ਬੁਆਏਫਰੈਂਡ 'ਤੇ ਕੰਟਰੋਲ ਰੱਖਣ ਲਈ ਕੁੜੀ ਨੇ ਬਣਾਈ 22 ਨਿਯਮਾਂ ਦੀ ਅਜੀਬੋ-ਗਰੀਬ ਲਿਸਟ

10/12/2018 4:39:19 PM

ਇੰਟਰਨੈਸ਼ਨਲ ਡੈਸਕ (ਏਜੰਸੀ)— ਇਸ ਦੁਨੀਆ ਵਿਚ ਹਰ ਸ਼ਖਸ ਦੀ ਆਪਣੀ ਵੱਖਰੀ ਸੋਚ ਹੈ। ਰਿਲੇਸ਼ਨਸ਼ਿਪ ਵਿਚ ਆਜ਼ਾਦੀ ਦੇਣਾ ਜੋੜੇ ਦੀ ਸੋਚ 'ਤੇ ਨਿਰਭਰ ਕਰਦਾ ਹੈ ਪਰ ਸੋਸ਼ਲ ਮੀਡੀਆ 'ਤੇ ਇਨੀਂ ਦਿਨੀਂ ਇਕ ਅਜਿਹੀ ਲੜਕੀ ਚਰਚਾ ਵਿਚ ਹੈ ਜਿਸ ਨੂੰ ਆਪਣੇ ਬੁਆਏਫਰੈਂਡ ਨੂੰ ਆਜ਼ਾਦੀ ਦੇਣਾ ਬਿਲਕੁੱਲ ਪਸੰਦ ਨਹੀਂ ਹੈ। ਇਸ ਲੜਕੀ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਗਿਆ ਪਰ ਇਸ ਨੇ ਆਪਣੇ ਬੁਆਏਫਰੈਂਡ ਲਈ ਨਿਯਮਾਂ ਦੀ ਚੰਗੀ ਖਾਸੀ ਲਿਸਟ ਬਣਾਈ ਹੈ। ਬੁਆਏਫਰੈਂਡ ਲਈ ਉਸ ਨੇ ਇਕ-ਦੋ ਨਹੀਂ ਸਗੋਂ 22 ਨਿਯਮ ਸੈੱਟ ਕੀਤੇ ਹਨ ਤਾਂ ਜੋ ਉਹ ਉਸ ਨੂੰ ਕੰਟਰੋਲ ਵਿਚ ਰੱਖ ਸਕੇ। ਅਸਲ ਵਿਚ ਬੀਤੇ ਦਿਨੀਂ 22 ਨਿਯਮਾਂ ਦੀ ਇਹ ਲਿਸਟ ਇਕ ਟਵਿੱਟਰ ਯੂਜ਼ਰ ਨੂੰ ਮਿਲੀ, ਜਿਸ ਨੂੰ ਉਸ ਨੂੰ ਆਨਲਾਈਨ ਪੋਸਟ ਕਰ ਦਿੱਤਾ। ਬਸ ਫਿਰ ਕੀ ਸੀ ਇਸ ਨੂੰ ਪੜ੍ਹਦੇ ਹੀ ਸੋਸ਼ਲ ਮੀਡੀਆ ਯੂਜ਼ਰਸ ਵਿਚ ਇਸ ਨੂੰ ਲੈ ਕੇ ਕਾਫੀ ਚਰਚਾ ਛਿੜ ਗਈ।

ਲਿਸਟ ਦੀ ਤਸਵੀਰ ਟਵਿੱਟਰ 'ਤੇ ਸ਼ੇਅਰ ਕਰਦਿਆਂ ਯੂਜ਼ਰ ਨੇ ਲਿਖਿਆ,''ਮੇਰੀ ਗੱਡੀ ਵਿਚ ਕੁਝ ਲੜਕਿਆਂ ਨੇ ਲਿਫਟ ਲਈ ਸੀ ਅਤੇ ਉਨ੍ਹਾਂ ਦੇ ਉਤਰਣ ਤੋਂ ਬਾਅਦ ਗੱਡੀ ਵਿਚ ਇਹ ਲਿਸਟ ਮਿਲੀ, ਜੋ ਸ਼ਾਇਦ ਉਨ੍ਹਾਂ ਵਿਚੋਂ ਕਿਸੇ ਇਕ ਦੀ ਪ੍ਰੇਮਿਕਾ ਨੇ ਦਿੱਤੀ ਹੋਵੇਗੀ। ਇਹ ਲਿਸਟ ਅਸਲ ਵਿਚ ਕਮਾਲ ਹੈ ਕਿਉਂਕਿ ਇਸ ਵਿਚ ਪ੍ਰੇਮਿਕਾ ਨੇ ਆਪਣੇ ਬੁਆਏਫਰੈਂਡ ਲਈ ਅਨੋਖੇ ਨਿਯਮ ਸੈੱਟ ਕਰ ਰੱਖੇ ਹਨ।'' ਇਨ੍ਹਾਂ ਵਿਚੋਂ ਇਕ ਨਿਯਮ ਅਜਿਹਾ ਸੀ ਜਿਸ ਮੁਤਾਬਕ,''ਜਦੋਂ ਤੱਕ ਮੈਂ ਤੇਰੇ ਨਾਲ ਹਾਂ। ਜਦੋਂ ਵੀ ਮੇਰਾ ਮਨ ਕਰੇ ਮੈਂ ਤੁਹਾਡਾ ਫੋਨ ਚੈੱਕ ਕਰ ਸਕਾਂਗੀ।'' ਇਹ ਨਿਯਮ ਪੜ੍ਹਨ ਦੇ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਹੈਰਾਨ ਰਹਿ ਗਏ ਅਤੇ ਉਸ ਲੜਕੀ ਨੂੰ ਦੁਨੀਆ ਦੀ ਸਭ ਤੋਂ ਖਤਰਨਾਕ ਪ੍ਰੇਮਿਕਾ ਕਰਾਰ ਦਿੱਤਾ। 

ਭਾਵੇਂਕਿ ਕਈਆਂ ਨੇ ਇਸ ਯੂਜ਼ਰ ਨੂੰ ਕਹਿ ਦਿੱਤਾ ਕਿ ਉਸ ਨੇ ਕਿਸੇ ਹੋਰ ਦੀ ਨਹੀਂ ਸਗੋਂ ਆਪਣੀ ਰੂਲ ਲਿਸਟ ਸ਼ੇਅਰ ਕੀਤੀ ਹੈ। ਕੁਝ ਨੇ ਤਾਂ ਨਵੀਂ ਪ੍ਰੇਮਿਕਾ ਬਣਾਉਣ ਦੀ ਸਲਾਹ ਤੱਕ ਦੇ ਦਿੱਤੀ। ਇਕ ਯੂਜ਼ਰ ਨੇ ਲਿਖਿਆ ਅਜਿਹਾ ਲੱਗਦਾ ਹੈ ਕਿ ਮੁੰਡੇ ਨੇ ਲੜਕੀ ਨੂੰ ਧੋਖਾ ਦਿੱਤਾ ਹੋਵੇਗਾ ਇਸ ਲਈ ਹੁਣ ਲੜਕੀ ਨੇ ਉਸ ਲਈ 'ਰੂਲ ਬੁੱਕ' ਬਣਾ ਦਿੱਤੀ ਹੈ ਤਾਂ ਜੋ ਉਹ ਦੁਬਾਰਾ ਧੋਖਾ ਨਾ ਦੇ ਸਕੇ। ਫਿਲਹਾਲ ਅਜਿਹੇ ਕੁਮੈਂਟਸ ਅਤੇ ਸਲਾਹਾਂ ਦੇ ਬਾਅਦ ਇਸ ਯੂਜ਼ਰ ਨੇ ਇਹ ਰੂਲ ਲਿਸਟ ਡਿਲੀਟ ਕਰ ਦਿੱਤੀ।

ਲਿਸਟ ਵਿਚ ਲਿਖੇ ਗਏ ਸਨ ਇਹ ਖਾਸ ਨਿਯਮ

PunjabKesari
1. ਤੁਹਾਨੂੰ ਕਿਸੇ ਸਿੰਗਲ ਲੜਕੀ ਦਾ ਫੋਨ ਨੰਬਰ ਆਪਣੇ ਕੋਲ ਰੱਖਣ ਦੀ ਇਜਾਜ਼ਤ ਨਹੀਂ ਹੈ। 
2. ਤੁਸੀਂ ਕਿਸੇ ਵੀ ਲੜਕੀ ਨੂੰ ਸੋਸ਼ਲ ਮੀਡੀਆ 'ਤੇ ਫੌਲੋ ਨਹੀਂ ਕਰੋਗੇ। 
3. ਤੁਸੀਂ ਹਫਤੇ ਵਿਚ ਦੋ ਵਾਰ ਤੋਂ ਜ਼ਿਆਦਾ ਆਪਣੇ ਦੋਸਤਾਂ ਨਾਲ ਘੁੰਮਣ ਨਹੀਂ ਜਾ ਸਕਦੇ ਹੋ। 
4. ਤੁਸੀਂ ਕਿਸੇ ਸਿੰਗਲ ਲੜਕੀ ਵੱਲ ਨਹੀਂ ਦੇਖੋਗੇ। 
5. ਜੇ ਕੋਈ ਲੜਕੀ ਆ ਕੇ ਤੁਹਾਡੇ ਨਾਲ ਗੱਲ ਵੀ ਕਰੇ ਤਾਂ ਤੁਸੀਂ ਉੱਥੋ ਚਲੇ ਜਾਓਗੇ। 
6. ਮੈਂ ਜਦੋਂ ਚਾਹਾਂ ਤੁਹਾਡਾ ਫੋਨ ਚੈੱਕ ਕਰ ਸਕਦੀ ਹਾਂ। 
7. ਜੇ ਮੈਂ ਤੁਹਾਨੂੰ ਲੜਕੀਆਂ ਨਾਲ ਦੇਖਿਆ ਤਾਂ ਮੈਂ ਤੁਹਾਨੂੰ ਮਾਰ ਦੇਵਾਂਗੀ। 
8. ਜੇ ਮੈਂ ਕਹਾਂ ਕਿ ਛਾਲ ਮਾਰੋ ਤਾਂ ਤੁਸੀਂ ਪੁੱਛੋਗੇ ਕਿ ਕਿੰਨੀ ਉੱਚਾਈ ਤੋਂ ਪ੍ਰਿੰਸੈੱਸ। 
9. ਤੁਸੀਂ ਮੇਰੇ ਮੈਸੇਜ ਦਾ ਜਵਾਬ ਦੇਣ ਵਿਚ ਕਦੇ ਵੀ 10 ਮਿੰਟ ਤੋਂ ਜ਼ਿਆਦਾ ਸਮਾਂ ਨਹੀਂ ਲਗਾਓਗੇ। 
10. ਤੁਸੀਂ ਦਿਨ ਵਿਚ ਇਕ ਵਾਰੀ ਮੈਨੂੰ ਆਈ ਲਵ ਯੂ ਕਹੋਗੇ ਤਾਂ ਜੋ ਮੈਨੂੰ ਯਕੀਨ ਹੋ ਜਾਵੇ ਕਿ ਤੁਹਾਡਾ ਧਿਆਨ ਨਹੀਂ ਭਟਕ ਰਿਹਾ।
11. ਤੁਸੀਂ ਮੇਰੇ ਬਿਨਾਂ ਹੋਂਡਾ 'ਤੇ ਨਹੀਂ ਜਾ ਸਕਦੇ।
12. ਤੁਸੀਂ ਮੇਰੀ ਗੈਰ ਮੌਜੂਦਗੀ ਵਿਚ ਡਰਿੰਕ ਨਹੀਂ ਕਰ ਸਕਦੇ। 
13. ਜਦੋਂ ਅਸੀਂ ਇਕੱਠੇ ਘੁੰਮਣ ਜਾਵਾਂਗੇ ਤਾਂ ਤੁਹਾਡੇ ਦੋਸਤਾਂ ਨੂੰ ਨਾਲ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ।
14. ਅਸੀਂ ਦੋ ਹਫਤੇ ਵਿਚ ਇਕ ਵਾਰ ਡੇਟ 'ਤੇ ਜਾਵਾਂਗੇ।
15. ਤੁਸੀਂ ਆਪਣੇ ਦੋਸਤਾਂ ਨਾਲ ਮੇਰੀ ਤੁਲਨਾ ਨਹੀਂ ਕਰੋਗੇ।


Related News