਰਨ ਤੋਂ ਮਨਾ ਕਰਨ ਦਿੱਤਾ। ਇਸ ਦੇ ਬਾਅਦ ਉਹ ਵਿਦਿਆਰਥੀਆਂ ਨੂੰ ਪੜ੍ਹਾਉਣ ਤੋਂ ਇਨਕਾਰ ਕਰਦਿਆਂ ਹੜਤਾਲ 'ਤੇ ਚਲੀ ਗਈ ਹੈ। ਪੋਸਟ-ਬਸਤੀਵਾਦੀ ਸਾਹਿਤ (Post-colonial literature) ਵਿਚ ਮੁਹਾਰਤ ਰੱਖਣ ਵਾਲੀ ਕੈਮਬ੍ਰਿਜ ਯੂਨੀਵਰਸਿਟੀ ਦੀ ਫੈਲੋ ਪ੍ਰਿਅਮਵਦਾ ਗੋਪਾਲ ਨੇ ਇਸ ਮਾਮਲੇ ਨੂੰ ਕਿੰਗਸ ਕਾਲਜ ਵਿਚ ਸਾਥੀ ਸਟਾਫ ਕਰਮਚਾਰੀਆਂ ਵੱਲੋਂ ਲਗਾਤਾਰ ਕੀਤੇ ਜਾਣ ਵਾਲੇ ਨਸਲੀ ਵਿਵਹਾਰ ਦਾ ਹਿੱਸਾ ਦੱਸਿਆ ਹੈ। 

PunjabKesari
ਸੋਮਵਾਰ ਨੂੰ ਹੋਈ ਇਸ ਘਟਨਾ ਦੇ ਬਾਅਦ ਉਨ੍ਹਾਂ ਨੇ ਟਵਿੱਟਰ 'ਤੇ ਲਿਖਿਆ ਕਿ ਕਿਵੇਂ ਉਨ੍ਹਾਂ ਨੇ ਆਪਣੇ ਇਕ ਸਾਥੀ ਕਰਮਚਾਰੀ ਨੂੰ ਕਿਹਾ,''ਕ੍ਰਿਪਾ ਕਰਕੇ ਮੈਨੂੰ ਡਾਕਟਰ ਗੋਪਾਲ ਕਹੋ।'' ਇਸ ਦੇ ਜਵਾਬ ਵਿਚ ਸਾਥੀ ਕਰਮਚਾਰੀ ਨੇ ਕਿਹਾ,''ਮੈਨੂੰ ਕੋਈ ਫਰਕ ਨਹੀਂ ਪੈਂਦਾ ਕਿ ਤੁਸੀਂ ਕੌਣ ਹੋ?'' ਗੋਪਾਲ ਨੇ ਕਿਹਾ ਕਿ ਇਹ ਮਾਮਲਾ ਸਿਰਫ ਉਨ੍ਹਾਂ ਦੀ ਜਿੱਦ ਨਾਲ ਉਨ੍ਹਾਂ ਨੂੰ ''ਮੈਡਮ'' ਦੀ ਜਗ੍ਹਾ ਉਨ੍ਹਾਂ ਦੇ ਉਚਿਤ ਨਾਮ ਨਾਲ ਬੁਲਾਉਣ ਦਾ ਨਹੀਂ ਹੈ ਸਗੋਂ ਮਜ਼ਾਕ ਦੇ ਤੌਰ 'ਤੇ ਅਤੇ ਨਜ਼ਰ ਅੰਦਾਜ਼ ਕੀਤੇ ਜਾਣ ਦਾ ਹੈ।


Related News