ਵਰ੍ਹਿਆਂ ਤੋਂ ਵੀ ਵੱਧ ਪੁਰਾਣੀ ਹੈ ਜ਼ਮੀਨ ਲਈ ਇਹ ਲੜਾਈ : ਇਜ਼ਰਾਈਲ-ਫਲਸਤੀਨ ਦੇ ਵੈਰ ਦੀ ਪੂਰੀ ਕਹਾਣੀ
Sunday, Oct 08, 2023 - 10:28 AM (IST)
ਯੇਰੂਸ਼ਲਮ (ਇੰਟ.)- ਇਜ਼ਰਾਈਲ-ਫਲਸਤੀਨ ਸੰਘਰਸ਼ 100 ਵਰ੍ਹਿਆਂ ਤੋਂ ਵੱਧ ਪੁਰਾਣਾ ਹੈ। ਪਹਿਲੀ ਸੰਸਾਰ ਜੰਗ ਤੱਕ ਇਜ਼ਰਾਈਲ ਨਾਂ ਦਾ ਕੋਈ ਦੇਸ਼ ਨਹੀਂ ਸੀ। ਇਜ਼ਰਾਈਲ ਤੋਂ ਲੈ ਕੇ ਵੈਸਟ ਬੈਂਕ ਤੱਕ ਇਲਾਕੇ ਨੂੰ ਫਲਸਤੀਨੀ ਖੇਤਰ ਮੰਨਿਆ ਜਾਂਦਾ ਸੀ। ਇਥੇ ਘੱਟ ਗਿਣਤੀ ਯਹੂਦੀ ਅਤੇ ਬਹੁਗਿਣਤੀ ਅਰਬ ਇੱਥੇ ਰਹਿੰਦੇ ਸਨ। ਫਲਸਤੀਨੀ ਲੋਕ ਇੱਥੇ ਰਹਿਣ ਵਾਲੇ ਅਰਬ ਸਨ, ਜਦੋਂ ਕਿ ਯਹੂਦੀ ਲੋਕ ਬਾਹਰੋਂ ਆਏ ਮੰਨੇ ਜਾਂਦੇ ਸਨ।ਇਜ਼ਰਾਈਲ ਇਕ ਯਹੂਦੀ ਦੇਸ਼ ਹੈ ਜਦੋਂ ਕਿ ਫਲਸਤੀਨ ਇਕ ਮੁਸਲਿਮ ਬਹੁ-ਗਿਣਤੀ ਦੇਸ਼ ਹੈ। ਇਸ ’ਤੇ ਹਮਾਸ ਰਾਜ ਕਰਦਾ ਹੈ। ਫਲਸਤੀਨ ਅਤੇ ਕਈ ਮੁਸਲਿਮ ਦੇਸ਼ ਇਜ਼ਰਾਈਲ ਨੂੰ ਯਹੂਦੀ ਰਾਜ ਦੇ ਰੂਪ ਵਿਚ ਮਾਨਤਾ ਦੇਣ ਤੋਂ ਨਾਂਹ ਕਰਦੇ ਹਨ। ਇਜ਼ਰਾਈਲ ਅਤੇ ਫਲਸਤੀਨ ਦੋਵੇਂ ਯੇਰੂਸ਼ਲਮ ਨੂੰ ਆਪਣੀ ਰਾਜਧਾਨੀ ਮੰਨਦੇ ਹਨ। ਗਾਜ਼ਾ ਅਤੇ ਯੇਰੂਸ਼ਲਮ ’ਤੇ ਕਬਜ਼ੇ ਦੀ ਲੜਾਈ ਸਦੀਆਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਚੱਲ ਰਹੀ ਹੈ। ਭਾਵੇਂ ਦੀ ਦੁਸ਼ਮਣੀ ਦੀਆਂ ਤਲਵਾਰਾਂ ਇਸਲਾਮਿਕ ਉਦੈ ਨਾਲ ਖਿੱਚ ਗਈਆਂ ਹੋਣ ਪਰ ਅਸਲੀ ਵਿਵਾਦ ਓਦੋਂ ਸ਼ੁਰੂ ਹੋਇਆ ਜਦੋਂ ਓਟੋਮਨ ਸਮਰਾਜ ਖ਼ਤਮ ਹੋ ਰਿਹਾ ਸੀ।
ਪਹਿਲੀ ਸੰਸਾਰ ਜੰਗ ਖ਼ਤਮ ਹੋਣ ਤੋਂ ਬਾਅਦ ਓਟੋਮਨ ਸਮਰਾਜ ਦੀ ਹਾਰ ਹੋ ਚੁੱਕੀ ਸੀ। ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਪਹਿਲੀ ਸੰਸਾਰ ਜੰਗ ਤੋਂ ਬਾਅਦ ਮੱਧ ਪੂਰਬ ਦੀ ਪੂਰੀ ਤਸਵੀਰ ਬਦਲ ਗਈ। ਜੰਗ ਤੋਂ ਬਾਅਦ ਲੋਕਾਂ ਵਿਚ ਰਾਸ਼ਟਰਵਾਦ ਦੀ ਭਾਵਨਾ ਪੈਦਾ ਹੋਣ ਲੱਗੀ। ਵਿਸ਼ਵ ਜੰਗ ਤੋਂ ਬਾਅਦ ਇਹ ਸਾਰਾ ਇਲਾਕਾ ਬ੍ਰਿਟੇਨ ਦੇ ਕਬਜ਼ੇ ਵਿਚ ਆ ਗਿਆ ਪਰ ਜਦੋਂ ਯਹੂਦੀਆਂ ਨੇ ਆਜ਼ਾਦ ਦੇਸ਼ ਦੀ ਮੰਗ ਕੀਤੀ ਤਾਂ ਜ਼ੋਰਦਾਰ ਮੰਗ ਉੱਠੀ ਕਿ ਯੇਰੂਸ਼ਲਮ ਵਿਚ ਯਹੂਦੀਆਂ ਲਈ ਇਕ ਅਜਿਹੀ ਜਗ੍ਹਾ ਬਣਾਈ ਜਾਵੇ, ਜਿਸ ਨੂੰ ਸਿਰਫ਼ ਯਹੂਦੀ ਹੀ ਆਪਣਾ ਘਰ ਕਹਿ ਸਕਣ। ਯੇਰੂਸ਼ਲਮ ਇਜ਼ਰਾਈਲੀਆਂ ਅਤੇ ਫਲਸਤੀਨੀਆਂ ਦਾ ਪਵਿੱਤਰ ਸ਼ਹਿਰ ਹੈ। ਯੇਰੂਸ਼ਲਮ ਇਜ਼ਰਾਈਲ-ਅਰਬ ਤਣਾਅ ਵਿਚ ਸਭ ਤੋਂ ਵਿਵਾਦਤ ਮੁੱਦਾ ਰਿਹਾ ਹੈ। ਇਹ ਸ਼ਹਿਰ ਇਸਲਾਮ, ਯਹੂਦੀ ਅਤੇ ਈਸਾਈ ਧਰਮਾਂ ਵਿਚ ਬਹੁਤ ਮਹੱਤਵਪੂਰਨ ਸਥਾਨ ਰੱਖਦਾ ਹੈ। ਪੈਗੰਬਰ ਇਬਰਾਹਿਮ ਨੂੰ ਆਪਣੇ ਇਤਿਹਾਸ ਨਾਲ ਜੋੜਨ ਵਾਲੇ ਤਿੰਨੋਂ ਧਰਮ ਯੇਰੂਸ਼ਲਮ ਨੂੰ ਆਪਣਾ ਪਵਿੱਤਰ ਸਥਾਨ ਮੰਨਦੇ ਹਨ। ਇਹੋ ਕਾਰਨ ਹੈ ਕਿ ਸਦੀਆਂ ਤੋਂ ਮੁਸਲਮਾਨਾਂ, ਯਹੂਦੀਆਂ ਅਤੇ ਈਸਾਈਆਂ ਦੇ ਦਿਲ ਵਿਚ ਇਸ ਸ਼ਹਿਰ ਦਾ ਨਾਂ ਵਸਦਾ ਰਿਹਾ ਹੈ।
ਯਹੂਦੀਆਂ ਅਤੇ ਅਰਬਾਂ ਵਿਚਾਲੇ ਵੰਡੀ ਜ਼ਮੀਨ
ਸੰਨ 1947 ਵਿਚ ਸੰਯੁਕਤ ਰਾਸ਼ਟਰ ਨੇ ਇਕ ਮਤਾ ਪਾਸ ਕੀਤਾ ਜਿਸਦਾ ਮੂਲ ਰੂਪ ਵੰਡ ਨੂੰ ਲੈ ਕੇ ਸੀ। ਬ੍ਰਿਟਿਸ਼ ਰਾਜ ਵਾਲੇ ਇਸ ਇਲਾਕੇ ਨੂੰ 2 ਭਾਗਾਂ ਵਿਚ ਵੰਡ ਦਿੱਤਾ ਗਿਆ। ਇਸ ਵਿਚ ਇਕ ਅਰਬ ਇਲਾਕਾ ਅਤੇ ਦੂਸਰਾ ਯਹੂਦੀਆਂ ਦਾ ਇਲਾਕਾ ਮੰਨਿਆ ਗਿਆ। ਜਿਥੇ ਯਹੂਦੀਆਂ ਦੀ ਗਿਣਤੀ ਜ਼ਿਆਦਾ ਹੈ, ਉਹ ਇਜ਼ਰਾਈਲ ਬਣਿਆ ਤਾਂ ਜਿਥੇ ਅਰਬ ਬਹੁ-ਗਿਣਤੀ ਹਨ, ਉਹ ਫਲਸਤੀਨ ਅਖਵਾਇਆ। ਤੀਜਾ ਸੀ ਯੇਰੂਸ਼ਲਮ ਜਿਸਨੂੰ ਲੈ ਕੇ ਬਹੁਤ ਮਤਭੇਦ ਸਨ। ਜਿਥੇ ਅੱਧੀ ਆਬਾਦੀ ਯਹੂਦੀ ਸੀ ਅਤੇ ਅੱਧੀ ਆਬਾਦੀ ਮੁਸਲਿਮ। ਸੰਯੁਕਤ ਰਾਸ਼ਟਰ ਨੇ ਕਿਹਾ ਕਿ ਇਸ ਖੇਤਰ ’ਤੇ ਕੌਮਾਂਤਰੀ ਕੰਟਰੋਲ ਲਾਗੂ ਹੋਵੇਗਾ।
ਇਜ਼ਰਾਈਲ ਦੇ ਜਨਮ ਦਿਨ ’ਤੇ ਪਹਿਲੀ ਲੜਾਈ
ਸੰਯੁਕਤ ਰਾਸ਼ਟਰ ਅਤੇ ਦੁਨੀਆ ਦੀਆਂ ਨਜ਼ਰਾਂ ਵਿਚ ਇਜ਼ਰਾਈਲ ਦਾ ਜਨਮ 14 ਮਈ 1948 ਨੂੰ ਹੋਇਆ ਸੀ। ਇਸੇ ਦਿਨ ਇਤਿਹਾਸ ਦੀ ਪਹਿਲੀ ਅਰਬ-ਇਜ਼ਰਾਈਲ ਜੰਗ ਵੀ ਸ਼ੁਰੂ ਹੋਈ। ਲਗਭਗ ਇਕ ਸਾਲ ਬਾਅਦ 1949 ਵਿਚ ਲੜਾਈ ਖ਼ਤਮ ਹੋ ਗਈ। ਇਸ ਵਿਚ ਇਜ਼ਰਾਈਲ ਦੀ ਜਿੱਤ ਹੋਈ ਅਤੇ 7.5 ਲੱਖ ਫਲਸਤੀਨੀਆਂ ਨੂੰ ਆਪਣਾ ਇਲਾਕਾ ਛੱਡਣਾ ਪਿਆ। ਅੰਤ ਵਿਚ ਬ੍ਰਿਟਿਸ਼ ਰਾਜ ਵਾਲਾ ਇਹ ਪੂਰਾ ਹਿੱਸਾ ਤਿੰਨ ਹਿੱਸਿਆਂ ਵਿਚ ਵੰਡਿਆ ਗਿਆ, ਜਿਸ ਨੂੰ ਇਜ਼ਰਾਈਲ, ਵੈਸਟ ਬੈਂਕ ਅਤੇ ਗਾਜ਼ਾ ਪੱਟੀ ਦੇ ਨਾਂ ਦਿੱਤੇ ਗਏ।
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਜਾਣ ਦੇ ਚਾਹਵਾਨ ਪੰਜਾਬੀਆਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਕੀਤਾ ਇਹ ਐਲਾਨ
ਦੋਵਾਂ ਦੇਸ਼ਾਂ ਵਿਚਾਲੇ ਜ਼ਮੀਨ ਲਈ ਜੰਗ
1948 ਵਿਚ ਇਜ਼ਰਾਈਲ ਬਣਨ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਕੁੜੱਤਣ ਹੋਰ ਵੀ ਵਧ ਗਈ ਸੀ। ਇਸ ਜੰਗ ਦੇ ਡੇਢ ਦਹਾਕੇ ਬਾਅਦ ਇਕ ਮੌਕਾ ਅਜਿਹਾ ਆਇਆ ਜਦੋਂ ਇਜ਼ਰਾਈਲ ਅਤੇ ਗੁਆਂਢੀ ਦੇਸ਼ਾਂ ਵਿਚਕਾਰ ਭਿਆਨਕ ਜੰਗ ਹੋਈ। ਇਹ ਜੰਗ 6 ਦਿਨਾਂ ਤੱਕ ਚੱਲੀ ਅਤੇ ਇਜ਼ਰਾਈਲ ਦੀ ਜਿੱਤ ਹੋਈ। 1948 ਦੀ ਜੰਗ ਵਿਚ ਅਰਬ ਦੇਸ਼ਾਂ ਨੇ ਇਜ਼ਰਾਈਲ ਤੋਂ ਜ਼ਮੀਨ ਦਾ ਕੁਝ ਟੁਕੜਾ ਖੋਹ ਲਿਆ ਸੀ। ਇਜ਼ਰਾਈਲ ਬਦਲਾ ਲੈਣ ਦੀ ਤਾਕ ਵਿਚ ਸੀ ਪਰ 1966-67 ਦੀ ਜੰਗ ਵਿਚ ਮੌਕਾ ਮਿਲ ਗਿਆ। ਇਸ ਜੰਗ ਵਿਚ ਇਜ਼ਰਾਈਲ ਦਾ ਮੁਕਾਬਲਾ ਸੀਰੀਆ ਨਾਲ ਸੀ ਪਰ ਉਸ ਦੇ ਨਾਲ ਸੀਰੀਆ, ਮਿਸਰ, ਜਾਰਡਨ, ਇਰਾਕ ਅਤੇ ਲਿਬਨਾਨ ਵੀ ਸ਼ਾਮਲ ਸਨ। ਇਹ ਜੰਗ 6 ਦਿਨਾਂ ਤੱਕ ਚੱਲੀ ਅਤੇ ਇਜ਼ਰਾਈਲ ਨੇ 5 ਦੇਸ਼ਾਂ ਨੂੰ ਹਰਾਇਆ। ਇਸ ਜ਼ਮੀਨੀ ਜੰਗ ਦੇ ਅੰਤ ਵਿਚ ਇਜ਼ਰਾਈਲ ਨੇ ਇਕ ਵਾਰ ਫਿਰ ਗਾਜ਼ਾ ਪੱਟੀ ਅਤੇ ਪੱਛਮੀ ਕੰਢੇ ’ਤੇ ਆਪਣਾ ਕਬਜ਼ਾ ਵਾਪਸ ਲੈ ਲਿਆ, ਜਿਸ ਨੂੰ ਫਲਸਤੀਨ ਆਪਣਾ ਹਿੱਸਾ ਮੰਨਦਾ ਰਿਹਾ ਹੈ। ਇਜ਼ਰਾਈਲ ਨੇ ਇਸ ਹਿੱਸੇ ’ਤੇ ਕਬਜ਼ਾ ਕਰ ਲਿਆ ਅਤੇ ਇਸ ਜਗ੍ਹਾ ’ਤੇ ਯਹੂਦੀਆਂ ਨੂੰ ਵਸਾਉਣਾ ਸ਼ੁਰੂ ਕਰ ਦਿੱਤਾ।
ਕੀ ਹੈ ਅਲ-ਅਕਸਾ ਮਸਜਿਦ ਵਿਵਾਦ?
ਇਜ਼ਰਾਈਲ ਦੇ ਯੇਰੂਸ਼ਲਮ ਨੂੰ ਇਸਲਾਮ, ਯਹੂਦੀ ਅਤੇ ਈਸਾਈ ਧਰਮ ਵਿਚ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ। ਇਥੇ ਸਥਿਤ ਅਲ-ਅਕਸਾ ਮਸਜਿਦ ਨੂੰ ਮੱਕਾ-ਮਦੀਨਾ ਤੋਂ ਬਾਅਦ ਇਸਲਾਮ ਵਿਚ ਤੀਜਾ ਸਭ ਤੋਂ ਪਵਿੱਤਰ ਸਥਾਨ ਮੰਨਿਆ ਜਾਂਦਾ ਹੈ। ਯਹੂਦੀ ਵੀ ਇਸ ਨੂੰ ਸਭ ਤੋਂ ਪਵਿੱਤਰ ਸਥਾਨ ਮੰਨਦੇ ਹਨ। 35 ਏਕੜ ਦੇ ਕੰਪਲੈਕਸ ਵਿਚ ਬਣੀ ਮਸਜਿਦ ਅਲ-ਅਕਸਾ ਨੂੰ ਮੁਸਲਮਾਨ ਅਲ-ਹਰਮ-ਅਲ-ਸ਼ਰੀਫ਼ ਵੀ ਕਹਿੰਦੇ ਹਨ। ਯਹੂਦੀ ਇਸ ਨੂੰ ਟੈਂਪਲ ਟਾਊਨ ਕਹਿੰਦੇ ਹਨ। ਈਸਾਈਆਂ ਦਾ ਮੰਨਣਾ ਹੈ ਕਿ ਇਹ ਉਹੀ ਥਾਂ ਹੈ, ਜਿਥੇ ਈਸਾ ਮਸੀਹ ਨੂੰ ਸਲੀਬ ਦਿੱਤੀ ਗਈ ਸੀ ਅਤੇ ਇਥੇ ਹੀ ਉਨ੍ਹਾਂ ਨੇ ਅਵਤਾਰ ਧਾਰਿਆ ਸੀ। ਇਥੇ ‘ਦ ਚਰਚ ਆਫ ਸੈਪਲਰ’ ਹੈ। ਯਿਸੂ ਮਸੀਹ ਦਾ ਮਕਬਰਾ ਵੀ ਇਸ ਦੇ ਅੰਦਰ ਹੈ। ਯਹੂਦੀਆਂ ਲਈ ਸਭ ਤੋਂ ਪਵਿੱਤਰ ਸਥਾਨ ‘ਦ ਡੋਮ ਆਫ਼ ਦ ਰੌਕ’ ਇਸ ਸਥਾਨ ’ਤੇ ਸਥਿਤ ਹੈ ਪਰ ਪੈਗੰਬਰ ਮੁਹੰਮਦ ਨਾਲ ਸਬੰਧ ਹੋਣ ਕਾਰਨ ਮੁਸਲਮਾਨ ਵੀ ‘ਡੋਮ ਆਫ਼ ਦ ਰੌਕ’ ਵਿਚ ਵਿਸ਼ਵਾਸ ਰੱਖਦੇ ਹਨ। ਇਸ ਜਗ੍ਹਾ ਸਬੰਧੀ ਯਹੂਦੀਆਂ ਅਤੇ ਫਲਸਤੀਨੀਆਂ ਵਿਚਕਾਰ ਸਾਲਾਂ ਤੋਂ ਵਿਵਾਦ ਚੱਲ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।